ਕੀ ਮਾਂ ਬਣ ਗਈ ਹੈ ਭਾਰਤੀ ਸਿੰਘ? ਸੋਸ਼ਲ ਮੀਡੀਆ ’ਤੇ ਵਾਇਰਲ ਖ਼ਬਰਾਂ ਬਾਰੇ ਤੋੜੀ ਕਾਮੇਡੀਅਨ ਨੇ ਚੁੱਪੀ

04/01/2022 9:45:05 AM

ਮੁੰਬਈ (ਬਿਊਰੋ)– ਬੀਤੇ ਦਿਨੀਂ ਭਾਰਤੀ ਸਿੰਘ ਦੇ ਮਾਂ ਬਣਨ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤੀ ਸਿੰਘ ਨੇ ਨੰਨ੍ਹੀਂ ਪਰੀ ਨੂੰ ਜਨਮ ਦਿੱਤਾ ਹੈ। ਹਾਲਾਂਕਿ ਇਹ ਖ਼ਬਰਾਂ ਸੱਚ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਭਾਰਤੀ ਮਾਂ ਨਹੀਂ ਬਣੀ ਹੈ, ਉਹ ਅਜੇ ਵੀ ਗੇਮ ਸ਼ੋਅ ‘ਖਤਰਾ ਖਤਰਾ ਖਤਰਾ’ ਦੀ ਸ਼ੂਟਿੰਗ ਕਰ ਰਹੀ ਹੈ। ਆਪਣੇ ਮਾਂ ਬਣਨ ਦੀ ਝੂਠੀ ਖ਼ਬਰ ਨੂੰ ਲੈ ਕੇ ਭਾਰਤੀ ਸਿੰਘ ਨੇ ਪ੍ਰਤੀਕਿਰਿਆ ਦਿੱਤੀ ਹੈ।

ਲਾਈਵ ਚੈਟ ’ਚ ਭਾਰਤੀ ਨੇ ਕਿਹਾ, ‘ਮੇਰੇ ਜਾਣਨ ਵਾਲੇ ਮੈਨੂੰ ਫੋਨ ਕਰਕੇ ਵਧਾਈ ਦੇ ਰਹੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਮੇਰੀ ਧੀ ਹੋ ਗਈ ਹੈ ਪਰ ਇਹ ਸੱਚ ਨਹੀਂ ਹੈ। ਮੈਂ ‘ਖਤਰਾ ਖਤਰਾ ਖਤਰਾ’ ਦੇ ਸੈੱਟ ’ਤੇ ਹਾਂ। ਇਥੇ 15-20 ਮਿੰਟ ਦੀ ਬ੍ਰੇਕ ਹੈ ਤਾਂ ਮੈਂ ਸੋਚਿਆ ਕਿ ਲਾਈਵ ਆ ਕੇ ਇਹ ਦੱਸਾਂ ਕਿ ਮੈਂ ਅਜੇ ਵੀ ਕੰਮ ਕਰ ਰਹੀ ਹਾਂ।’

ਭਾਰਤੀ ਨੇ ਕਿਹਾ, ‘ਮੈਂ ਡਰੀ ਹੋਈ ਹਾਂ। ਮੇਰੀ ਡਿਲਿਵਰੀ ਡੇਟ ਨੇੜੇ ਹੈ। ਹਰਸ਼ ਤੇ ਮੈਂ ਬੱਚੇ ਬਾਰੇ ਗੱਲ ਕਰਦੇ ਹਾਂ।’ ਉਸ ਨੇ ਕਿਹਾ ਕਿ ਬੱਚਾ ਬਹੁਤ ਫਨੀ ਹੋਣ ਵਾਲਾ ਹੈ ਕਿਉਂਕਿ ਉਹ ਦੋਵੇਂ ਫਨੀ ਹਨ। ਭਾਰਤੀ ਨੇ ਪ੍ਰਸ਼ੰਸਕਾਂ ਨੂੰ ਝੂਠੀਆਂ ਖ਼ਬਰਾਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਉਹ ਤੇ ਹਰਸ਼ ਬੱਚੇ ਦੀ ਖ਼ਬਰ ਨੂੰ ਸਾਂਝਾ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News