ਬੌਬੀ ਦਿਓਲ ਦਾ ਪੁੱਤਰ ਆਰਿਆਮਾਨ ਹੋਇਆ 20 ਸਾਲ ਦਾ, ਅਦਾਕਾਰ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਵਧਾਈ

2021-06-16T14:51:04.227

ਮੁੰਬਈ-ਅਦਾਕਾਰ ਬੌਬੀ ਦਿਓਲ ਦਾ ਪੁੱਤਰ ਆਰਿਆਮਾਨ ਦਾ 15 ਜੂਨ ਨੂੰ ਜਨਮ ਦਿਨ ਸੀ ਉਹ 20 ਸਾਲ ਦਾ ਹੋ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਨੇ ਆਪਣੇ ਪੁੱਤਰ ਆਰਿਆਮਾਨ ਦੇ ਜਨਮ ਦਿਨ ‘ਤੇ ਤਸਵੀਰਾਂ ਸਾਂਝੀ ਕਰਦੇ ਹੋਏ ਉਸ ਨੂੰ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਹੈਪੀ ਬਰਥਡੇ ਮੇਰੇ ਐਂਜਲ ਆਸ਼ੀਰਵਾਦ’।

PunjabKesari
ਬੌਬੀ ਨੇ ਆਪਣੇ ਪੁੱਤਰ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਬੌਬੀ ਦਿਓਲ ਨੂੰ ਉਨ੍ਹਾਂ ਦਾ ਪੁੱਤਰ ਜੱਫੀ ਪਾਈ ਦਿਖਾਈ ਦੇ ਰਿਹਾ ਹੈ। ਜਦੋਂਕਿ ਦੂਜੀ ਤਸਵੀਰ ‘ਚ ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

https://www.instagram.com/p/CQJwuibBexl/?utm_source=ig_web_copy_link
ਤੀਜੀ ਤਸਵੀਰ ‘ਚ ਦੋਵੇਂ ਇਕ ਦੂਜੇ ਨੂੰ ਗਲੇ ਲਗਾਉਂਦੇ ਦਿਖਾਈ ਦੇ ਰਹੇ ਹਨ। ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਦੇ ਫੈਨਸ ਅਤੇ ਫਾਲੋਅਰਸ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਆਰਿਆਮਾਨ ਨਿਊਯਾਰਕ ‘ਚ ਬਿਜਨੈੱਸ ਮੈਨੇਜਮੈਂਟ ਦੀ ਪੜਾਈ ਕਰ ਰਿਹਾ ਹੈ ਅਤੇ ਪਿਛਲੇ ਸਾਲ ਤਾਲਾਬੰਦੀ ਦੌਰਾਨ ਭਾਰਤ ਵਾਪਸ ਆ ਗਿਆ ਸੀ।  


Aarti dhillon

Content Editor Aarti dhillon