ਅਰਜੁਨ ਕਪੂਰ ਨਾਲ ‘ਦਿ ਲੇਡੀ ਕਿੱਲਰ’ ’ਚ ਮੁੱਖ ਭੂਮਿਕਾ ਨਿਭਾਏਗੀ ਭੂਮੀ ਪੇਡਨੇਕਰ

Thursday, Jan 13, 2022 - 11:09 AM (IST)

ਅਰਜੁਨ ਕਪੂਰ ਨਾਲ ‘ਦਿ ਲੇਡੀ ਕਿੱਲਰ’ ’ਚ ਮੁੱਖ ਭੂਮਿਕਾ ਨਿਭਾਏਗੀ ਭੂਮੀ ਪੇਡਨੇਕਰ

ਮੁੰਬਈ (ਬਿਊਰੋ)– ਫ਼ਿਲਮ ‘ਦਿ ਲੇਡੀ ਕਿੱਲਰ’ ਦੀ ਮੁੱਖ ਭੂਮਿਕਾ ਭੂਮੀ ਪੇਡਨੇਕਰ ਨੇ ਅਦਾ ਕੀਤੀ ਹੈ। ਅਰਜੁਨ ਕਪੂਰ ਸਟਾਰਰ ਫ਼ਿਲਮ ਦਾ ਨਿਰਦੇਸ਼ਨ ਭੂਸ਼ਣ ਕੁਮਾਰ ਤੇ ਸ਼ੈਲੇਸ਼ ਆਰ. ਸਿੰਘ ਕਰਨਗੇ। ਫ਼ਿਲਮ ਦਾ ਨਿਰਦੇਸ਼ਨ ਅਜੇ ਬਹਿਲ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਭੂਸ਼ਣ ਕੁਮਾਰ, ਮੈਨੇਜਿੰਗ ਡਾਇਰੈਕਟਰ ਤੇ ਚੇਅਰਮੈਨ, ਟੀ-ਸੀਰੀਜ਼, ਕਹਿੰਦੇ ਹਨ, ‘‘ਅਸੀਂ ‘ਦਿ ਲੇਡੀ ਕਿੱਲਰ’ ਦੀ ਟੀਮ ’ਚ ਭੂਮੀ ਪੇਡਨੇਕਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਅਰਜੁਨ ਕਪੂਰ ਦੀ ਸ਼ੈਲੀ ਤੇ ਸ਼ਖ਼ਸੀਅਤ ਨਾਲ ਭੂਮੀ ਦੀ ਬਹੁਮੁਖੀ ਪ੍ਰਤਿਭਾ ਦਾ ਇਕ ਸ਼ਾਨਦਾਰ ਸੁਮੇਲ ਹੈ।’’

 
 
 
 
 
 
 
 
 
 
 
 
 
 
 

A post shared by T-Series (@tseries.official)

ਉਨ੍ਹਾਂ ਅੱਗੇ ਕਿਹਾ, ‘‘ਇਸ ਸਸਪੈਂਸ ਡਰਾਮਾ ਫ਼ਿਲਮ ’ਚ ਅਜੇ ਦੇ ਵਿਜ਼ਨ ਦੇ ਨਾਲ ਨਵੇਂ ਜੋੜੇ ਦੀ ਕੈਮਿਸਟਰੀ ਯਕੀਨੀ ਤੌਰ ’ਤੇ ਦੇਖਣ ਵਾਲੀ ਹੋਵੇਗੀ।’’

 
 
 
 
 
 
 
 
 
 
 
 
 
 
 

A post shared by Arjun Kapoor (@arjunkapoor)

ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਨਵੀਆਂ ਤੇ ਚੁਣੌਤੀਪੂਰਨ ਚੀਜ਼ਾਂ ਨੇ ਹਮੇਸ਼ਾ ਉਸ ਨੂੰ ਉਤਸ਼ਾਹਿਤ ਕੀਤਾ ਹੈ ਤੇ ‘ਦਿ ਲੇਡੀ ਕਿੱਲਰ’ ਨੇ ਸ਼ੁਰੂ ਤੋਂ ਹੀ ਉਸ ਨੂੰ ਆਕਰਸ਼ਿਤ ਕੀਤਾ ਹੈ। ਨਿਰਮਾਤਾ ਸ਼ੈਲੇਸ਼ ਆਰ. ਸਿੰਘ ਦਾ ਕਹਿਣਾ ਹੈ ਕਿ ਭੂਮੀ ਪੇਡਨੇਕਰ ਇਕ ਪ੍ਰਤਿਭਾਸ਼ਾਲੀ ਅਦਾਕਾਰਾ ਹੈ ਤੇ ‘ਦਿ ਲੇਡੀ ਕਿੱਲਰ’ ਲਈ ਸਹੀ ਮਾਹੌਲ ਤੇ ਸੁਆਦ ਲਿਆਉਂਦੀ ਹੈ।

ਫ਼ਿਲਮ ਦੇ ਨਿਰਦੇਸ਼ਕ ਅਜੇ ਬਹਿਲ ਦਾ ਕਹਿਣਾ ਹੈ ਕਿ ਉਹ ਬਹੁਤ ਖ਼ੁਸ਼ ਹਨ ਕਿ ਅਰਜੁਨ ਕਪੂਰ ਤੇ ਭੂਮੀ ਪੇਡਨੇਕਰ ਇਸ ਫ਼ਿਲਮ ਦਾ ਹਿੱਸਾ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News