ਜ਼ਬਰਦਸਤ ਗੇਮ ਟਵਿਸਟ ਨਾਲ 'ਬਿੱਗ ਬੌਸ' ਚੱਲਣਗੇ ਆਪਣੀ ਚਾਲ, ਸ਼ੋਅ ਦੀ ਹੋਈ ਸ਼ੁਰੂਆਤ

Tuesday, Oct 17, 2023 - 12:13 PM (IST)

ਜ਼ਬਰਦਸਤ ਗੇਮ ਟਵਿਸਟ ਨਾਲ 'ਬਿੱਗ ਬੌਸ' ਚੱਲਣਗੇ ਆਪਣੀ ਚਾਲ, ਸ਼ੋਅ ਦੀ ਹੋਈ ਸ਼ੁਰੂਆਤ

ਮੁੰਬਈ (ਨੈਨਾ ਕਾਲੀਆ) - ਭਾਰਤ ਦਾ ਪਸੰਦੀਦਾ ਅਤੇ ਪਾਪੂਲਰ ਰਿਐਲਿਟੀ ਸ਼ੋਅ ਬਿੱਗ ਬੌਸ ਸੀਜਨ 17 ਨੇ ਛੋਟੇ ਪਰਦੇ ’ਤੇ ਦਸਤਕ ਦੇ ਦਿੱਤੀ ਹੈ। ਹਰੇਕ ਸਾਲ ਸਲਮਾਨ ਖਾਨ ਦਾ ਸ਼ੋਅ ਇਕ ਨਵੇਂ ਟਵਿਸਟ ਨਾਲ ਨਜ਼ਰ ਆਉਂਦਾ ਹੈ। ਇਸ ਵਾਰ ਵੀ ਬਿੱਗ ਬੌਸ ਵਿਚ ਤੁਹਾਨੂੰ ਇਹੋ ਅਨੋਖਾਪਣ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸ਼ੋਅ ਨੂੰ ਦਿਲ, ਦਿਮਾਗ ਅਤੇ ਦਮ ਤਿੰਨ ਵੱਖ-ਵੱਖ ਥੀਮਾਂ ਵਿਚ ਡਿਵਾਈਡ ਕੀਤਾ ਗਿਆ ਹੈ, ਉਥੇ ਹੀ ਸ਼ੋਅ ਵਿਚ ਇਸ ਵਾਰ ਕਈ ਨਵੇਂ ਤਰੀਕੇ ਦੇ ਟਵਿਸਟ ਐਂਡ ਟਰਨ ਵੀ ਤੁਹਾਨੂੰ ਦਿਖਾਈ ਦੇਣ ਵਾਲੇ ਹਨ। ਬਿੱਗ ਬੌਸ ਜੋ ਹਮੇਸ਼ਾ ਤੋਂ ਆਪਣੇ ਸਹੀ ਫੈਸਲਿਆਂ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਬਿੱਗ ਬੌਸ ਵੀ ਸਲਮਾਨ ਖਾਨ ਦੇ ਇਸ ਵਿਵਾਦਪੂਰਨ ਸ਼ੋਅ ਵਿਚ ਓਪਨਲੀ ਬਾਇਸਡ ਹੁੰਦੇ ਹੋਏ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਬਿੱਗ ਬੌਸ ਦਾ ਘਰ ਪਹਿਲਾਂ ਤੋਂ ਵੀ ਜ਼ਿਆਦਾ ਸ਼ਾਨਦਾਰ ਹੈ...ਮੇਨ ਐਂਟਰਸ, ਗਾਰਡਨ, ਕਿਚਨ ਅਤੇ ਲਿਵਿੰਗ ਏਰੀਆ ਨੂੰ ਬਿਹਤਰੀਨ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਉਥੇ ਹੀ ਕੰਟੈਸਟੈਂਟ ਦੇ ਕਮਰਿਆਂ ਦੇ ਇੰਟੀਰੀਅਰ ’ਤੇ ਬਹੁਤ ਮਿਹਨਤ ਕੀਤੀ ਗਈ ਹੈ, ਜਿੱਥੇ ਦਿਲ ਵਾਲੇ ਰੂਮ ਨੂੰ ਪਿੰਕ ਅਤੇ ਪਰਪਲ ਕਲਰ ਨਾਲ ਸਜਾਇਆ ਗਿਆ... ਉਥੇ ਦਿਮਾਗ ਅਤੇ ਦਮ ਵਾਲੇ ਰੂਮ ਨੂੰ ਡਾਰਕ ਕਲਰਸ ਵਿਚ ਰੱਖਿਆ ਗਿਆ ਹੈ। ਉਥੇ ਹੀ ਇਸ ਵਾਰ ਤੁਹਾਨੂੰ ਥੈਰੇਪੀ ਰੂਮ ਵਰਗੇ ਅਤੇ ਇੰਟਰੈਸਟਿੰਗ ਰੂਮ ਦੇਖਣ ਨੂੰ ਮਿਲਣਗੇ। ਹਰੇਕ ਰੂਮ ਦੀ ਥੀਮ ਇਕ-ਦੂਸਰੇ ਨਾਲੋਂ ਬਿਲਕੁੱਲ ਹਟਕੇ ਹੈ। ਸ਼ੋਅ ਦੇ ਮੱਚ ਅਵੇਟਿਡ ਕੰਟੈਸਟੈਂਟ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 17 ਵਿਚ ਇਸ ਵਾਰ ਕੱਪਲ ਅਤੇ ਕੁਝ ਸਿੰਗਲ ਕੰਟੈਸਟੈਂਟ ਇਕੱਠੇ ਨਜ਼ਰ ਆਉਣਗੇ। ਸ਼ੋਅ ਵਿਚ ਅੰਕਿਤਾ ਲੋਖੰਡੇ, ਵਿੱਕੀ ਜੈਨ, ਨੀਲ ਭੱਟ, ਐਸ਼ਵਰਿਆ ਸ਼ਰਮਾ, ਈਸ਼ਾ ਮਾਲਵੀਯ, ਅਭਿਸ਼ੇਕ ਕੁਮਾਰ, ਸੰਨੀ ਆਰਿਆ, ਅਨੁਰਾਗ ਧੋਬਲ, ਜਿਗਨਾ ਵੋਹਰਾ, ਮੁਨੱਵਰ ਫਾਰੁਕੀ, ਫਿਰੋਜ਼ਾ ਖਾਨ ਉਰਫ ਖਾਨਜ਼ਾਦੀ, ਮੰਨਾਰਾ ਚੋਪੜਾ, ਨਵੀਦ ਸੋਲੇ, ਿਰੰਕੂ ਧਵਨ, ਅਰੁਣ ਸ਼੍ਰੀਕਾਂਤ, ਸਨਾ ਰਈਸ ਖਾਨ ਅਤੇ ਸੋਨੀਆ ਬਾਂਸਲ ਇਸ ਵਾਰ ਤੁਹਾਨੂੰ ਇੰਟਰਟੇਨ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News