ਵੱਡੀ ਖਬਰ; ਗੋਲੀਆਂ ਨਾਲ ਭੁੰਨ''ਤਾ ਮਸ਼ਹੂਰ ਕਾਮੇਡੀਅਨ
Tuesday, Aug 26, 2025 - 10:11 AM (IST)

ਐਂਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਆਏ ਦਿਨ ਮੰਦਭਾਗੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲੇ ਪ੍ਰਸ਼ੰਸਕ ਮਸ਼ਹੂਰ ਪੰਜਾਬੀ ਕਾਮੇਡੀਅਮ ਅਤੇ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਉਭਰੇ ਨਹੀਂ ਹਨ ਕਿ ਹੁਣ ਬਾਲਟੀਮੋਰ ਦੇ ਮਸ਼ਹੂਰ ਕਾਮੇਡੀਅਨ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਬਾਲਟੀਮੋਰ ਦੇ ਮਸ਼ਹੂਰ ਕਾਮੇਡੀਅਨ ਰੈਜਿਨਾਲਡ “ਰੈੱਜੀ” ਕੈਰੋਲ ਦਾ ਮਿਸਿਸਿਪੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ, 52 ਸਾਲਾ ਕਾਮੇਡੀਅਨ ਬਰਟਨ ਲੇਨ ਇਲਾਕੇ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ ਸਨ ਅਤੇ ਸਰੀਰ 'ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਤੁਰੰਤ ਮੇਮਫਿਸ ਦੇ ਰੀਜਨਲ ਵਨ ਹੈਲਥ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ। ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੇ ਦੋਸ਼ ਲਗਾਏ ਹਨ, ਜਦੋਂ ਕਿ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ influencer ਨੇ ਬਸਪਾ ਮੁਖੀ ਮਾਇਆਵਤੀ ਨੂੰ ਕਿਹਾ 'ਮੰਮੀ', ਦਰਜ ਹੋ ਗਈ FIR
ਰੈੱਜੀ ਕੈਰੋਲ ਬਾਲਟੀਮੋਰ ਕਾਮੇਡੀ ਜਗਤ ਦਾ ਇੱਕ ਵੱਡਾ ਨਾਮ ਸਨ। ਮੋਬਟਾਊਨ ਕਾਮੇਡੀ ਕਲੱਬ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਸ਼ੁਰੂ ਤੋਂ ਹੀ ਉਨ੍ਹਾਂ ਦੇ ਸਾਥੀ ਸਨ ਅਤੇ ਇਹ ਪੂਰੇ ਸ਼ਹਿਰ ਲਈ ਇੱਕ ਵੱਡਾ ਨੁਕਸਾਨ ਹੈ। ਕਲੱਬ ਨੇ ਕੈਰੋਲ ਦੇ ਪਰਿਵਾਰ ਲਈ ਦੁਆਵਾਂ ਵੀ ਕੀਤੀਆਂ।
ਇਹ ਵੀ ਪੜ੍ਹੋ: ਨਹੀਂ ਦੇਖ ਸਕੋਗੇ ਭਾਰਤ-ਪਾਕਿ ਦਾ ਮਹਾਮੁਕਾਬਲਾ ! ਉੱਠੀ Live Telecast ਰੋਕਣ ਦੀ ਮੰਗ
ਕੈਰੋਲ ਨੇ ਆਪਣੇ ਕਰੀਅਰ ਦੌਰਾਨ ਦੇਸ਼ ਭਰ ਦੇ ਕਾਮੇਡੀ ਕਲੱਬਾਂ ਵਿਚ ਪਰਫਾਰਮ ਕੀਤਾ ਅਤੇ ਕਈ ਟੀਵੀ ਸ਼ੋਅਜ਼ ਵਿਚ ਵੀ ਦਿਖਾਈ ਦਿੱਤੇ। ਉਹ ਸ਼ੋਟਾਈਮ ਐਟ ਦਿ ਅਪੋਲੋ ਅਤੇ ਦਿ ਪਾਰਕਰਜ਼ ਵਿਚ ਅਦਾਕਾਰੀ ਕਰ ਚੁੱਕੇ ਸਨ। ਹਾਲ ਹੀ ਵਿਚ ਉਹ 2023 ਦੇ ਸਟੈਂਡ-ਅਪ ਸ਼ੋਅ ਨਾਕਆਉਟ ਕਿੰਗਜ਼ ਆਫ ਕਾਮੇਡੀ ਦੇ ਪ੍ਰੋਡਿਊਸਰ ਵੀ ਰਹੇ ਅਤੇ 2022 ਦੀ ਟੀਵੀ ਫ਼ਿਲਮ ਰੈਂਟ ਐਂਡ ਗੋ ਵਿਚ ਵੀ ਨਜ਼ਰ ਆਏ।
ਇਹ ਵੀ ਪੜ੍ਹੋ: AI ਨਾਲ ਪਿਆਰ ਦੀਆਂ ਪੀਂਘਾਂ ਪਾ ਬੈਠਾ 76 ਸਾਲਾ ਬਜ਼ੁਰਗ, ਅਸਲੀ ਔਰਤ ਸਮਝ ਜਦੋਂ ਗਿਆ ਮਿਲਣ ਤਾਂ..
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8