ਰਿਤਿਕ ਰੋਸ਼ਨ ਦੇ ਕਰੀਬੀ ਦੋਸਤ ਦੀ ''ਬਿੱਗ ਬੌਸ 18'' ''ਚ ਐਂਟਰੀ, Salman ਦੀ ਵੱਡੀ ਸਮੱਸਿਆ ਕਰਨਗੇ ਦੂਰ
Monday, Oct 07, 2024 - 05:27 PM (IST)
ਐਂਟਰਟੇਨਮੈਂਟ ਡੈਸਕ : ਇਸ ਵਾਰ ਨਾ ਸਿਰਫ ਟੀਵੀ ਸੈਲੇਬਸ ਸਗੋਂ ਸਾਊਥ ਅਤੇ ਬਾਲੀਵੁੱਡ ਸੈਲੇਬਸ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ 'ਬਿੱਗ ਬੌਸ' ਦੇ ਘਰ ਆਉਣ ਵਾਲੇ ਹਨ। 'ਬਿੱਗ ਬੌਸ 18' 'ਚ ਮਹੇਸ਼ ਬਾਬੂ ਦੀ ਭਾਬੀ ਅਤੇ ਨਮਰਤਾ ਸ਼ਿਰੋਡਕਰ ਦੀ ਭੈਣ ਅਤੇ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦੀ ਐਂਟਰੀ ਤੋਂ ਪਹਿਲਾਂ ਹੀ ਕਾਫੀ ਚਰਚਾ ਹੈ। ਹੁਣ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦਾ ਸਭ ਤੋਂ ਚੰਗਾ ਦੋਸਤ ਆਪਣੀ ਪਤਨੀ ਨਾਲ ਸ਼ੋਅ ਦਾ ਹਿੱਸਾ ਬਣਨ ਜਾ ਰਿਹਾ ਹੈ। ਬੀਤੇ ਦਿਨੀਂ 'ਬਿੱਗ ਬੌਸ 18' ਦਾ ਗ੍ਰੈਂਡ ਪ੍ਰੀਮੀਅਰ ਹੋਇਆ। ਸਲਮਾਨ ਖ਼ਾਨ ਨੇ ਸਾਰੇ ਕੰਟੈਸਟੈਂਟ ਦਾ ਸਵਾਗਤ ਕੀਤਾ। ਇਸ ਵਾਰ ਸ਼ੋਅ 'ਚ ਰਿਤਿਕ ਰੋਸ਼ਨ ਦੇ ਖਾਸ ਦੋਸਤ ਵੀ ਆਉਣ ਵਾਲੇ ਹਨ, ਜਿਸ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ
ਜਿਗਰੀ ਦੋਸਤ ਲਈ 'ਬਿੱਗ ਬੌਸ' ਦੇਖਣਗੇ ਰਿਤਿਕ ਰੋਸ਼ਨ
ਰਿਤਿਕ ਰੋਸ਼ਨ ਨੇ 'ਬਿੱਗ ਬੌਸ 18' 'ਚ ਆਪਣੇ ਸਭ ਤੋਂ ਚੰਗੇ ਦੋਸਤ ਦੀ ਐਂਟਰੀ ਲਈ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਵਾਰ ਦੇ ਅਦਾਕਾਰ ਨੇ ਕਿਹਾ, "ਬਿੱਗ ਬੌਸ ਇੱਕ ਸ਼ਾਨਦਾਰ ਰਿਐਲਿਟੀ ਸ਼ੋਅ ਹੈ ਪਰ ਮੈਨੂੰ ਕਦੇ ਵੀ ਸ਼ੋਅ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਇਸ ਵਾਰ ਮੈਂ ਕੋਸ਼ਿਸ਼ ਕਰਾਂਗਾ, ਕਿਉਂਕਿ ਮੇਰੇ ਚੰਗੇ ਦੋਸਤ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।"
ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ
ਕੌਣ ਹਨ ਰਿਤਿਕ ਰੋਸ਼ਨ ਦੇ ਦੋਸਤ?
'ਬਿੱਗ ਬੌਸ 18' 'ਚ ਐਂਟਰੀ ਕਰਨ ਵਾਲੇ ਰਿਤਿਕ ਰੋਸ਼ਨ ਦਾ ਦੋਸਤ ਅਰਫੀਨ ਖਾਨ ਹੈ। ਅਭਿਨੇਤਾ ਹੋਣ ਤੋਂ ਇਲਾਵਾ ਅਰਫੀਨ ਰਿਤਿਕ ਦੀ ਲਾਈਫ ਕੋਚ ਵੀ ਹੈ। 'ਬਿੱਗ ਬੌਸ' ਦੇ ਘਰ 'ਚ ਪ੍ਰਵੇਸ਼ ਕਰਦੇ ਹੋਏ ਉਨ੍ਹਾਂ ਨੇ ਆਪਣੀ ਜਾਣ-ਪਛਾਣ ਕਰਾਉਂਦੇ ਹੋਏ ਕਿਹਾ, ''ਮੈਂ ਲੋਕਾਂ ਦੇ ਦਿਮਾਗ ਨੂੰ ਟ੍ਰੇਨਿੰਗ ਦਿੰਦਾ ਹਾਂ ਤਾਂ ਕਿ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸੰਭਾਲ ਸਕਣ। ਇਕ ਸਵਾਲ ਤੁਹਾਨੂੰ (ਸਲਮਾਨ) ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ? ਮੇਰੇ ਕੋਲ ਇਸ ਦਾ ਜਵਾਬ ਹੈ।" ਦੱਸਿਆ ਜਾ ਰਿਹਾ ਹੈ ਕਿ ਅਰਫੀਨ ਖਾਨ ਆਪਣੀ ਪਤਨੀ ਸਾਰਾ ਨਾਲ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕਰਨਗੇ। ਖ਼ਬਰਾਂ ਮੁਤਾਬਕ ਦੋਵੇਂ ਦੁਬਈ 'ਚ ਰਹਿੰਦੇ ਹਨ। ਰਿਤਿਕ ਤੋਂ ਇਲਾਵਾ, ਉਸਨੇ ਕਰੀਨਾ ਕਪੂਰ ਖਾਨ ਅਤੇ ਟਾਈਗਰ ਸ਼ਰਾਫ ਵਰਗੇ ਮਸ਼ਹੂਰ ਹਸਤੀਆਂ ਨਾਲ ਵੀ ਕੰਮ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