ਇਸ ਵਾਰ ''ਬਿਗ ਬੌਸ 19'' ਹੋਵੇਗਾ ਬਾਕੀ ਸੀਨਜ਼ ਤੋਂ ਵੱਖਰਾ, ਜਾਣੋ ਮੈਕਰਸ ਕੀ ਕਰਨ ਜਾ ਰਹੇ ਨੇ ਬਦਲਾਅ
Tuesday, May 27, 2025 - 11:21 AM (IST)

ਐਂਟਰਟੇਨਮੈਂਟ ਡੈਸਕ- ਟੀਵੀ ਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਰਿਐਲਟੀ ਸ਼ੋਅ 'ਬਿਗ ਬੌਸ' ਦੇ 19ਵੇਂ ਸੀਜ਼ਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਨਿਰਮਾਤਾਵਾਂ ਨੇ ਯੂਟਿਊਬਰਾਂ ਅਤੇ ਸੋਸ਼ਲ ਮੀਡੀਆ ਇੰਨਫਲਾਂਸਰਾਂ ਨੂੰ ਸ਼ੋਅ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ। ਸਿਰਫ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਮਸ਼ਹੂਰ ਸਿਤਾਰੇ ਹੀ ਇਸ ਸੀਜ਼ਨ ਵਿੱਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ: 'Bigg Boss' ਪ੍ਰੇਮੀਆਂ ਲਈ ਖੁਸ਼ਖਬਰੀ! ਇਸ ਵਾਰ 3 ਮਹੀਨੇ ਪਹਿਲਾਂ TV 'ਤੇ ਦਸਤਕ ਦੇ ਸਕਦੈ ਸ਼ੋਅ
ਬਦਲਾਅ ਦਾ ਕਾਰਨ
ਪਿਛਲੇ ਕੁਝ ਸੀਜ਼ਨਾਂ—ਜਿਵੇਂ ਕਿ ਐਲਵਿਸ਼ ਯਾਦਵ, ਅਭਿਸ਼ੇਕ ਮਲਹਾਨ (ਫੁਕਰਾ ਇਨਸਾਨ), ਮਨੀਸ਼ਾ ਰਾਣੀ ਆਦਿ—ਦੇ ਸ਼ਾਨਦਾਰ ਪ੍ਰਦਰਸ਼ਨ ਨੇ ਡਿਜੀਟਲ ਇੰਨਫਲਾਂਸਰਾਂ ਦੀ ਭੂਮਿਕਾ ਨੂੰ ਉਭਾਰਿਆ ਸੀ ਪਰ ਨਾਲ ਹੀ, ਇਹ ਆਲੋਚਨਾ ਵੀ ਹੋਈ ਕਿ ਇਨ੍ਹਾਂ ਦੀ ਲੋਕਪ੍ਰਿਯਤਾ ਹੋਰ ਕਨਟੈਸਟੈਂਟਸ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰਦੀ ਹੈ। ਨਿਰਮਾਤਾਵਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਸ਼ੋਅ ਆਪਣੀ ਮੂਲ ਪਛਾਣ ਤੋਂ ਦੂਰ ਹੋ ਰਿਹਾ ਸੀ।
ਕੀ ਹੋਵੇਗਾ ਨਵਾਂ?
- ਸਿਰਫ਼ ਟੀਵੀ ਤੇ ਫਿਲਮੀ ਸਿਤਾਰੇ ਹੀ ਕਾਸਟ ਹੋਣਗੇ
- ਕੋਈ ਵੀ ਯੂਟਿਊਬਰ ਜਾਂ ਸੋਸ਼ਲ ਮੀਡੀਆ ਇੰਨਫਲਾਂਸਰ ਨਹੀਂ
- ਬਿਗ ਬੌਸ OTT ਵਰਜਨ ਇਸ ਵਾਰ ਨਹੀਂ ਆਏਗਾ
- ਪ੍ਰੋਮੋ ਸ਼ੂਟ: ਜੂਨ 2025 ਦੇ ਅਖੀਰ ਤੱਕ
- ਰਿਪੋਰਟ ਦੇ ਅਨੁਸਾਰ, ਇਸ ਵਾਰ 'ਬਿੱਗ ਬੌਸ 19' 3 ਮਹੀਨੇ ਨਹੀਂ, ਸਗੋਂ 5.5 ਮਹੀਨੇ ਚੱਲੇਗਾ।
ਇਹ ਵੀ ਪੜ੍ਹੋ: ਕੀ ਤੋਂ ਕੀ ਹੋ ਗਿਆ ਸੀ ਮੁਕੁਲ ਦਾ ਹਾਲ ! ਇੰਨੇ ਵੱਡੇ ਅਦਾਕਾਰ ਨੂੰ ਪਛਾਣਨਾ ਵੀ ਹੋ ਗਿਆ ਸੀ ਮੁਸ਼ਕਲ
ਸਲਮਾਨ ਖਾਨ ਇਕ ਵਾਰ ਫਿਰ ਹੋਣਗੇ ਮੇਜ਼ਬਾਨ
ਬਿੱਗ ਬੌਸ ਦਾ 19ਵਾਂ ਸੀਜ਼ਨ ਜੁਲਾਈ 2025 ਵਿੱਚ ਪ੍ਰਸਾਰਿਤ ਹੋਣ ਦੀ ਸੰਭਾਵਨਾ ਹੈ, ਜਿਸ ਦੀ ਹੋਸਟਿੰਗ ਫਿਰ ਤੋਂ ਸਲਮਾਨ ਖਾਨ ਕਰਨਗੇ। ਇਹ ਉਨ੍ਹਾਂ ਦਾ 16ਵਾਂ ਸੀਜ਼ਨ ਹੋਵੇਗਾ ਜਿਸ ਵਿੱਚ ਉਹ ਸ਼ੋਅ ਦੀ ਮੇਜ਼ਬਾਨੀ ਕਰਨਗੇ। ਉਮੀਦ ਹੈ ਕਿ ਉਹ ਜੂਨ ਦੇ ਅੰਤ ਤੱਕ ਪ੍ਰੋਮੋ ਸ਼ੂਟ ਕਰ ਲੈਣਗੇ।
ਇਹ ਵੀ ਪੜ੍ਹੋ: ਮੁਕੁਲ ਦੇਵ ਦੇ ਦਿਹਾਂਤ ਮਗਰੋਂ ਭਰਾ ਰਾਹੁਲ ਦੀ ਪਹਿਲੀ ਪੋਸਟ, ਲਿਖਿਆ- ਮੁਕੁਲ ਨੂੰ ਮਿਲੇ ਪਿਆਰ ਅਤੇ...
ਅਧਿਕਾਰਤ ਐਲਾਨ ਹਾਲੇ ਬਾਕੀ
ਹਾਲਾਂਕਿ ਨਿਰਮਾਤਾਵਾਂ ਵਲੋਂ ਅਜੇ ਤੱਕ ਕੋਈ ਅਧਿਕਾਰਤ ਕਨਫਰਮੇਸ਼ਨ ਨਹੀਂ ਆਇਆ, ਪਰ ਕਾਸਟਿੰਗ ਦੀ ਪ੍ਰਕਿਰਿਆ ਜ਼ੋਰਾਂ 'ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ: ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8