ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ ''ਚੋਂ ਮਿਲੀ ਲਾਸ਼

Tuesday, Aug 05, 2025 - 11:26 AM (IST)

ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ ''ਚੋਂ ਮਿਲੀ ਲਾਸ਼

ਸਿਓਲ (ਏਜੰਸੀ)– 2019 ਦੀ ਬਲਾਕਬਸਟਰ ਫਿਲਮ ‘Extreme Job’ ਨਾਲ ਘਰ-ਘਰ ਵਿੱਚ ਪਛਾਣ ਬਣਾਉਣ ਵਾਲੇ ਦੱਖਣੀ ਕੋਰੀਆ ਦੇ ਮਸ਼ਹੂਰ ਅਦਾਕਾਰ ਸੌਂਗ ਯੰਗ-ਕਿਉ (Song Young-Kyu) ਦਾ 55 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਨੇ ਤੋੜ'ਤੇ ਸਾਰੇ ਰਿਕਾਰਡ ! ਰੋਨਾਲਡੋ ਵੀ ਰਹਿ ਗਿਆ ਪਿੱਛੇ, ਜਾਣੋ ਕੀ ਹੈ ਪੂਰਾ ਮਾਮਲਾ

ਨਿੱਜੀ ਵਾਹਨ 'ਚ ਮਿਲੀ ਲਾਸ਼

ਸਥਾਨਕ ਅਧਿਕਾਰੀਆਂ ਮੁਤਾਬਕ, ਸੌਂਗ 4 ਅਗਸਤ ਸਵੇਰੇ ਸਿਓਲ ਦੇ ਦੱਖਣ ਵਿਚ ਯੋਂਗਇਨ ਸਥਿਤ ਇੱਕ ਰਿਹਾਇਸ਼ੀ ਇਲਾਕੇ ਵਿੱਚ ਖੜ੍ਹੀ ਕਾਰ ਮ੍ਰਿਤਕ ਮਿਲੇ। ਪੁਲਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅਦਾਕਾਰ ਦੀ ਲਾਸ਼ ਉਨ੍ਹਾਂ ਦੇ ਇਕ ਜਾਣਕਾਰ ਨੇ ਸਵੇਰੇ 8 ਵਜੇ ਦੇ ਕਰੀਬ ਇਕ ਖੜ੍ਹੀ ਕਾਰ ਵਿਚ ਵੇਖੀ। ਅਧਿਕਾਰੀ ਇਸ ਸਮੇਂ ਅਦਾਕਾਰ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਵੱਡਾ ਹਾਦਸਾ; ‘ਮਹਾਵਤਾਰ ਨਰਸਿਮਹਾ’ ਦੀ ਸਕ੍ਰੀਨਿੰਗ ਦੌਰਾਨ ਥੀਏਟਰ ਦੀ ਡਿੱਗੀ ਛੱਤ, 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

ਚੱਲ ਰਿਹਾ ਸੀ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ

ਜੂਨ 2025 ਵਿੱਚ, ਸੌਂਗ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜੇ ਗਏ ਸਨ। ਉਨ੍ਹਾਂ ਦੇ ਬਲੱਡ ਵਿਚ ਐਲਕੋਹਲ ਲੈਵਲ ਕਾਨੂੰਨੀ ਹੱਦ ਤੋਂ ਵੱਧ ਸੀ, ਜਿਸ ਕਾਰਨ ਉਨ੍ਹਾਂ ਦਾ ਡਰਾਇਵਿੰਗ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਸਜ਼ਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਘਟਨਾ ਤੋਂ ਬਾਅਦ, ਉਨ੍ਹਾਂ ਨੂੰ 2 ਟੀਵੀ ਡਰਾਮਿਆਂ — ਦਿ ਡਿਫੈਕਟਸ ਅਤੇ SBS ਦੇ 'ਦਿ ਵਿਨਿੰਗ ਟ੍ਰਾਈ' ਅਤੇ ਨਾਲ ਹੀ ਸਟੇਜ ਨਾਟਕ "ਸ਼ੇਕਸਪੀਅਰ ਇਨ ਲਵ" ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ! ਪਤੀ ਰਾਘਵ ਚੱਡਾ ਨੇ ਦਿੱਤਾ ਹਿੰਟ

ਲੰਬਾ ਅਤੇ ਵਧੀਆ ਕਰੀਅਰ

ਸੌਂਗ ਨੇ 1994 ਵਿੱਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇਕ ਮਾਹਿਰ ਕਲਾਕਾਰ ਸਨ। ਉਨ੍ਹਾਂ ਨੇ ‘Extreme Job’ ਤੋਂ ਇਲਾਵਾ, ਹਵਾਰੰਗ, ਨੈੱਟਫਲਿਕਸ ਦੀ ਸੀਰੀਜ਼ ‘Narco-Saints’ ਅਤੇ ਡਿਜ਼ਨੀ+ ਦੇ ‘Big Bet’ ਵਿਚ ਵੀ ਯਾਦਗਾਰ ਭੂਮਿਕਾਵਾਂ ਨਿਭਾਈਆਂ। ਸੌਂਗ ਯੰਗ-ਕਿਉ ਆਪਣੀ ਪਤਨੀ ਅਤੇ ਦੋ ਧੀਆਂ ਨੂੰ ਛੱਡ ਕੇ ਸਦਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ।

ਇਹ ਵੀ ਪੜ੍ਹੋ: ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News