SHOCKED : ਬਿਗ ਬੀ ਦਾ ਹੱਥ ਲੱਗਦਿਆਂ ਹੀ ਕੌਡੀਆਂ ਦਾ ਸਕੂਟਰ ਹੋਇਆ ਕਰੋੜਾਂ ਦਾ

Saturday, May 28, 2016 - 08:17 AM (IST)

ਕੋਲਕਾਤਾ : ਕੋਲਕਾਤਾ ਦੇ ਸ਼ੁਜੀਤ ਲਈ ਅਮਿਤਾਭ ਬੱਚਨ ਕਿਸੇ ਜਿੰਨ ਤੋਂ ਘੱਟ ਨਹੀਂ ਹਨ, ਜਿਨ੍ਹਾਂ ਦਾ ਹੱਥ ਲੱਗਦਿਆਂ ਹੀ ਉਸ ਦਾ ਕੌਡੀਆਂ ਦਾ ਸਕੂਟਰ ਕਰੋੜਪਤੀ ਹੋ ਗਿਆ ਹੈ। ਇਸ ਸਕੂਟਰ ਨੂੰ ਖਰੀਦਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਪਰ ਸ਼ੁਜੀਤ ਇਸ ਨੂੰ ਵੇਚਣਾ ਨਹੀਂ ਚਾਹੁੰਦੇ। ਫਿਲਮ ''ਤੀਨ'' ਦੇ ਪੋਸਟਰ ''ਚ ਦਰਸ਼ਕਾਂ ਨੇ ਅਮਿਤਾਭ ਬੱਚਨ ਨੂੰ ਇਕ ਨੀਲੇ ਰੰਗ ਦਾ ਪੁਰਾਣਾ ਸਕੂਟਰ ਚਲਾਉਂਦੇ ਹੋਏ ਦੇਖਿਆ ਹੈ। ਜਦੋਂ ਤੋਂ ਇਸ ਸਕੂਟਰ ''ਤੇ ਅਮਿਤਾਭ ਬੱਚਨ ਦਾ ਹੱਥ ਲੱਗਾ ਹੈ, ਇਹ ਸਕੂਟਰ ਕਰੋੜਾਂ ਦਾ ਹੋ ਗਿਆ ਹੈ। ਇਸ 20 ਸਾਲ ਪੁਰਾਣੇ ਸਕੂਟਰ ''ਤੇ ਹੁਣ ਤੱਕ 1 ਕਰੋੜ ਤਾਂ ਲੱਗ ਚੁੱਕੇ ਹਨ। ਆਸ ਹੈ ਕਿ ਬੋਲੀ ਹੋਰ ਅੱਗੇ ਜਾਵੇਗੀ। ਇਕ ਹਿੰਦੀ ਵੈੱਬਸਾਈਟ ਮੁਤਾਬਕ ਸਕੂਟਰ ਦਾ ਮਾਲਕ ਸ਼ੁਜੀਤ ਨਾਰਾਇਣ ਇਸ ਨੂੰ ਵੇਚਣ ਲਈ ਤਿਆਰ ਨਹੀਂ ਹੈ।


Related News