''ਮੈਨੂੰ ਜ਼ਹਿਰ ਦੇ ਦਿਓ''; ਕਤਲ ਮਾਮਲੇ ''ਚ ਗ੍ਰਿਫਤਾਰ ਮਸ਼ਹੂਰ ਅਦਾਕਾਰ ਦਾ ਜੇਲ੍ਹ ''ਚ ਹੋਇਆ ਬੁਰਾ ਹਾਲ
Wednesday, Sep 10, 2025 - 09:50 AM (IST)

ਬੈਂਗਲੁਰੂ (ਏਜੰਸੀ)- ਬੈਂਗਲੁਰੂ ਦੀ ਇੱਕ ਅਦਾਲਤ ਨੇ ਅਦਾਕਾਰ ਦਰਸ਼ਨ ਨੂੰ ਪੈਰਾਪੰਨਾ ਅਗਰਹਾਰਾ ਜੇਲ੍ਹ ਤੋਂ ਬੱਲਾਰੀ ਜੇਲ੍ਹ ਭੇਜਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਇਹ ਮਾਮਲਾ ਰੇਣੂਕਾਸਵਾਮੀ ਕਤਲ ਕੇਸ ਨਾਲ ਸੰਬੰਧਿਤ ਹੈ। ਅਦਾਲਤ ਨੇ ਕਿਹਾ ਕਿ ਟਰਾਂਸਫਰ ਲਈ ਕੋਈ ਵਾਜਬ ਕਾਰਨ ਨਹੀਂ ਹਨ।
ਇਹ ਵੀ ਪੜ੍ਹੋ: ਸੁੱਜੇ ਹੋਏ ਹੱਥ, ਪੱਟੀ ਤੇ ਨੀਲੇ ਨਿਸ਼ਾਨ...; ਹਿਨਾ ਖਾਨ ਨੂੰ ਇਸ ਹਾਲ 'ਚ ਵੇਖ ਚਿੰਤਾ 'ਚ ਪਏ ਫੈਨਜ਼
ਹਾਲਾਂਕਿ, ਅਦਾਲਤ ਨੇ ਦਰਸ਼ਨ ਨੂੰ ਜੇਲ੍ਹ ਅੰਦਰ ਕੁਝ ਛੋਟਾਂ ਦਿੱਤੀਆਂ ਹਨ। ਉਸਨੂੰ ਜੇਲ੍ਹ ਦੇ ਵਿਹੜੇ ਵਿੱਚ ਟਹਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਨਾਲ ਹੀ, ਉਸਦੀ ਮੰਗ ਅਨੁਸਾਰ ਇਕ ਵਾਧੂ ਬਿਸਤਰਾ, ਤੱਕੀਆ ਅਤੇ ਚਾਦਰ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: '4 ਬੱਚੇ ਪੈਦਾ ਕਰੋ, ਨਹੀਂ ਦੇਣਾ ਪਵੇਗਾ ਟੈਕਸ' ! ਸਰਕਾਰ ਦੀ ਨਵੀਂ ਯੋਜਨਾ ਨੇ ਸਭ ਨੂੰ ਕੀਤਾ ਹੈਰਾਨ
ਸੁਣਵਾਈ ਦੌਰਾਨ ਦਰਸ਼ਨ ਨੇ ਜਜ਼ਬਾਤੀ ਅਪੀਲ ਕੀਤੀ। ਉਸਨੇ ਕਿਹਾ ਕਿ ਉਸਨੇ ਪਿਛਲੇ 30 ਦਿਨਾਂ ਤੋਂ ਸੂਰਜ ਨਹੀਂ ਦੇਖਿਆ ਅਤੇ ਹੱਥਾਂ ‘ਚ ਫੰਗਸ ਦੀ ਬਿਮਾਰੀ ਹੋ ਗਈ ਹੈ। ਇੱਥੋਂ ਤੱਕ ਕਿ ਉਸਨੇ ਜੱਜ ਨੂੰ ਕਹਿ ਦਿੱਤਾ, “ਮੈਨੂੰ ਜ਼ਹਿਰ ਦੇ ਦਿਓ।” ਇਸ ‘ਤੇ ਜੱਜ ਨੇ ਉਸਨੂੰ ਡਾਂਟਿਆ ਅਤੇ ਅਜਿਹੇ ਬਿਆਨ ਨਾ ਦੇਣ ਦੀ ਚੇਤਾਵਨੀ ਦਿੱਤੀ।
