ਭੂਮੀ ਪੇਡਨੇਕਰ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਹੁਣ ਇਨ੍ਹਾਂ 6 ਫ਼ਿਲਮਾਂ ''ਚ ਆਵੇਗੀ ਨਜ਼ਰ

01/27/2022 9:21:12 AM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਜਵਾਨ ਸਟਾਰ ਭੂਮੀ ਪੇਡਨੇਕਰ ਦੀਆਂ ਇਕ ਤੋਂ ਬਾਅਦ ਇਕ 6 ਫ਼ਿਲਮਾਂ ਰਿਲੀਜ਼ ਹੋਣਗੀਆਂ। ਭੂਮੀ ਪੇਡਨੇਕਰ ਮੰਨਦੀ ਹੈ ਕਿ ਹਰ ਫ਼ਿਲਮ ਲਕੀਰ ਤੋਂ ਹੱਟ ਕੇ ਹੈ, ਜਿਨ੍ਹਾਂ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਭੂਮੀ ਦੀ ਆਉਣ ਵਾਲੀਆਂ ਫ਼ਿਲਮਾਂ 'ਚ 'ਬਧਾਈ ਦੋ', 'ਲੇਡੀਕਿਲਰ', 'ਭੀੜ', 'ਗੋਵਿੰਦਾ ਨਾਮ ਮੇਰਾ' ਅਤੇ 'ਰਕਸ਼ਾ ਬੰਧਨ' ਤੋਂ ਇਲਾਵਾ ਇਕ ਵੱਡੇ ਪ੍ਰਾਜੈਕਟ ਦੀ ਫ਼ਿਲਮ ਵੀ ਸ਼ਾਮਲ ਹੈ, ਜਿਸ ਦੀ ਘੋਸ਼ਣਾ ਬਹੁਤ ਜਲਦ ਕੀਤੀ ਜਾਵੇਗੀ।

PunjabKesari

ਭੂਮੀ ਪੇਡਨੇਕਰ ਦਾ ਕਹਿਣਾ ਹੈ, ''ਅਸੀਂ ਸਾਰੇ ਇਸ ਮਹਾਮਾਰੀ ਤੋਂ ਛੇਤੀ ਬਾਹਰ ਨਿਕਲਣ ਦੀ ਉਮੀਦ ਲਾਏ ਬੈਠੇ ਹਾਂ। ਮੈਂ ਆਪਣੇ ਅਨੋਖੇ ਅੰਦਾਜ਼ ਲਈ ਮਸ਼ਹੂਰ 6 ਚੰਗੇ ਫ਼ਿਲਮ-ਮੇਕਰਸ ਦੀਆਂ 6 ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਦੇ ਜ਼ਰੀਏ ਦਰਸ਼ਕਾਂ ਦੇ ਮਨੋਰੰਜਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ। ਸੱਚ ਕਹਾਂ ਤਾਂ ਆਪਣਾ ਕਰੀਅਰ ਸ਼ੁਰੂ ਕਰਨ ਦੇ ਬਾਅਦ ਤੋਂ ਹੀ ਮੈਂ ਆਪਣੇ ਕ੍ਰਾਫਟ 'ਤੇ ਸਖ਼ਤ ਮਿਹਨਤ ਕੀਤੀ ਹੈ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਵਾਲੇ ਪ੍ਰਫਾਰਮੈਂਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੇਰੀਆਂ ਬੈਕ-ਟੂ-ਬੈਕ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਅਤੇ ਇਸ ਗੱਲ ਨਾਲ ਮੈਂ ਕਾਫ਼ੀ ਐਕਸਾਈਟਿਡ ਹਾਂ ਪਰ ਥੋੜ੍ਹਾ ਨਰਵਸ ਵੀ ਮਹਿਸੂਸ ਕਰ ਰਹੀ ਹਾਂ।''

PunjabKesari

ਭੂਮੀ ਪੇਡਨੇਕਰ ਨੂੰ ਉਮੀਦ ਹੈ ਕਿ ਰਿਲੀਜ਼ ਹੋਣ ਵਾਲੀਆਂ ਉਨ੍ਹਾਂ ਦੀ ਸਾਰੀਆਂ ਫ਼ਿਲਮਾਂ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ 'ਚ ਕਾਮਯਾਬ ਹੋਣਗੀਆਂ, ਕਿਉਂਕਿ ਇਨ੍ਹਾਂ ਸਾਰੀਆਂ ਫ਼ਿਲਮਾਂ ਦੀ ਕਹਾਣੀ ਇਕਦਮ ਅਨੋਖੀ ਅਤੇ ਬਿਲਕੁਲ ਵੱਖ ਹੈ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।
 


sunita

Content Editor

Related News