ਭਾਰਤੀ ਸਿੰਘ ਨੂੰ ਹੋਈ ਆਪਣੇ ਭਾਰ ਦੀ ਚਿੰਤਾ, ਨਵੀਂਆਂ ਤਸਵੀਰਾਂ ਸਾਂਝੀਆਂ ਕਰ ਪੁੱਛੀ ਇਹ ਗੱਲ

Wednesday, Nov 24, 2021 - 01:11 PM (IST)

ਭਾਰਤੀ ਸਿੰਘ ਨੂੰ ਹੋਈ ਆਪਣੇ ਭਾਰ ਦੀ ਚਿੰਤਾ, ਨਵੀਂਆਂ ਤਸਵੀਰਾਂ ਸਾਂਝੀਆਂ ਕਰ ਪੁੱਛੀ ਇਹ ਗੱਲ

ਮੁੰਬਈ-ਕਾਮੇਡੀਅਨ ਭਾਰਤੀ ਸਿੰਘ ਇਨੀਂ ਦਿਨੀਂ ਆਪਣੀ ਵੇਟ ਜਰਨੀ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਭਾਰਤੀ ਸਿੰਘ ਨੇ ਿਪਛਲੇ ਕੁਝ ਸਮੇਂ 'ਚ ਆਪਣੇ ਭਾਰ ਨੂੰ ਘੱਟ ਕਰਨ 'ਚ ਮਿਹਨਤ ਕੀਤੀ ਹੈ। ਉਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਨਵਾਂ ਟਰਾਂਸਫਰਮੇਸ਼ਨ ਹੈਰਾਨ ਕਰਨ ਵਾਲਾ ਹੈ। ਭਾਰਤੀ ਸਿੰਘ ਨੇ ਹਾਲ ਹੀ 'ਚ 15 ਕਿਲੋ ਭਾਰ ਘਟਾਇਆ ਹੈ।

PunjabKesari
ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਚ ਪਤੀ ਹਰਸ਼ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਭਾਰਤੀ ਦਾ ਵੇਟ ਲਾਸ ਸਾਫ ਨਜ਼ਰ ਆ ਰਿਹਾ ਸੀ ਹਾਲਾਂਕਿ ਕਾਮੇਡੀਅਨ ਨੂੰ ਅਜੇ ਵੀ ਅਾਪਣੇ ਭਾਰ ਦੀ ਚਿੰਤਾ ਹੈ।

PunjabKesari
ਇਹੀਂ ਕਾਰਨ ਹੈ ਕਿ ਉਨ੍ਹਾਂ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਪੁੱਛਿਆ ਕਿ ਕੀ ਉਹ ਦੁਬਾਰਾ ਮੋਟੀ ਹੋ ਗਈ ਹੈ। ਸ਼ੇਅਰ ਕੀਤੀਆਂ ਤਸਵੀਰਾਂ 'ਚ ਭਾਰਤੀ ਬਲਿਊ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ।

PunjabKesari
ਉਹ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਭਾਰਤੀ ਨੇ ਕੈਪਸ਼ਨ 'ਚ ਲਿਖਿਆ-'ਹੈਲੋ ਗਾਇਜ਼, ਮੈਨਟੇਨ ਰੱਖਣਾ ਬਹੁਤ ਮੁਸ਼ਕਿਲ ਹੈ, ਤਾਂ ਦੋਸਤੋਂ ਦੱਸੋ ਮੈਨਟੇਨ ਹਾਂ ਜਾਂ ਮੋਟੀ ਹੋ ਗਈ ਹਾਂ? ਕਿਰਪਾ ਕਰਕੇ ਕੁਮੈਂਟ ਕਰਕੇ ਦੱਸੋ'। ਇਸ ਦੇ ਨਾਲ ਉਨ੍ਹਾਂ ਨੇ ਹਾਰਟ ਇਮੋਜ਼ੀ, ਸਮਾਇਲ ਵਾਲੀ ਅਤੇ ਖਾਣੇ ਦੇ ਕਈ ਤਰ੍ਹਾਂ ਦੀ ਇਮੋਜ਼ੀ ਪੋਸਟ ਕੀਤੇ ਹਨ। ਭਾਰਤੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ।

PunjabKesari
ਭਾਰਤੀ ਸਿੰਘ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਜਰਨੀ ਸੋਨੀ ਦੇ ਮਸ਼ਹੂਰ ਸ਼ੋਅ 'ਇੰਡੀਅਨ ਲਾਫਟਰ ਚੈਲੇਂਜ' ਤੋਂ ਕੀਤੀ ਸੀ। ਇਸ ਸ਼ੋਅ 'ਚ ਭਾਰਤੀ ਦੀ ਕਾਮੇਡੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ ਜਿਸ ਤੋਂ ਬਾਅਦ ਉਹ ਟੀਵੀ ਦੇ ਕਈ ਕਾਮੇਡੀ ਸ਼ੋਅ 'ਚ ਨਜ਼ਰ ਆਈ। ਭਾਰਤੀ ਨੂੰ 'ਕਾਮੇਡੀ ਕੁਈਨ' ਕਿਹਾ ਜਾਂਦਾ ਹੈ। ਉਹ ਆਪਣੀ ਜ਼ਬਰਦਸਤ ਕਾਮੇਡੀ ਦੇ ਕਾਰਨ ਰਿਐਲਿਟੀ ਸ਼ੋਅ 'ਚ ਬਤੌਰ ਹੋਸਟ ਵੀ ਨਜ਼ਰ ਆਉਂਦੀ ਹੈ। 

PunjabKesari


author

Aarti dhillon

Content Editor

Related News