ਭਾਰਤੀ ਸਿੰਘ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਪਤੀ ਨਾਲ ਰੋਮਾਂਟਿਕ ਪੋਜ਼ ਦਿੰਦੇ ਹੋਏ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

Thursday, Feb 24, 2022 - 02:51 PM (IST)

ਭਾਰਤੀ ਸਿੰਘ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਪਤੀ ਨਾਲ ਰੋਮਾਂਟਿਕ ਪੋਜ਼ ਦਿੰਦੇ ਹੋਏ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

ਮੁੰਬਈ- ਆਪਣੇ ਫਨੀ ਅੰਦਾਜ਼ ਨਾਲ ਲੋਕਾਂ ਨੂੰ ਹਸਾਉਣ ਵਾਲੀ ਕਾਮੇਡੀ ਕੁਈਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਖੂਬ ਆਨੰਦ ਮਾਣ ਰਹੀ ਹੈ। ਭਾਰਤੀ ਪ੍ਰੈਗਨੈਂਸੀ ਸਮੇਂ ਦੇ ਹਰ ਪਲ ਨੂੰ ਯਾਦਗਾਰ ਬਣਾ ਰਹੀ ਹੈ। ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਵੀ ਆਪਣੀ ਲੇਡੀ ਲਵ ਦਾ ਖ਼ਾਸ ਧਿਆਨ ਰੱਖ ਰਹੇ ਹਨ। ਕਾਮੇਡੀ ਕੁਈਨ ਨੇ ਹੁਣ ਆਪਣਾ ਬੇਬੀ ਬੰਪ ਫਲਾਟ ਕਰਦੇ ਹੋਏ ਆਪਣੀਆਂ ਸ਼ਾਨਦਾਰ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।

PunjabKesari
ਭਾਰਤੀ ਨੇ ਪਤੀ ਹਰਸ਼ ਨਾਲ ਇਕ ਗਲੈਮਰਸ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਹਰ ਤਸਵੀਰ 'ਚ ਭਾਰਤੀ ਦੇ ਚਿਹਰੇ 'ਤੇ ਮਾਂ ਬਣਨ ਦੀ ਖੁਸ਼ੀ ਅਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ।

 PunjabKesari
ਲੁੱਕ ਦੀ ਗੱਲ ਕਰੀਏ ਤਾਂ ਭਾਰਤੀ ਸੰਤਰੀ ਰੰਗ ਦੀ ਲਾਂਗ ਡਰੈੱਸ 'ਚ ਨਜ਼ਰ ਆ ਰਹੀ ਹੈ ਜਿਸ ਦੀ ਨੈੱਕ 'ਤੇ ਪਿੰਕ ਰੰਗ ਦੀ ਕੱਢਾਈ ਹੋਈ ਹੈ। ਇਸ ਡਰੈੱਸ ਦੇ ਨਾਲ ਭਾਰਤੀ ਨੇ ਇਕ ਸ਼ਰੱਗ ਕੈਰੀ ਕੀਤਾ ਹੈ ਜਿਸ 'ਤੇ ਖੂਬਸੂਰਤ ਵਰਕ ਹੋਇਆ ਹੈ। ਭਾਰਤੀ ਨੇ ਇਸ ਡਰੈੱਸ ਦੇ ਨਾਲ ਲਾਈਟਗਲੋਇੰਗ ਮੇਕਅਪ ਕੀਤਾ ਹੈ। ਲਾਈਟ ਪਿੰਕ ਲਿਪਸਟਿਕ, ਹਲਕੀ ਸਮੋਕੀ ਆਈਜ਼ ਮੇਕਅਪ 'ਚ ਭਾਰਤੀ ਡੀਵਾ ਲੱਗ ਰਹੀ ਹੈ।

PunjabKesari
ਭਾਰਤੀ ਨੇ ਆਪਣੀ ਇਸ ਗਾਰਜ਼ੀਅਸ ਲੁੱਕ ਨੂੰ ਛੋਟੇ ਏਅਰਰਿੰਗਸ ਦੇ ਨਾਲ ਪੂਰਾ ਕੀਤਾ ਹੈ। ਭਾਰਤੀ ਗਲੈਮਰਸ ਤਸਵੀਰਾਂ 'ਚ ਆਪਣਾ ਬੇਬੀ ਬੰਪ ਫਲਾਟ ਕਰਦੀ ਨਜ਼ਰ ਆ ਰਹੀ ਹੈ। 

PunjabKesari
ਭਾਰਤੀ ਦੇ ਪਤੀ ਹਰਸ਼ ਦੀ ਗੱਲ ਕਰੀਏ ਤਾਂ ਉਹ ਬਲਿਊ ਪੈਂਟ ਅਤੇ ਫਲੋਰਲ ਪ੍ਰਿੰਟਿਡ ਬਲਿਊ ਬਲੇਜਰ 'ਚ ਸੁੰਦਰ ਲੱਗ ਰਹੇ ਹਨ। ਤਸਵੀਰਾਂ 'ਚ ਹਰਸ਼ ਅਤੇ ਭਾਰਤੀ ਇਕ ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆ ਰਹੇ ਹਨ।

PunjabKesariPunjabKesariPunjabKesari


author

Aarti dhillon

Content Editor

Related News