ਸਲਮਾਨ ਦੇ ਸ਼ੋਅ ''ਚ ਸ਼ਾਮਲ ਹੋਣਗੇ ਐਡਲਟ ਕੰਟੈਂਟ ਕ੍ਰਿਏਟਰ ਤੇ ਮਿਸ ਇੰਡੀਆ, ਇਨ੍ਹਾਂ ਨਾਵਾਂ ਦੀ ਹੋਈ ਪੁਸ਼ਟੀ
Saturday, Oct 07, 2023 - 04:29 PM (IST)
ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10 ਵਜੇ ਅਤੇ ਸ਼ਨੀਵਾਰ ਅਤੇ ਐਤਵਾਰ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਦਰਸ਼ਕ ਇਸ ਸ਼ੋਅ ਲਈ ਕਾਫ਼ੀ ਉਤਸ਼ਾਹਿਤ ਹਨ। ਕੁਝ ਪ੍ਰਤੀਯੋਗੀਆਂ ਦੇ ਨਾਵਾਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਜਦੋਂਕਿ ਕੁਝ ਦੇ ਨਾਵਾਂ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਦੌਰਾਨ ਦੋ ਹੋਰ ਨਾਂ ਸਾਹਮਣੇ ਆਏ ਹਨ, ਜੋ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ED ਨੇ ਸ਼ਰਧਾ ਕਪੂਰ ਨੂੰ ਵੀ ਭੇਜਿਆ ਸੰਮਨ, ਅੱਜ ਹੋ ਸਕਦੀ ਹੈ ਪੁੱਛਗਿੱਛ
ਦੱਸ ਦਈਏ ਕਿ ਇਸ ਵਾਰ 'ਬਿੱਗ ਬੌਸ 17' ਦੇ ਥੀਮ 'ਚ ਕੁਝ ਨਵਾਂ ਅਤੇ ਵੱਖਰਾ ਦੇਖਣ ਨੂੰ ਮਿਲੇਗਾ। ਇਸ ਵਾਰ ਘਰ ਦੇ ਸਾਥੀ ਦਿਲ, ਦਿਮਾਗ ਅਤੇ ਰੂਹ ਨਾਲ ਮੁਕਾਬਲੇ 'ਚ ਆਪਣੀ ਸਥਿਤੀ ਬਰਕਰਾਰ ਰੱਖਣ ਲਈ ਕੰਮ ਕਰਨਗੇ। ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੂੰ ਸ਼ੋਅ ਦੇ ਪਹਿਲੇ ਪੁਸ਼ਟੀ ਕੀਤੇ ਗਏ ਪ੍ਰਤੀਯੋਗੀ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਕੰਵਰ ਢਿੱਲੋਂ ਅਤੇ ਰਿਸ਼ਭ ਜੈਸਵਾਲ ਦੇ ਨਾਂ ਦੀ ਵੀ ਪੁਸ਼ਟੀ ਕੀਤੀ ਹੈ। ਹੁਣ ਖ਼ਬਰ ਹੈ ਕਿ ਐਡਲਟ ਕੰਟੈਂਟ ਕ੍ਰਿਏਟਰ ਸ਼ਿਲਪਾ ਸੇਠੀ ਵੀ 'ਬਿੱਗ ਬੌਸ 17' 'ਚ ਧਮਾਲਾਂ ਪਾਉਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਨਾਲ ਸੰਜੇ ਦੱਤ ਨਾਲ ਕੀਤੀ ਮੁਲਾਕਾਤ, ਸਾਹਮਣੇ ਆਈਆਂ ਤਸਵੀਰਾਂ
ਖ਼ਬਰਾਂ ਮੁਤਾਬਕ, ਸੰਨੀ ਲਿਓਨ ਅਤੇ ਪਾਮਿਲਾ ਐਂਡਰਸਨ ਤੋਂ ਬਾਅਦ 'ਬਿੱਗ ਬੌਸ 17' ਸ਼ੋਅ 'ਚ ਐਡਲਟ ਕੰਟੈਂਟ ਕ੍ਰਿਏਟਰ ਸ਼ਿਲਪਾ ਸੇਠੀ ਦੀ ਐਂਟਰੀ ਹੋਵੇਗੀ। ਸ਼ਿਲਪਾ ਪ੍ਰਸ਼ੰਸਕਾਂ 'ਚ 'ਕਿਮ ਕਾਰਦਾਸ਼ੀਅਨ ਆਫ ਇੰਡੀਆ' ਦੇ ਨਾਂ ਨਾਲ ਮਸ਼ਹੂਰ ਹੈ। ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਮਾਨਸਵੀ ਮਮਗਈ ਵੀ ਸਲਮਾਨ ਦੇ ਸ਼ੋਅ 'ਚ ਆਪਣਾ ਜਾਦੂ ਦਿਖਾਉਣ ਲਈ ਤਿਆਰ ਹੈ। ਉਹ ਸਿੰਗਲ ਪ੍ਰਤੀਯੋਗੀ ਦੇ ਰੂਪ 'ਚ ਸ਼ੋਅ 'ਚ ਹਿੱਸਾ ਲਵੇਗੀ। ਮਾਨਸਵੀ ਕਾਜੋਲ ਦੀ ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਨਜ਼ਰ ਆਈ ਸੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਜੈਕਲੀਨ ਦੀ ਹੋਈ ਮੌਤ, ਕਾਸਮੈਟਿਕ ਸਰਜਰੀ ਹੀ ਕਰਵਾਉਣੀ ਪਈ ਮਹਿੰਗੀ