ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

Tuesday, Aug 08, 2023 - 12:27 PM (IST)

ਬਾਦਸ਼ਾਹ ਨੇ ਨਵੇਂ ਗੀਤ ‘Gone Girl’ ’ਚ ਹਨੀ ਸਿੰਘ ਨੂੰ ਕੀਤਾ ਟਰੋਲ (ਵੀਡੀਓ)

ਐਂਟਰਟੇਨਮੈਂਟ ਡੈਸਕ– ਅੱਜ ਬਾਦਸ਼ਾਹ ਦਾ ਨਵਾਂ ਗੀਤ ‘ਗੌਨ ਗਰਲ’ ਰਿਲੀਜ਼ ਹੋਇਆ ਹੈ। ਬਾਦਸ਼ਾਹ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਗੀਤ ’ਚ ਬਾਦਸ਼ਾਹ ਨੇ ਹਨੀ ਸਿੰਘ ਨੂੰ ਟਰੋਲ ਕੀਤਾ ਹੈ।

ਬਾਦਸ਼ਾਹ ਨੇ ਕਿਹਾ ਕਿ ਕਿਸੇ ਦਾ ਇਥੇ ਕੋਈ ਟਰੈਕ ਹਿੱਟ ਨਹੀਂ ਹੋ ਰਿਹਾ। ਉਨ੍ਹਾਂ ਨੇ ਇਥੇ ਪੂਰਾ ਸੀਨ ਬਦਲ ਦਿੱਤਾ ਤੇ ਕੁਝ ਲੋਕ ਹਨ, ਜਿਨ੍ਹਾਂ ਦਾ ਕਮਬੈਕ ਹੀ ਨਹੀਂ ਹੋ ਰਿਹਾ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ

ਇਨ੍ਹਾਂ ਲਾਈਨਾਂ ’ਚ ਬਾਦਸ਼ਾਹ ਨੇ ਹਨੀ ਸਿੰਘ ਨੂੰ ਟਰੋਲ ਕੀਤਾ ਹੈ। ਦਰਅਸਲ ਹਨੀ ਸਿੰਘ ਨੇ ਆਪਣੇ ਕਮਬੈਕ ਤੋਂ ਬਾਅਦ ਕਈ ਗੀਤ ਰਿਲੀਜ਼ ਕੀਤੇ ਹਨ ਪਰ ਹਨੀ ਦਾ ਇਕ ਵੀ ਗੀਤ ਉਸ ਪੱਧਰ ’ਤੇ ਹਿੱਟ ਨਹੀਂ ਹੋਇਆ ਹੈ, ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਗੀਤ ਹੁੰਦੇ ਸਨ।

ਦੱਸ ਦੇਈਏ ਕਿ ਬਾਦਸ਼ਾਹ ਨੇ ਇਹ ਗੀਤ ਆਪਣੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ। ਗੀਤ ਨੂੰ ਬਾਦਸ਼ਾਹ ਨਾਲ ਗਾਇਕਾ ਪਾਇਲ ਦੇਵ ਨੇ ਗਾਇਆ ਹੈ। ਇਸ ਗੀਤ ਨੂੰ ਸੰਗੀਤ ਅਦਿਤਿਆ ਦੇਵ ਨੇ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News