''ਬਿੱਗ ਬੌਸ 17'' ਦੇ ਜੇਤੂ ਮੁਨੱਵਰ ਫਾਰੂਕੀ ਜਾ ਸਕਦੈ ਜੇਲ੍ਹ! ਖੁੱਲ੍ਹੇਗਾ 3 ਸਾਲ ਪੁਰਾਣਾ ਕੇਸ

02/02/2024 2:35:56 PM

ਐਂਟਰਟੇਨਮੈਂਟ ਡੈਸਕ - ਜਿੱਤ ਦਾ ਜਸ਼ਨ ਅਜੇ ਖ਼ਤਮ ਨਹੀਂ ਹੋਇਆ ਸੀ ਕਿ 'ਬਿੱਗ ਬੌਸ' ਸੀਜ਼ਨ 17 ਦੇ ਜੇਤੂ ਮੁਨੱਵਰ ਫਾਰੂਕੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਮੁਨੱਵਰ ਫਾਰੂਕੀ 'ਤੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਸਟੈਂਡ ਅੱਪ ਕਾਮੇਡੀ ਪ੍ਰੋਗਰਾਮ ਦੌਰਾਨ ਹਿੰਦੂ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਸੀ।

ਇੰਦੌਰ ਦੀ ਸੈਂਟਰਲ ਜੇਲ੍ਹ 'ਚ 35 ਦਿਨਾਂ ਦੀ ਕੱਟੀ ਸਜ਼ਾ 
ਦੱਸ ਦੇਈਏ ਕਿ ਮੁਨੱਵਰ ਫਾਰੂਕੀ ਨੂੰ ਇੰਦੌਰ ਸੈਂਟਰਲ ਜੇਲ੍ਹ 'ਚ 35 ਦਿਨਾਂ ਦੀ ਸਜ਼ਾ ਕੱਟਣ ਤੋਂ ਬਾਅਦ 6 ਫਰਵਰੀ 2021 ਨੂੰ ਰਿਹਾਅ ਕੀਤਾ ਗਿਆ ਸੀ। ਹਾਲਾਂਕਿ ਅੰਤਰਿਮ ਜ਼ਮਾਨਤ ਮੰਗਣ ਤੋਂ ਬਾਅਦ ਇਹ ਸੰਭਵ ਹੋ ਗਿਆ ਕਿ ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਪਰ ਖ਼ਬਰ ਇਹ ਹੈ ਕਿ ਮੁਨੱਵਰ ਫਾਰੂਕੀ ਦੇ ਮਾਮਲੇ 'ਚ ਤੁਕੋਗੰਜ ਪੁਲਸ ਨੂੰ ਚਾਰਜਸ਼ੀਟ ਦਾਇਰ ਕਰਨ ਦੀ ਉਮੀਦ ਸੀ ਪਰ ਇਸ 'ਚ ਦੇਰੀ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਪੂਨਮ ਪਾਂਡੇ ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ, ਵਾਇਰਲ ਹੋਈ ਆਖ਼ਰੀ ਪੋਸਟ

ਕਿਉਂ ਹੋਈ ਚਾਰਜਸ਼ੀਟ 'ਚ ਦੇਰੀ?
ਇਸ ਮਾਮਲੇ 'ਚ ਤੁਕੋਗੰਜ ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ 'ਚ ਸਾਡੀ ਜਾਂਚ ਚੱਲ ਰਹੀ ਹੈ ਅਤੇ ਅਦਾਲਤ 'ਚ ਹਾਲੇ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਸੇ ਰਿਪੋਰਟ ਅਨੁਸਾਰ, ਇਸਤਗਾਸਾ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੇਰੀ ਮੱਧ ਪ੍ਰਦੇਸ਼ ਰਾਜ ਸਰਕਾਰ ਦੀ ਇਜਾਜ਼ਤ ਕਾਰਨ ਹੋਈ ਹੈ, ਜਿਸ ਤੋਂ ਬਾਅਦ 'ਬਿੱਗ ਬੌਸ 17' ਦੇ ਮੁਨੱਵਰ ਫਾਰੂਕੀ ਦੇ ਖਿਲਾਫ ਜ਼ਾਬਤੇ ਦੀ ਅਪਰਾਧਿਕ ਪ੍ਰਕਿਰਿਆ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਬਾਲੀਵੁੱਡ 'ਚ ਛਾਇਆ ਮਾਤਮ, ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ

ਕਿੰਨੀ ਹੋ ਸਕਦੀ ਹੈ ਸਜ਼ਾ?
ਇੰਡੀਅਨ ਕੋਡ ਅਨੁਸਾਰ, 'ਜੇਕਰ ਕੋਈ ਵਿਅਕਤੀ ਭਾਰਤ ਦੇ ਕਿਸੇ ਵੀ ਵਰਗ ਦੇ ਨਾਗਰਿਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦੇ ਇਰਾਦੇ ਨਾਲ, ਸ਼ਬਦਾਂ ਦੁਆਰਾ, ਜ਼ਬਾਨੀ ਜਾਂ ਲਿਖਤੀ ਤੌਰ' ਤੇ, ਉਸ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਦਾ ਹੈ ਤਾਂ ਉਸ ਨੂੰ 3 ਸਾਲ ਦੀ ਕੈਦ ਜਾਂ ਭਾਰੀ ਜੁਰਮਾਨਾ ਹੋ ਸਕਦਾ ਹੈ।

ਡੋਂਗਰੀ 'ਚ ਵੀ ਐੱਫ. ਆਈ. ਆਰ
ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਹਾਲ ਹੀ 'ਚ 'ਬਿੱਗ ਬੌਸ 17' ਜਿੱਤਣ ਤੋਂ ਬਾਅਦ ਡੋਂਗਰੀ 'ਚ ਇਕ ਇਵੈਂਟ 'ਚ ਦੇਖਿਆ ਗਿਆ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਫਲਤਾ 'ਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਇਸ ਮੌਕੇ ਵੀ ਵਿਵਾਦ ਖੜ੍ਹਾ ਹੋ ਗਿਆ ਸੀ। ਡੋਂਗਰੀ 'ਚ ਆਪਣੇ ਸੀਨ ਦੀ ਸ਼ੂਟਿੰਗ ਲਈ ਗੈਰ-ਕਾਨੂੰਨੀ ਤਰੀਕੇ ਨਾਲ ਡਰੋਨ ਦੀ ਵਰਤੋਂ ਕਰਨ ਦੇ ਦੋਸ਼ 'ਚ ਉਸ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News