ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ 'ਤੇ ਭੰਨਤੋੜ, ਪ੍ਰਕਾਸ਼ ਝਾਅ ਦੇ ਮੂੰਹ 'ਤੇ ਸੁੱਟੀ ਸਿਆਹੀ
Monday, Oct 25, 2021 - 10:59 AM (IST)
ਨਵੀਂ ਦਿੱਲੀ (ਬਿਊਰੋ) : ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' ਦੇ ਦੋ ਸੀਜ਼ਨ ਹਿੱਟ ਹੋਣ ਤੋਂ ਬਾਅਦ ਹੁਣ ਇਸ ਦੇ ਤੀਜੇ ਸੀਜ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪ੍ਰਕਾਸ਼ ਝਾਅ ਨੇ ਭੋਪਾਲ 'ਚ ਆਪਣੀ ਕਾਸਟ ਨਾਲ ਸ਼ੂਟਿੰਗ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਪਰ ਅਜਿਹਾ ਲੱਗਦਾ ਹੈ ਕਿ ਇਸ ਵੈੱਬ ਸੀਰੀਜ਼ ਨਾਲ ਲੋਕਾਂ ਦੀ ਨਾਰਾਜ਼ਗੀ ਅਜੇ ਖ਼ਤਮ ਨਹੀਂ ਹੋਈ ਹੈ। 'ਆਸ਼ਰਮ 3' ਦੇ ਸੈੱਟ 'ਤੇ ਭੰਨਤੋੜ ਦੀਆਂ ਖ਼ਬਰਾਂ ਹਨ।
ਨਿਊਜ਼ ਏਜੰਸੀ ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ, ਭੋਪਾਲ 'ਚ ਬਜਰੰਗ ਦਲ ਦੇ ਲੋਕਾਂ ਨੇ 'ਆਸ਼ਰਮ 3' ਦੇ ਸੈੱਟ ਦੀ ਭੰਨਤੋੜ ਕੀਤੀ। ਇਸ ਦੇ ਨਾਲ ਹੀ ਬਜਰੰਗ ਦਲ ਦੇ ਲੋਕਾਂ ਨੇ ਪ੍ਰਕਾਸ਼ ਝਾਅ ਦੇ ਚਿਹਰੇ 'ਤੇ ਸਿਆਹੀ ਵੀ ਸੁੱਟੀ ਹੈ। ਉਸ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਮੱਧ ਪ੍ਰਦੇਸ਼ 'ਚ ਸੀਰੀਜ਼ ਦੀ ਸ਼ੂਟਿੰਗ ਨਹੀਂ ਹੋਣ ਦੇਵੇਗਾ। ਖ਼ਬਰਾਂ ਮੁਤਾਬਕ, ਬਜਰੰਗ ਦਲ ਦੇ ਲੋਕਾਂ ਨੇ ਸੈੱਟ 'ਤੇ ਪ੍ਰਕਾਸ਼ ਝਾਅ ਮੁਰਦਾਬਾਦ, ਬੌਬੀ ਦਿਓਲ ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ। ਉਸ ਨੇ ਇਹ ਵੀ ਕਿਹਾ ਕਿ ਉਹ ਬੌਬੀ ਦਿਓਲ ਦੀ ਤਲਾਸ਼ ਕਰ ਰਹੇ ਹਨ, ਜੋ ਸੀਰੀਜ਼ ਦਾ ਮੁੱਖ ਕਿਰਦਾਰ ਹੈ। ਬੌਬੀ ਨੂੰ ਆਪਣੇ ਭਰਾ ਸੰਨੀ ਦਿਓਲ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ‘ਫੁੱਫੜ ਜੀ’ ’ਚ ਦੋਵੇਂ ਸਾਢੂਆਂ ਵਿਚਕਾਰ ਭੰਗੜੇ ਦੇ ਮੁਕਾਬਲੇ ਲਈ ਹੋ ਜਾਓ ਤਿਆਰ, ਪਹਿਲਾ ਗੀਤ ਹੋਇਆ ਰਿਲੀਜ਼
