ਲਾਈਟ ਬਲਿਊ ਸਾੜੀ ''ਚ ਜੈਕਲੀਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪ੍ਰਸ਼ੰਸਕ ਕਰ ਰਹੇ ਹਨ ਪਸੰਦ
Wednesday, Oct 13, 2021 - 11:25 AM (IST)
ਮੁੰਬਈ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ 'ਚ ਪਰਫੈਕਟ ਲੱਗਦੀ ਹੈ। ਹਾਲ ਹੀ 'ਚ ਆਦਾਕਾਰਾ ਨੇ ਸਾੜੀ ਲੁੱਕ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਜੈਕਲੀਨ ਲਾਈਟ ਬਲਿਊ ਸਾੜੀ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਹਾਈ ਬਨ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਦਿਲਕਸ਼ ਅੰਦਾਜ਼ 'ਚ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਜੈਕਲੀਨ ਨੂੰ ਹਾਲ ਹੀ ਫਿਲਮ 'ਭੂਤ ਪੁਲਸ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਅਦਾਕਾਰਾ ਸੈਫ ਅਲੀ ਖਾਨ, ਯਾਮੀ ਗੌਤਮ ਅਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਈ ਸੀ।
ਹੁਣ ਅਦਾਕਾਰਾ ਬਹੁਤ ਜਲਦ 'ਸਰਕਸ', 'ਰਾਮਸੇਤੂ' ਅਤੇ 'ਬੱਚਨ ਪਾਂਡੇ' ਵਰਗੀਆਂ ਫਿਲਮਾਂ 'ਚ ਕੰਮ ਕਰਦੀ ਨਜ਼ਰ ਆਵੇਗੀ।