ਇਹ ਹੈ ‘ਬਿੱਗ ਬੌਸ ਓ. ਟੀ. ਟੀ’ ਦੀ ਸਭ ਤੋਂ ਮਹਿੰਗੀ ਮੁਕਾਬਲੇਬਾਜ਼, ਜਾਣੋ ਬਾਕੀਆਂ ਦੀ ਫੀਸ

Wednesday, Aug 18, 2021 - 01:56 PM (IST)

ਇਹ ਹੈ ‘ਬਿੱਗ ਬੌਸ ਓ. ਟੀ. ਟੀ’ ਦੀ ਸਭ ਤੋਂ ਮਹਿੰਗੀ ਮੁਕਾਬਲੇਬਾਜ਼, ਜਾਣੋ ਬਾਕੀਆਂ ਦੀ ਫੀਸ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ’ਚ ਡਰਾਮਾ ਤੇ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ। ਕਰਨ ਜੌਹਰ ਸ਼ੋਅ ਨੂੰ ਹੋਸਟ ਕਰ ਰਹੇ ਹਨ। ਰਿਧੀਮਾ ਪੰਡਿਤ, ਸ਼ਮਿਤਾ ਸ਼ੈੱਟੀ, ਨੇਹਾ ਭਸੀਨ, ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਕਰਨ ਨਾਥ, ਦਿਵਿਆ ਅਗਰਵਾਲ, ਅਕਸ਼ਰਾ ਸਿੰਘ, ਪ੍ਰਤੀਕ ਸਹਿਜਪਾਲ, ਨਿਸ਼ਾਂਤ ਭੱਟ, ਮੁਸਕਾਨ ਜੱਟਾਣਾ (ਮੂਸ) ਤੇ ਮਿਲਿੰਦ ਗਾਬਾ ਸ਼ੋਅ ’ਚ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਮੁਕਾਬਲੇਬਾਜ਼ ਉਰਫੀ ਜਾਵੇਦ ਨੂੰ ਸ਼ੋਅ ਦੇ ਪਹਿਲੇ ਹਫਤੇ ਹੀ ਬਾਹਰ ਕਰ ਦਿੱਤਾ ਗਿਆ ਹੈ। ਇੰਡੀਆ ਡਾਟ ਕਾਮ ਅਨੁਸਾਰ ਉਰਫੀ ਜਾਵੇਦ ਦੀ ਫੀਸ ਪ੍ਰਤੀ ਹਫਤਾ 2.75 ਲੱਖ ਰੁਪਏ ਸੀ।

ਸ਼ੋਅ ’ਚ ਸਭ ਤੋਂ ਵੱਧ ਫ਼ੀਸ ਟੀ. ਵੀ. ਅਦਾਕਾਰਾ ਰਿਧੀਮਾ ਪੰਡਿਤ ਲੈ ਰਹੀ ਹੈ। ਰਿਪੋਰਟ ਮੁਤਾਬਕ ਰਿਧੀਮਾ ਪੰਡਿਤ ਨੂੰ ਹਰ ਹਫਤੇ 5 ਲੱਖ ਰੁਪਏ ਮਿਲ ਰਹੇ ਹਨ। ਜੀ ਹਾਂ, ਰਿਧਿਮਾ ਦੀ ਪ੍ਰਸਿੱਧੀ ਕਾਫ਼ੀ ਜ਼ਿਆਦਾ ਹੈ। ਰਿਧਿਮਾ ਪੰਡਿਤ ਨੇ ਟੀ. ਵੀ. ਸ਼ੋਅ ‘ਬਹੂ ਹਮਾਰੀ ਰਜਨੀਕਾਂਤ’ ਨਾਲ ਆਪਣੀ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਉਹ ਬਹੁਤ ਸਾਰੇ ਟੀ. ਵੀ. ਸ਼ੋਅਜ਼ ’ਚ ਨਜ਼ਰ ਆ ਚੁੱਕੀ ਹੈ, ਜਦਕਿ ਬਾਲੀਵੁੱਡ ਅਦਾਕਾਰਾ ਤੇ ‘ਬਿੱਗ ਬੌਸ 3’ ਫੇਮ ਸ਼ਮਿਤਾ ਸ਼ੈੱਟੀ ਸ਼ੋਅ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਹੈ। ਉਹ ਪ੍ਰਤੀ ਹਫਤਾ 3.75 ਲੱਖ ਰੁਪਏ ਲੈ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸੀਬਤ ’ਚ ਘਿਰੇ ਰਣਦੀਪ ਹੁੱਡਾ, ਸਕ੍ਰਿਪਟ ਰਾਈਟਰ ਨੇ ਨੋਟਿਸ ਭੇਜ ਕੀਤੀ 10 ਕਰੋੜ ਦੇ ਹਰਜਾਨੇ ਦੀ ਮੰਗ

ਰਿਪੋਰਟ ਅਨੁਸਾਰ ‘ਕੁਮਕੁਮ ਭਾਗਿਆ’ ’ਚ ਕੰਮ ਕਰ ਚੁੱਕੇ ਜੀਸ਼ਾਨ ਖ਼ਾਨ ਨੂੰ ਪ੍ਰਤੀ ਹਫਤਾ 2.50 ਲੱਖ ਰੁਪਏ ਮਿਲ ਰਹੇ ਹਨ। ਕਈ ਟੀ. ਵੀ. ਰਿਐਲਿਟੀ ਸ਼ੋਅਜ਼ ਕਰ ਚੁੱਕੀ ਦਿਵਿਆ ਅਗਰਵਾਲ 2 ਲੱਖ ਰੁਪਏ ਪ੍ਰਤੀ ਹਫਤਾ ਲੈ ਰਹੀ ਹੈ। ਗਾਇਕਾ ਨੇਹਾ ਭਸੀਨ ਨੂੰ ਵੀ ਪ੍ਰਤੀ ਹਫਤਾ 2 ਲੱਖ ਰੁਪਏ ਮਿਲ ਰਹੇ ਹਨ। ਕੋਰੀਓਗ੍ਰਾਫਰ ਨਿਸ਼ਾਂਤ ਭੱਟ ਤੇ ਅਦਾਕਾਰ ਰਾਕੇਸ਼ ਬਾਪਟ ਨੂੰ ਪ੍ਰਤੀ ਹਫਤੇ 2 ਲੱਖ ਰੁਪਏ ਮਿਲ ਰਹੇ ਹਨ।

ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਅਕਸ਼ਰਾ ਸਿੰਘ ਨੂੰ ਪ੍ਰਤੀ ਹਫਤਾ 1.75 ਲੱਖ ਰੁਪਏ ਮਿਲ ਰਹੇ ਹਨ। ਗਾਇਕ ਮਿਲਿੰਦ ਗਾਬਾ ਨੂੰ ਵੀ 1.75 ਲੱਖ ਰੁਪਏ ਪ੍ਰਤੀ ਹਫਤਾ ਮਿਲ ਰਹੇ ਹਨ। ਮੁਸਕਾਨ (ਮੂਸ) ਜੱਟਾਣਾ ਨੂੰ ਵੀ 1.75 ਲੱਖ ਰੁਪਏ ਹਫ਼ਤੇ ’ਚ ਮਿਲ ਰਹੇ ਹਨ। ਅਦਾਕਾਰ ਕਰਨ ਨਾਥ ਨੂੰ ਵੀ 1.75 ਲੱਖ ਰੁਪਏ ਪ੍ਰਤੀ ਹਫਤੇ ਮਿਲ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News