ਇਹ ਵੀ ਪੜ੍ਹੋ: ਸੜਕ 'ਤੇ ਜ਼ਖ਼ਮੀ ਹਾਲਤ 'ਚ ਪਈ ਕੁੜੀ ਲਈ ਰੱਬ ਬਣ ਬਹੁੜਿਆ ਮਨਕੀਰਤ ਔਲਖ, ਗੱਡੀ 'ਚ ਬਿਠਾ ਭੇਜਿਆ ਹਸਪਤਾਲ
ਦਰਸ਼ਨ ਦੇ ਵਕੀਲਾਂ ਨੇ ਵੀ ਅਦਾਲਤ ਅੱਗੇ ਦਲੀਲ ਦਿੱਤੀ ਕਿ ਬੈਂਗਲੁਰੂ ਤੋਂ ਬੱਲਾਰੀ ਤੱਕ 300 ਕਿਲੋਮੀਟਰ ਦਾ ਸਫ਼ਰ ਉਸ ਲਈ ਵੀ ਔਖਾ ਹੋਵੇਗਾ ਅਤੇ ਜੇਲ੍ਹ ਪ੍ਰਸ਼ਾਸਨ ਲਈ ਵੀ ਮੁਸ਼ਕਲਾਂ ਪੈਦਾ ਕਰੇਗਾ। ਅਦਾਲਤ ਨੇ ਇਹ ਗੱਲ ਮੰਨਦੇ ਹੋਏ ਉਸਦੀ ਟਰਾਂਸਫਰ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ 'ਤੇ ਪਤੀ ਦਾ ਤਸ਼ੱਦਦ, ਵਾਲੋਂ ਫੜ ਬੁਰੀ ਤਰ੍ਹਾਂ ਕੁੱਟਿਆ, ਚਿਹਰੇ 'ਤੇ ਪਏ ਨੀਲ ਦੇ ਨਿਸ਼ਾਨ
ਦੱਸ ਦੇਈਏ ਕਿ ਇਹ ਮਾਮਲਾ ਰੇਣੁਕਾਸਵਾਮੀ ਦੇ ਕਤਲ ਨਾਲ ਸਬੰਧਤ ਹੈ, ਜਿਸਦੀ ਲਾਸ਼ 9 ਜੂਨ, 2024 ਨੂੰ ਬੰਗਲੁਰੂ ਦੇ ਇੱਕ ਫਲਾਈਓਵਰ 'ਤੇ ਮਿਲੀ ਸੀ। 33 ਸਾਲਾ ਰੇਣੁਕਾਸਵਾਮੀ ਦਰਸ਼ਨ ਦਾ ਪ੍ਰਸ਼ੰਸਕ ਸੀ ਅਤੇ ਦੋਸ਼ ਹੈ ਕਿ ਦਰਸ਼ਨ ਦੇ ਇਸ਼ਾਰੇ 'ਤੇ ਉਸਨੂੰ ਅਗਵਾ ਕੀਤਾ ਗਿਆ ਸੀ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ ਗਈ ਸੀ, ਕਿਉਂਕਿ ਉਹ ਦਰਸ਼ਨ ਦੀ ਮਹਿਲਾ ਦੋਸਤ, ਪਵਿੱਤਰਾ ਗੌੜਾ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਹ ਘਟਨਾ ਬੰਗਲੁਰੂ ਦੇ ਪੱਟੰਗੇਰੇ ਪਿੰਡ ਵਿੱਚ ਵਾਪਰੀ। ਦੋਸ਼ ਹੈ ਕਿ ਰੇਣੁਕਾਸਵਾਮੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ, ਅਤੇ ਦਰਸ਼ਨ ਨੂੰ ਉਸਦੀ ਮੌਤ ਦੀ ਸੂਚਨਾ ਵਟਸਐਪ ਰਾਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਅਦਾਕਾਰਾ ਕਾਜਲ ਦੀ ਮੌਤ! ਖਬਰ ਸੁਣ ਫੈਨਜ਼ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8