''ਡਾਂਸ ਦੀਵਾਨੇ 3'' ਦੇ ਸੈੱਟ ''ਤੇ ਧਾਹਾਂ ਮਾਰ ਕੇ ਲੱਗੀ ਰੋਣ ਲੱਗੀ ਭਾਰਤੀ ਸਿੰਘ, ਦੱਸਿਆ ਕਿਉਂ ਲੱਗ ਰਿਹਾ ਮਾਂ ਬਣਨ ਤੋਂ ਡਰ

5/4/2021 2:08:07 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਹਰ ਤਰ੍ਹਾਂ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਭਿਆਨਕ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨਿਗਲ ਲਈ ਹੈ। ਸਥਿਤੀ ਇਹ ਬਣ ਗਈ ਹੈ ਕਿ ਲੋਕ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਮਹੱਤਵਪੂਰਨ ਕੰਮ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕ ਆਪਣੇ ਪਰਿਵਾਰ ਨੂੰ ਲੈ ਕੇ ਵੀ ਚਿੰਤਤ ਹਨ। ਇਸ ਦੌਰਾਨ ਆਪਣੇ ਪਰਿਵਾਰ ਬਾਰੇ ਸੋਚ ਕੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰਾ ਭਾਰਤੀ ਸਿੰਘ ਫੁੱਟ-ਫੁੱਟ ਕੇ ਰੋਣ ਲੱਗੀ।

ਦਰਅਸਲ 'ਚ ਹਾਲ ਹੀ 'ਚ ਟੀ. ਵੀ. ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' 'ਤੇ ਇਕ ਸੱਚੀ ਘਟਨਾ 'ਤੇ ਆਧਾਰਿਤ ਇਕ ਪਰਫਾਰਮੈਂਸ ਨੂੰ ਵੇਖ ਕੇ ਭਾਰਤੀ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਮੁਕਾਬਲੇਬਾਜ਼ ਨੇ ਇਕ ਮਾਂ ਦੀ ਕਹਾਣੀ 'ਤੇ ਪ੍ਰਦਰਸ਼ਨ ਦਿੱਤਾ, ਜਿਸ ਦੇ 14 ਦਿਨਾਂ ਦੇ ਬੱਚੇ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ। ਪ੍ਰਦਰਸ਼ਨ ਨੂੰ ਵੇਖਦਿਆਂ ਜੱਜ ਅਤੇ ਹੋਰ 'ਡਾਂਸ ਦੀਵਾਨੇ 3' ਦੇ ਸੈੱਟ 'ਤੇ ਮੌਜੂਦ ਲੋਕ ਵੀ ਭਾਵੁਕ ਹੋ ਗਏ। ਇਸ ਦੇ ਨਾਲ ਹੀ ਸ਼ੋਅ ਦੀ ਹੋਸਟ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਵੀ ਭਾਵੁਕ ਹੋ ਗਏ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਮੁਕਾਬਲੇਬਾਜ਼ ਦੀ ਪਰਫਾਰਮੈਂਸ ਨੂੰ ਵੇਖਣ ਤੋਂ ਬਾਅਦ ਭਾਰਤੀ ਸਿੰਘ ਉੱਚੀ-ਉੱਚੀ ਰੋਣ ਲੱਗੀ। ਰੋਂਦੇ ਹੋਏ ਉਹ ਦੱਸਦੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਹ ਆਪਣੇ ਪਰਿਵਾਰ ਨੂੰ ਸ਼ੁਰੂ ਕਰਨ ਲਈ ਤਿਆਰ ਨਹੀਂ ਹੈ। ਭਾਰਤੀ ਸਿੰਘ ਕਹਿੰਦੀ ਹੈ, 'ਅਸੀਂ ਬੇਬੀ ਪਲਾਨ ਕਰ ਰਹੇ ਹਾਂ ਪਰ ਅਜਿਹੇ ਮਾਮਲਿਆਂ ਬਾਰੇ ਸੁਣਨ ਤੋਂ ਬਾਅਦ, ਸਾਡਾ ਪਰਿਵਾਰ ਸ਼ੁਰੂ ਕਰਨ ਦਾ ਮਨ ਨਹੀਂ ਹੈ। ਅਸੀਂ ਜਾਣ ਬੁੱਝ ਕੇ ਬੱਚਾ ਪੈਦਾ ਕਰਨ ਬਾਰੇ ਗੱਲ ਨਹੀਂ ਕਰ ਰਹੇ ਕਿਉਂਕਿ ਮੈਂ ਇਸ ਤਰ੍ਹਾਂ ਨਹੀਂ ਰੋਣਾ ਚਾਹੁੰਦੀ।'

 
 
 
 
 
 
 
 
 
 
 
 
 
 
 
 

A post shared by ColorsTV (@colorstv)

ਇਹ ਗੱਲ ਕਰਦਿਆਂ ਭਾਰਤੀ ਸਿੰਘ ਦਾ ਵੀਡੀਓ ਕਲਰ ਟੀ. ਵੀ. ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਭਾਰਤੀ ਸਿੰਘ ਇਹ ਗੱਲ ਆਖਣ ਤੋਂ ਬਾਅਦ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ। ਇਸ ਤੋਂ ਪਹਿਲਾਂ ਭਾਰਤੀ ਸਿੰਘ ਆਪਣੇ ਮਾਂ ਬਣਨ ਨੂੰ ਲੈ ਕੇ 'ਡਾਂਸ ਦੀਵਾਨੇ 3' ਦੇ ਸੈੱਟ 'ਤੇ ਭਾਵੁਕ ਹੋ ਗਈ ਸੀ। ਇਸ ਦੌਰਾਨ ਸੈੱਟ 'ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਮੌਜੂਦ ਸਨ। ਇਹ ਸਭ ਵੇਖ ਕੇ ਸੋਨੂੰ ਸੂਦ ਦੀਆਂ ਅੱਖਾਂ ਵੀ ਨਮ ਹੋ ਗਈਆਂ। ਭਾਰਤੀ ਸਿੰਘ ਕਹਿੰਦੀ ਹੈ, "ਇਹ ਕੋਰੋਨਾ ਮੈਨੂੰ ਇੰਨਾ ਰੁਲਾ ਰਿਹਾ ਹੈ, ਇੰਨੀਆਂ ਜਾਨਾਂ ਲੈ ਰਿਹਾ ਹੈ ਕਿ ਖ਼ੁਦ ਦੀ ਮੰਮੀ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਜਦੋਂ ਮੰਮੀ ਦਾ ਫੋਨ ਆਉਂਦਾ ਸੀ ਕਿ ਸਾਹਮਣੇ ਇਕ ਅੰਕਲ ਹੈ, ਉਸ ਦੀ ਮੌਤ ਹੋ ਗਈ ਹੈ। ਉਹ ਰੋਂਦੀ ਸੀ, ਮੈਨੂੰ ਇਹ ਡਰ ਲੱਗਦਾ ਸੀ।
 


sunita

Content Editor sunita