ਬੋਲਡ ਸੀਨਜ਼ ਕਾਰਨ ਭਾਰਤ 'ਚ ਬੈਨ ਹੋਈ ਹਾਲੀਵੁੱਡ ਫ਼ਿਲਮ 'ਨੈੱਟਫਲਿਕਸ' 'ਤੇ ਦੇਖੀ ਗਈ ਸਭ ਤੋਂ ਜ਼ਿਆਦਾ

Thursday, May 20, 2021 - 10:18 AM (IST)

ਨਵੀਂ ਦਿੱਲੀ-ਸਾਲ 2015 ਦੀ ਰੋਮਾਂਟਿਕ ਹਾਲੀਵੁੱਡ ਫ਼ਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਆਪਣੇ ਬੋਲਡ ਕੰਟੈਂਟ ਕਾਰਨ ਭਾਰਤ ਵਿਚ ਰਿਲੀਜ਼ ਨਹੀਂ ਹੋ ਸਕੀ ਪਰ ਹੁਣ ਇਹ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ 'ਤੇ ਆਈ ਹੈ ਅਤੇ ਇਸ ਹਫ਼ਤੇ ਦੇਸ਼ ਦੇ ਟਾਪ-10 ਟਰੈਂਡ ਵਿਚ ਇਕ ਨੰਬਰ 'ਤੇ ਹੈ।
ਉਸ ਸਮੇਂ 'ਫਿਫਟੀ ਸ਼ੇਡਸ ਆਫ ਗ੍ਰੇਅ' ਸੈਂਸਰ ਬੋਰਡ ਲਈ ਵੀ ਇਕ ਪਰੇਸ਼ਾਨੀ ਬਣ ਗਈ ਸੀ। ਫਿਲਮ 'ਚੋਂ ਕਈ ਨਿਊਡ ਸੀਨ ਕੱਟਣ ਤੋਂ ਬਾਅਦ ਵੀ ਇਸ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਕਿਉਂਕਿ ਫ਼ਿਲਮ ਦੀ ਭਾਸ਼ਾ ਨੂੰ ਵੀ ਬਹੁਤ ਬੋਲਡ ਅਤੇ ਇਤਰਾਜ਼ਯੋਗ ਮੰਨਿਆ ਜਾਂਦਾ ਸੀ। ਹਾਲਾਂਕਿ ਟੀ.ਓ.ਆਈ. ਦੀ ਇਕ ਰਿਪੋਰਟ ਦੇ ਅਨੁਸਾਰ, ਸੀ.ਬੀ.ਐੱਫ.ਸੀ ਦੇ ਉਸੇ ਵੇਲੇ ਦੇ ਸੀ.ਈ.ਓ ਸ਼੍ਰਵਣ ਕੁਮਾਰ ਨੇ ਕਿਹਾ ਸੀ ਕਿ ਨਿਰਮਾਤਾ ਇਸ ਦੇ ਵਿਰੁੱਧ ਅਪੀਲ ਕਰ ਸਕਦੇ ਹਨ ਅਤੇ ਰਿਵਾਈਜ਼ਿੰਗ ਕਮੇਟੀ ਵਿਚ ਜਾ ਸਕਦੇ ਹਨ। ਜੇ ਰਿਵਾਈਜ਼ਿੰਗ ਕਮੇਟੀ ਵੀ ਸਰਟੀਫਿਕੇਸ਼ਨ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਫਿਲਮ ਸਰਟੀਫਿਕੇਸ਼ਨ ਅਪੈਲੇਟ ਟ੍ਰਿਬਿਊਨਲ (ਐੱਫ.ਸੀ.ਏ.ਟੀ) ਨੂੰ ਅਪੀਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਹੁਣ ਐੱਫ.ਸੀ.ਏ.ਟੀ ਖ਼ਤਮ ਕਰ ਦਿੱਤੀ ਹੈ।

PunjabKesari
ਇਕ ਹੋਰ ਮੈਂਬਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਿਰਫ਼ ਸਰਕਾਰ ਨੂੰ ਹੀ ਫ਼ਿਲਮ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ। ਸੀ.ਬੀ.ਐੱਫ.ਸੀ ਪਾਬੰਦੀ ਨਹੀਂ ਲਗਾ ਸਕਦਾ। ਸੈਮ ਟੇਲਰ-ਜਾਨਸਨ ਦੁਆਰਾ ਨਿਰਦੇਸ਼ਤ ਫਿਲਮ ਵਿਚ ਡਕੋਟਾ ਜਾਨਸਨ ਅਤੇ ਜੈਮੀ ਡੋਰਨਨ ਮੁੱਖ ਭੂਮਿਕਾਵਾਂ ਵਿਚ ਸਨ। ਇਹ ਫ਼ਿਲਮ ਨੈੱਟਫਲਿਕਸ 'ਤੇ 16 ਮਈ ਨੂੰ 18 ਪਲੱਸ ਸ਼੍ਰੇਣੀ ਵਿਚ ਰਿਲੀਜ਼ ਕੀਤੀ ਗਈ ਹੈ।

PunjabKesari
ਇਸ ਤੋਂ ਇਲਾਵਾ ‘ਦਿ ਵੂਮੈਨ ਇਨ ਦਿ ਵਿੰਡੋ’ ਭਾਰਤ ਵਿਚ ਦੂਜੇ ਨੰਬਰ ‘ਤੇ ਚੱਲ ਰਹੀ ਹੈ। ਇਹ ਇਕ ਨੈੱਟਫਲਿਕਸ ਓਰਿਜਨਲ ਹਾਰਰ ਥ੍ਰਿਲਰ ਫ਼ਿਲਮ ਹੈ। ਤੀਜੇ ਸਥਾਨ 'ਤੇ, ਇਕ ਭਾਰਤੀ ਫ਼ਿਲਮ ਦਿਖਾਈ ਦੇ ਰਹੀ ਹੈ ਜਿਸ ਦੀ ਕਿਸੇ ਨੂੰ ਕੋਈ ਉਮੀਦ ਹੀ ਨਹੀਂ ਹੋਵੇਗੀ। ਇਹ ਫ਼ਿਲਮ 'ਸਿਨੇਮਾਬੰਦੀ' ਹੈ, ਜਿਸ ਨੂੰ ਰਾਜ ਦੇ ਪ੍ਰੋਡਕਸ਼ਨ ਹਾਊਸ ਅਤੇ ਦਿ ਫੈਮਿਲੀ ਮੈਨ ਸੀਰੀਜ਼ ਦੇ ਡਾਇਰੈਕਟਰ ਡੀਕੇ ਨੇ ਸਪੋਰਟ ਕੀਤਾ ਹੈ। ਫ਼ਿਲਮ ਨਿਰਮਾਣ ਨੂੰ ਸਮਰਪਿਤ ਕੁਝ ਨਵੇਂ ਸਿਖਾਂਦਰੂਆਂ ਦੀ ਕਹਾਣੀ ਹੈ।ਇਸ ਫ਼ਿਲਮ ਦੀ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। 


Aarti dhillon

Content Editor

Related News