ਬਜਰੰਗ ਦਲ ਦੇ ਭੋਪਾਲ ਨੇਤਾ ਸੁਸ਼ੀਲ ਸੁਡੇਲੇ ਨੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸੂਬੇ 'ਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਫ਼ਿਲਮ ਉਦਯੋਗ ਨੂੰ ਮੱਧ ਪ੍ਰਦੇਸ਼ 'ਚ ਅੱਗੇ ਵਧਾਇਆ ਜਾਵੇ। ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਹੈ ਪਰ ਇਸ ਜ਼ਮੀਨ ਦੀ ਵਰਤੋਂ ਹਿੰਦੂ ਸਮਾਜ ਨੂੰ ਜ਼ਲੀਲ ਕਰਨ ਲਈ ਨਹੀਂ ਹੋਣੀ ਚਾਹੀਦੀ।
ਸੁਸ਼ੀਲ ਸੁਡੇਲੇ ਨੇ ਅੱਗੇ ਕਿਹਾ ਕਿ ਬਾਕੀ ਵੈੱਬ ਸੀਰੀਜ਼ 'ਚ ਇਹ ਦਿਖਾਇਆ ਗਿਆ ਸੀ ਕਿ 'ਆਸ਼ਰਮ' 'ਚ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਕੀ ਇਸ ਤਰ੍ਹਾਂ ਹੈ? ਹਿੰਦੂਆਂ ਨੂੰ ਫਸਾਉਣਾ ਬੰਦ ਕਰੋ। ਜੇਕਰ ਉਹ ਲੋਕਪ੍ਰਿਅਤਾ ਚਾਹੁੰਦੇ ਹਨ ਤਾਂ ਉਹ ਕਿਸੇ ਹੋਰ ਧਰਮ ਦਾ ਨਾਂ ਕਿਉਂ ਨਹੀਂ ਲੈਂਦੇ ਅਤੇ ਦੇਖਦੇ ਹਨ ਕਿ ਕਿੰਨੇ ਵਿਰੋਧ ਪ੍ਰਦਰਸ਼ਨ ਹਨ।
ਇਹ ਖ਼ਬਰ ਵੀ ਪੜ੍ਹੋ - ਜੈਕਲੀਨ ਫਰਨਾਂਡੀਜ਼ ਇਸ ਐੱਨ. ਜੀ. ਓ. ਨਾਲ ਮਿਲ ਕੇ ਬਦਲੇਗੀ 40 ਕੁੜੀਆਂ ਦੀ ਜ਼ਿੰਦਗੀ
ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਜਿਵੇਂ ਹੀ ਵਰਕਰਾਂ ਨੇ ਸੈੱਟ 'ਤੇ ਹੰਗਾਮਾ ਕਰਨਾ ਸ਼ੁਰੂ ਕੀਤਾ ਉਨ੍ਹਾਂ ਨੇ 'ਪ੍ਰਕਾਸ਼ ਝਾਅ ਮੁਰਦਾਬਾਦ', 'ਬੌਬੀ ਦਿਓਲ ਮੁਰਦਾਬਾਦ' ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ। ਬਜਰੰਗ ਦਲ ਦੇ ਨੇਤਾ ਸੁਸ਼ੀਲ ਨੇ ਕਿਹਾ ਹੈ ਕਿ ਅਸੀਂ ਸਿਰਫ਼ ਪ੍ਰਕਾਸ਼ ਝਾਅ ਨੂੰ ਚਿਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਸ਼ੋਅ ਦਾ ਸਿਰਲੇਖ ਬਦਲਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਵੇ ਨਹੀਂ ਤਾਂ ਅਸੀਂ ਇਸ ਦੀ ਸ਼ੂਟਿੰਗ ਭੋਪਾਲ 'ਚ ਨਹੀਂ ਹੋਣ ਦੇਵਾਂਗੇ।
ਇਹ ਖ਼ਬਰ ਵੀ ਪੜ੍ਹੋ - ਆਰੀਅਨ ਡਰੱਗ ਕੇਸ : ਜੇਲ੍ਹ 'ਚ ਰਾਮ ਅਤੇ ਸੀਤਾ ਨਾਲ ਜੁੜੀ ਪੁਸਤਕ ਪੜ੍ਹ ਰਹੇ ਹਨ ਆਰੀਅਨ ਖਾਨ