ਵਿਕਾਸ ਗੁਪਤਾ ਨੇ 'ਸਮਲਿੰਗੀ' ਹੋਣ ਦਾ ਖੋਲ੍ਹਿਆ ਰਾਜ਼, ਇਨ੍ਹਾਂ ਅਦਾਕਾਰਾਂ 'ਤੇ ਲਾਏ ਗੰਭੀਰ ਦੋਸ਼
Monday, Jun 22, 2020 - 09:36 AM (IST)
ਨਵੀਂ ਦਿੱਲੀ (ਬਿਊਰੋ) : ਟੀ. ਵੀ. ਨਿਰਮਾਤਾ ਤੇ ਬਿੱਗ ਬੌਸ ਮੁਕਾਬਲੇਬਾਜ਼ ਰਹੇ ਵਿਕਾਸ ਗੁਪਤਾ ਅੱਜਕੱਲ ਆਪਣੇ ਖੁਲਾਸਿਆਂ ਕਾਰਨ ਖ਼ਬਰਾਂ 'ਚ ਛਾਏ ਹੋਏ ਹਨ। ਵਿਕਾਸ ਨੇ ਆਪਣੇ ਬਾਰੇ ਇੱਕ ਨਿੱਜੀ ਗੱਲ ਖੁੱਲ੍ਹ ਕੇ ਲੋਕਾਂ ਅੱਗੇ ਰੱਖੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਉਹ ਬਾਈਸੈਕਸ਼ੂਅਲ ਹਨ। ਪਹਿਲਾਂ ਵਿਕਾਸ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕੀਤੀ ਅਤੇ ਫਿਰ ਟਵਿੱਟਰ 'ਤੇ ਵੀ ਪੋਸਟ ਸ਼ੇਅਰ ਕੀਤੀ। ਵਿਕਾਸ ਨੇ ਟਵਿੱਟਰ 'ਤੇ ਸਵੀਕਾਰ ਕੀਤਾ ਹੈ ਕਿ ਉਹ ਬਾਈਸੈਕਸ਼ੂਅਲ ਹਨ ਅਤੇ ਉਹ ਇਹ ਦੱਸਦੇ ਹੋਏ ਖੁਸ਼ ਵੀ ਹਨ। ਉਨ੍ਹਾਂ ਟਵੀਟ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''Hi Just wanted to let you know a tiny detail about me. I fall in love with the human regardless of their gender. There r more like me. With #Pride I am Bisexual #VikasGupta PS No more being blackmailed or bullied #priyanksharma #ParthSamthaan ThankU for forcing me to come out 😊।''
ਵਿਕਾਸ ਨੇ ਕਿਹਾ, 'ਮੈਂ ਪਾਰਥ ਨੂੰ ਕਦੇ ਗਲਤ ਤਰੀਕੇ ਨਾਲ ਨਹੀਂ ਛੂਹਿਆ। ਮੈਂ ਤੇ ਪਾਰਥ ਦੋ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ। ਰਿਸ਼ਤੇ 'ਚ ਅਣਬਨ ਹੋਣ ਤੋਂ ਬਾਅਦ ਉਸ ਨੇ ਮੇਰੇ 'ਤੇ ਗਲਤ ਦੋਸ਼ ਲਾਏ। ਮੈਂ ਇੰਨੀ ਲੜਾਈ ਹੋਣ ਦੇ ਬਾਵਜੂਦ ਪਾਰਥ ਦਾ ਸਾਥ ਦਿੱਤਾ ਕਿਉਂਕਿ ਉਸ ਦੀ ਮਾਂ ਮੈਨੂੰ ਚੰਗਾ ਇਨਸਾਨ ਸਮਝਦੀ ਹੈ। ਪ੍ਰਿਆਂਕ ਸ਼ਰਮਾ ਵੀ ਮੇਰੇ ਨਾਲ ਡੇਢ ਸਾਲ ਤੱਕ ਰਿਹਾ ਹੈ, ਜਿਸ ਤੋਂ ਬਾਅਦ ਉਸ ਨੂੰ 'ਬਿੱਗ ਬੌਸ' 'ਚ ਜਾਣ ਦਾ ਮੌਕਾ ਮਿਲਿਆ।'
Hi Just wanted to let you know a tiny detail about me. I fall in love with the human regardless of their gender. There r more like me. With #Pride I am Bisexual #VikasGupta PS No more being blackmailed or bullied #priyanksharma #ParthSamthaan ThankU for forcing me to come out 😊 pic.twitter.com/0N403EDukp
ਵਿਕਾਸ ਨੇ ਕਿਹਾ, 'ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਪ੍ਰਿਆਂਕ ਸ਼ਰਮਾ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਵਜ੍ਹਾ ਨਾਲ ਮੈਨੂੰ ਕਾਫ਼ੀ ਕੁਝ ਸਹਿਣਾ ਪਿਆ ਪਰ ਲੋਕ ਪ੍ਰਿਆਂਕ ਸ਼ਰਮਾ ਨੂੰ ਬੇਕਸੂਰ ਸਮਝਦੇ ਸਨ। ਉਸ ਨੇ ਮੇਰੇ 'ਤੇ ਕਾਸਟਿੰਗ ਕਾਊਚ ਦਾ ਦੋਸ਼ ਲਾਇਆ। ਜਦੋਂ ਕਿ ਪਾਰਥ ਤੇ ਪ੍ਰਿਆਂਕ ਦੋਵਾਂ ਨੂੰ ਮੇਰੇ ਛੂਹਣ ਨਾਲ ਕੋਈ ਪ੍ਰੇਸ਼ਾਨੀ ਨਹੀਂ ਸੀ।' ਇਸ ਦੇ ਨਾਲ ਵਿਕਾਸ ਗੁਪਤਾ ਕਿਹਾ ਕਿ 'ਧੰਨਵਾਦ ਪ੍ਰਿਯੰਕ ਤੇ ਪਾਰਥ ਜਿਨ੍ਹਾਂ ਮੈਨੂੰ ਸੱਚ ਬੋਲਣ ਲਈ ਮਜ਼ਬੂਰ ਕੀਤਾ।' ਵਿਕਾਸ ਦੇ ਟਵੀਟ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪ੍ਰਿਯਾਂਕ ਤੇ ਪਾਰਥ ਉਸ ਨੂੰ ਤੰਗ ਕਰ ਰਹੇ ਹਨ।
— Vikas Guppta (@lostboy54) June 20, 2020