ਸੁਪਰਸਟਾਰ ਨਾ ਬਣਨ ’ਤੇ ਛਲਕਿਆ ਬੌਬੀ ਦਿਓਲ ਦਾ ਦਰਦ, ਕਿਹਾ- ‘ਸਾਰੇ ਲੁੱਕਸ ਦੀ ਤਾਰੀਫ਼ ਕਰਦੇ ਸਨ ਪਰ...’

03/09/2022 3:53:58 PM

ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਨ੍ਹੀਂ ਦਿਨੀਂ ਸਟਾਰ ਕਿੱਡਸ ਦਾ ਜਲਵਾ ਹੈ। ਆਉਣ ਵਾਲੇ ਦਿਨਾਂ ’ਚ ਕਈ ਸੈਲੇਬ੍ਰਿਟੀਜ਼ ਦੇ ਬੱਚੇ ਡੈਬਿਊ ਕਰਨ ਜਾ ਰਹੇ ਹਨ। ਬੌਬੀ ਦਿਓਲ ਦੇ ਪੁੱਤਰ ਆਰਿਆਮਾਨ ਦਿਓਲ ਹੁਣ ਕਾਫੀ ਵੱਡੇ ਹੋ ਗਏ ਹਨ ਤੇ ਗੁੱਡ ਲੁੱਕਸ ’ਚ ਤਾਂ ਉਹ ਆਪਣੇ ਪਿਤਾ ’ਤੇ ਭਾਰੀ ਪੈਂਦੇ ਹਨ।

ਕੁਝ ਦਿਨ ਪਹਿਲਾਂ ਜਦੋਂ ਉਹ ਪਾਪਾਰਾਜ਼ੀ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਉਸ ਸਮੇਂ ਆਰਿਆਮਾਨ ਦੇ ਲੁੱਕਸ ਦੀ ਚਰਚਾ ਚੱਲ ਪਈ। ਬੌਬੀ ਦਾ ਮੰਨਣਾ ਹੈ ਕਿ ਫ਼ਿਲਮਾਂ ’ਚ ਹਿੱਟ ਹੋਣ ਲਈ ਇਹ ਮਾਇਨੇ ਨਹੀਂ ਰੱਖਦਾ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਇਸ ਦਾ ਦਰਦ ਵੀ ਉਨ੍ਹਾਂ ਦੀਆਂ ਗੱਲਾਂ ਤੋਂ ਝਲਕਦਾ ਹੈ, ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਲੋਕ ਕਹਿੰਦੇ ਸਨ ਕਿ ਇਹ ਬਹੁਤ ਵਧੀਆ ਦਿਸਦਾ ਹੈ ਤੇ ਸੁਪਰਸਟਾਰ ਬਣੇਗਾ ਪਰ ਅਜਿਹਾ ਨਹੀਂ ਹੋਇਆ।

ਬੌਬੀ ਦਿਓਲ ਨੇ 1995 ’ਚ ਫ਼ਿਲਮ ‘ਬਰਸਾਤ’ ਨਾਲ ਡੈਬਿਊ ਕੀਤਾ ਸੀ ਤੇ ਪਹਿਲੀ ਫ਼ਿਲਮ ਲਈ ਉਨ੍ਹਾਂ ਨੂੰ ਫ਼ਿਲਮਫੇਅਰ ਦਾ ਬੈਸਟ ਮੇਲ ਡੈਬਿਊ ਦਾ ਐਵਾਰਡ ਮਿਲਿਆ। ਇਸ ਤੋਂ ਬਾਅਦ ਉਹ ‘ਸੋਲਜਰ’, ‘ਗੁਪਤ’, ‘ਔਰ ਪਿਆਰ ਹੋ ਗਿਆ’, ‘ਹਮਰਾਜ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਏ।

 
 
 
 
 
 
 
 
 
 
 
 
 
 
 

A post shared by Bobby Deol (@iambobbydeol)

ਇਨ੍ਹਾਂ ’ਚ ਬੌਬੀ ਦਿਓਲ ਦੇ ਕੰਮ ਨੂੰ ਸਰਾਹਨਾ ਮਿਲੀ ਪਰ ਇੰਡਸਟਰੀ ’ਚ ਉਨ੍ਹਾਂ ਨੂੰ ਉਹ ਸਫਲਤਾ ਨਹੀਂ ਮਿਲੀ ਤੇ ਹੌਲੀ-ਹੌਲੀ ਉਹ ਫ਼ਿਲਮਾਂ ਤੋਂ ਗਾਇਬ ਹੋ ਗਏ। ਹੁਣ ਓ. ਟੀ. ਟੀ. ਨੇ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਸ਼ੁਰੂਆਤ ਦਿੱਤੀ ਹੈ। ਵੈੱਬ ਸੀਰੀਜ਼ ‘ਆਸ਼ਰਮ’ ’ਚ ਬੌਬੀ ਦੇ ਕੰਮ ਨੂੰ ਸਾਰਿਆਂ ਨੇ ਪਸੰਦ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News