BDay Spl : ਅੱਜ ਹੈ ਸੋਨਮ ਬਾਜਵਾ ਦਾ ਜਨਮਦਿਨ, ਜਾਣੋ ਕਿਸ ਤਰ੍ਹਾਂ ਕੀਤਾ ਜ਼ਿੰਦਗੀ ''ਚ ਵੱਡਾ ਮੁਕਾਮ ਹਾਸਲ

Friday, Aug 16, 2024 - 11:42 AM (IST)

BDay Spl : ਅੱਜ ਹੈ ਸੋਨਮ ਬਾਜਵਾ ਦਾ ਜਨਮਦਿਨ, ਜਾਣੋ ਕਿਸ ਤਰ੍ਹਾਂ ਕੀਤਾ ਜ਼ਿੰਦਗੀ ''ਚ ਵੱਡਾ ਮੁਕਾਮ ਹਾਸਲ

ਜਲੰਧਰ (ਬਿਊਰੋ)- 'ਬੈਸਟ ਆਫ ਲੱਕ', 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਤੇ 'ਮੁਕਲਾਵਾ' ਵਰਗੀਆਂ ਫ਼ਿਲਮਾਂ 'ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ, ਉਤਰਾਖੰਡ 'ਚ ਹੋਇਆ ਹੈ। ਸੋਨਮ ਬਾਜਵਾ ਨੇ ਸਾਲ 2013 'ਚ ਫ਼ਿਲਮ 'ਬੈਸਟ ਆਫ ਲੱਕ' ਨਾਲ ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਹੈ। ਦੱਸ ਦਈਏ ਕਿ ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਸੋਨਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

PunjabKesari

2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਲਿਆ ਹਿੱਸਾ
ਸੋਨਮ ਬਾਜਵਾ ਨੇ ਸਾਲ 2012 'ਚ ਫੈਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਭਾਗ ਲਿਆ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟੈੱਸ ਦੇ ਤੌਰ 'ਤੇ ਵੀ ਕੰਮ ਕੀਤਾ।  ਸੋਨਮ ਐਕਟਿੰਗ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ, ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ 'ਚ ਭਾਗ ਲਿਆ।

PunjabKesari

ਫ਼ਿਲਮ 'ਪੰਜਾਬ 1984' 'ਚ 'ਜੀਤੀ' ਬਣ ਖੱਟੀ ਖੂਬ ਪ੍ਰਸਿੱਧੀ
ਸਾਲ 2014 'ਚ ਸੋਨਮ ਬਾਜਵਾ ਨੇ ਹਿੱਟ ਫ਼ਿਲਮ 'ਪੰਜਾਬ 1984' 'ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਸਨ। ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੋਨਮ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਇਕ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। 

PunjabKesari

ਹਿੱਟ ਫ਼ਿਲਮਾਂ 
'ਪੰਜਾਬ 1984' ਤੋਂ ਇਲਾਵਾ 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। 

PunjabKesari

ਤਸਵੀਰਾਂ ਨੂੰ ਲੈ ਕੇ ਅਕਸਰ ਰਹਿੰਦੀ ਹੈ ਚਰਚਾ 'ਚ 
ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਹੌਟ ਤੇ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੀਆਂ ਹਨ, ਜਿਨ੍ਹਾਂ 'ਤੇ ਫੈਨਜ਼ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News