''ਬਿੱਗ ਬੌਸ'' ਫੇਮ ਹਿੰਦੁਸਤਾਨੀ ਭਾਊ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Monday, May 10, 2021 - 11:18 AM (IST)

''ਬਿੱਗ ਬੌਸ'' ਫੇਮ ਹਿੰਦੁਸਤਾਨੀ ਭਾਊ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਮੁੰਬਈ : 'ਬਿੱਗ ਬੌਸ' ਫੇਮ ਵਿਕਾਸ ਪਾਠਕ ਯਾਨੀ ਹਿੰਦੁਸਤਾਨੀ ਭਾਊ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਿੰਦੁਸਤਾਨੀ ਭਾਊ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਟੈਸਟ ਕਰ ਰਹੇ ਸਨ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ 12ਵੀਂ ਜਮਾਤ ਦੇ ਬੱਚਿਆਂ ਦੀ ਪ੍ਰੀਖਿਆ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਸਕੂਲ ਦੀ ਫੀਸ ਵੀ ਮੁਆਫ਼ ਕੀਤੀ ਜਾਵੇ।

ਸੋਸ਼ਲ ਮੀਡੀਆ 'ਤੇ ਤੁਸੀਂ ਸਾਰਿਆਂ ਨੇ ਕਦੇ ਨਾ ਕਦੇ ਹਿੰਦੁਸਤਾਨੀ ਭਾਊ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ। ਹਾਲ 'ਚ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਭੜਕਾਊ ਪੋਸਟਾਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਹਿੰਦੁਸਤਾਨੀ ਭਾਊ ਜਿਨ੍ਹਾਂ ਨੂੰ ਉਨ੍ਹਾਂ ਦੇ ਅਸਲੀ ਨਾਂ ਵਿਕਾਸ ਪਾਠਕ ਕਰਕੇ ਘੱਟ ਜਾਣਿਆ ਜਾਂਦਾ ਹੈ ਉਹ 'ਬਿੱਗ ਬੌਸ' ਦੇ 13ਵੇਂ ਸੀਜ਼ਨ 'ਚ ਨਜ਼ਰ ਆ ਚੁੱਕੇ ਹਨ।

PunjabKesari

ਦੱਸ ਦਈਏ ਕਿ 'ਬਿੱਗ ਬੌਸ' ਹਾਊਸ 'ਚ ਵੀ ਭਾਊ ਆਪਣੀ ਬੇਬਾਕੀ ਕਰਕੇ ਚਰਚਿਤ ਰਹਿੰਦੇ ਸਨ। ਪਿਛਲੇ ਸਾਲ ਵੀ ਹਿੰਦੁਸਤਾਨੀ ਭਾਊ ਏਕਤਾ ਕਪੂਰ ਦੇ OTT ਪਲੇਟਫਾਰਮ ALT ਬਾਲਾਜੀ ਦੇ ਕੰਟੈਂਟ ਦੇ ਵਿਰੋਧ ਨੂੰ ਲੈ ਕੇ ਚਰਚਾ 'ਚ ਰਹੇ ਸਨ। ਉਸ ਸਮੇਂ ਭਾਊ ਨੇ ਏਕਤਾ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਵੱਲੋਂ ਦਿਖਾਇਆ ਜਾਣ ਵਾਲਾ ਕੰਟੈਂਟ ਸਮਾਜ ਲਈ ਸਹੀ ਨਹੀਂ ਹੈ।


author

sunita

Content Editor

Related News