BB 15 ’ਚ ਵਧੇਗਾ ਡਰਾਮਾ, ਕਰਨ ਕੁੰਦਰਾ ਦੀ ਸਾਬਕਾ ਗਰਲਫਰੈਂਡ ਸਮੇਤ ਇਹ ਮੁਕਾਬਲੇਬਾਜ਼ ਹੋਵੇਗਾ ਸ਼ਾਮਲ!

Monday, Oct 18, 2021 - 12:43 PM (IST)

BB 15 ’ਚ ਵਧੇਗਾ ਡਰਾਮਾ, ਕਰਨ ਕੁੰਦਰਾ ਦੀ ਸਾਬਕਾ ਗਰਲਫਰੈਂਡ ਸਮੇਤ ਇਹ ਮੁਕਾਬਲੇਬਾਜ਼ ਹੋਵੇਗਾ ਸ਼ਾਮਲ!

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਸ਼ੁਰੂਆਤ ਤੋਂ ਹੀ ਧਮਾਲ ਮਚਾ ਰਿਹਾ ਹੈ। ਸ਼ੋਅ ’ਚ ਪਹਿਲੇ ਹਫਤੇ ਤੋਂ ਹੀ ਮੁਕਾਬਲੇਬਾਜ਼ਾਂ ਵਿਚਾਲੇ ਜ਼ੁਬਾਨੀ ਜੰਗ ਤੋਂ ਲੈ ਕੇ ਹੱਥੋਪਾਈ ਤਕ ਦੇਖਣ ਨੂੰ ਮਿਲ ਰਹੀ ਹੈ। ਹੁਣ ਨਵੀਂ ਰਿਪੋਰਟ ਦੀ ਮੰਨੀਏ ਤਾਂ ਸ਼ੋਅ ’ਚ ਮਨੋਰੰਜਨ ਦਾ ਜ਼ਬਰਦਸਤ ਡੋਜ਼ ਡਬਲ ਹੋ ਸਕਦਾ ਹੈ।

ਤਾਜ਼ਾ ਰਿਪੋਰਟ ਮੁਤਾਬਕ ਸ਼ੋਅ ਦੇ ਮੇਕਰਜ਼ ਰਾਕੇਸ਼ ਬਾਪਟ ਤੇ ਅਨੁਸ਼ਾ ਦਾਂਡੇਕਰ ਨੂੰ ਵਾਈਲਡ ਕਾਰਡ ਐਂਟਰੀ ਦੇ ਰੂਪ ’ਚ ਸ਼ੋਅ ਦਾ ਹਿੱਸਾ ਬਣਾਉਣ ’ਤੇ ਵਿਚਾਰ ਕਰ ਰਹੇ ਹਨ। ਬਾਲੀਵੁੱਡ ਲਾਈਫ ’ਚ ਛਪੀ ਰਿਪੋਰਟ ਮੁਤਾਬਕ ਅਨੁਸ਼ਾ ਦਾਂਡੇਕਰ ਨੂੰ ‘ਬਿੱਗ ਬੌਸ 15’ ਦਾ ਹਿੱਸਾ ਬਣਨ ਲਈ ਭਾਰੀ ਰਕਮ ਆਫਰ ਕੀਤੀ ਗਈ ਹੈ। ਅਨੁਸ਼ਾ ‘ਬਿੱਗ ਬੌਸ 15’ ਦੇ ਮੁਕਾਬਲੇਬਾਜ਼ ਕਰਨ ਕੁੰਦਰ ਦੀ ਐਕਸ ਗਰਲਫਰੈਂਡ ਹੈ।

ਇਹ ਖ਼ਬਰ ਵੀ ਪੜ੍ਹੋ : ਗੀਤ ਗਰੇਵਾਲ ਦੇ ਹੱਥਾਂ ’ਤੇ ਲੱਗੀ ਪਰਮੀਸ਼ ਵਰਮਾ ਦੇ ਨਾਂ ਦੀ ਮਹਿੰਦੀ, ਵਿਆਹ ਦੀਆਂ ਤਿਆਰੀਆਂ ਸ਼ੁਰੂ

ਦੋਵੇਂ 6 ਸਾਲ ਦੇ ਲੰਮੇ ਸਮੇਂ ਤਕ ਇਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਦੋਵਾਂ ਦਾ ਬ੍ਰੇਕਅੱਪ ਹੋਇਆ ਸੀ, ਜਿਸ ਤੋਂ ਬਾਅਦ ਅਨੁਸ਼ਾ ਨੇ ਕਰਨ ’ਤੇ ਚੀਟਿੰਗ ਦੇ ਦੋਸ਼ ਲਗਾਏ ਸਨ। ਖ਼ਬਰ ਹੈ ਕਿ ਅਨੁਸ਼ਾ ‘ਬਿੱਗ ਬੌਸ 15’ ’ਚ ਆਉਣ ’ਤੇ ਵਿਚਾਰ ਕਰ ਰਹੀ ਹੈ। ਅਜਿਹੇ ’ਚ ਕਰਨ ਤੇ ਅਨੁਸ਼ਾ ਨੂੰ ਬ੍ਰੇਕਅੱਪ ਤੋਂ ਬਾਅਦ ਇਕੱਠੇ ਦੇਖਣਾ ਕਾਫੀ ਮਜ਼ੇਦਾਰ ਹੋਵੇਗਾ।

ਉਥੇ ਦੂਜੇ ਪਾਸੇ ਰਾਕੇਸ਼ ਬਾਪਟ ਦੇ ਵੀ ਸ਼ੋਅ ’ਚ ਵਾਈਲਡ ਕਾਰਡ ਐਂਟਰੀ ਦੇ ਰੂਪ ’ਚ ਸ਼ਾਮਲ ਹੋਣ ਦੀ ਖ਼ਬਰ ਹੈ। ਰਾਕੇਸ਼ ਤੇ ਸ਼ਮਿਤਾ ਸ਼ੈੱਟੀ ‘ਬਿੱਗ ਬੌਸ ਓ. ਟੀ. ਟੀ.’ ’ਚ ਇਕ-ਦੂਜੇ ਦੇ ਨਜ਼ਦੀਕ ਆਏ ਸਨ। ਰਾਕੇਸ਼ ਬਾਹਰੋਂ ਲਗਾਤਾਰ ਸ਼ਮਿਤਾ ਦੀ ਸੁਪੋਰਟ ਕਰ ਰਹੇ ਹਨ। ਰਾਕੇਸ਼ ਦੇ ‘ਬਿੱਗ ਬੌਸ 15’ ’ਚ ਸ਼ਾਮਲ ਹੋਣ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਪਹਿਲਾਂ ਵੀ ‘ਬਿੱਗ ਬੌਸ 15’ ਆਫਰ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਨੇ ਆਫਰ ਕਬੂਲ ਨਹੀਂ ਕੀਤਾ ਸੀ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਰਾਕੇਸ਼ ‘ਬਿੱਗ ਬੌਸ 15’ ’ਚ ਵਾਈਲਡ ਕਾਰਡ ਐਂਟਰੀ ਬਣ ਕੇ ਸ਼ੋਅ ਦਾ ਹਿੱਸਾ ਬਣਦੇ ਹਨ ਜਾਂ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News