ਅਮਿਤਾਭ ਬੱਚਨ ਦੇ ਸਾਹਮਣੇ ਰੈਪਰ ਬਾਦਸ਼ਾਹ ਨੇ ਨਾਂ ਨੂੰ ਲੈ ਕੇ ਕੀਤਾ ਇਹ ਖ਼ੁਲਾਸਾ

12/17/2021 11:24:15 AM

ਮੁੰਬਈ (ਬਿਊਰੋ)– ਅਮਿਤਾਭ ਬੱਚਨ ਦਾ ਸ਼ੋਅ ‘ਕੇ. ਬੀ. ਸੀ. 13’ ਆਪਣੇ ਆਖ਼ਰੀ ਦੌਰ ’ਚੋਂ ਲੰਘ ਰਿਹਾ ਹੈ। ਅਜਿਹੇ ’ਚ ਕਰੀਬੀ 13 ਲਈ ਇਹ ਹਫ਼ਤਾ ਕਾਫੀ ਖ਼ਾਸ ਹੈ। ਅਮਿਤਾਭ ਬੱਚਨ ਦੇ ਇਸ ਸ਼ੋਅ ’ਚ ਮਨੋਰੰਜਨ ਤੇ ਖੇਡ ਦੀਆਂ ਕਈ ਹਸਤੀਆਂ ਹਿੱਸਾ ਲੈ ਰਹੀਆਂ ਹਨ। ਜਲਦੀ ‘ਕੇ. ਬੀ. ਸੀ. 13’ ’ਚ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੈਪਰ ਬਾਦਸ਼ਾਹ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਭਾਰਤ ਆਉਣ ’ਤੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ 7 ਦਿਨਾਂ ਲਈ ਕੀਤਾ ਇਕਾਂਤਵਾਸ, ਕੋਰੋਨਾ ਰਿਪੋਰਟ ਆਉਣੀ ਬਾਕੀ

‘ਕੇ. ਬੀ. ਸੀ. 13’ ਦੇ ਸੈੱਟ ’ਤੇ ਪਹੁੰਚ ਕੇ ਨੇਹਾ ਕੱਕੜ ਤੇ ਬਾਦਸ਼ਾਹ ਨੇ ਅਮਿਤਾਭ ਬੱਚਨ ਨਾਲ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖ਼ੁਲਾਸੇ ਵੀ ਕੀਤੇ। ਇਸ ਦੌਰਾਨ ‘ਕੇ. ਬੀ. ਸੀ. 13’ ’ਚ ਖ਼ੁਲਾਸਾ ਹੋਇਆ ਹੈ ਕਿ ਬਾਦਸ਼ਾਹ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ ਪਰ ਉਸ ਨੇ ਆਪਣਾ ਨਾਂ ਬਾਦਸ਼ਾਹ ਕਿਉਂ ਰੱਖਿਆ ਹੈ। ਇੰਨਾ ਹੀ ਨਹੀਂ ਬਾਦਸ਼ਾਹ ਨੇ ‘ਕੇ. ਬੀ. ਸੀ. 13’ ਤੱਕ ਪਹੁੰਚ ਕੇ ਅਮਿਤਾਭ ਬੱਚਨ ਨੂੰ ਰੈਪ ਵੀ ਸਿਖਾਇਆ।

ਸੋਨੀ ਟੀ. ਵੀ. ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਕੇ. ਬੀ. ਸੀ. 13’ ਨਾਲ ਸਬੰਧਤ ਇਕ ਵੀਡੀਓ ਪ੍ਰੋਮੋ ਜਾਰੀ ਕੀਤਾ ਹੈ। ਇਸ ਵੀਡੀਓ ਪ੍ਰੋਮੋ ’ਚ ਨੇਹਾ ਕੱਕੜ ਤੇ ਬਾਦਸ਼ਾਹ ‘ਕੇ. ਬੀ. ਸੀ. 13’ ’ਚ ਐਂਟਰੀ ਲੈਂਦੇ ਨਜ਼ਰ ਆ ਰਹੇ ਹਨ। ਸ਼ੋਅ ’ਚ ਪਹੁੰਚ ਕੇ ਅਮਿਤਾਭ ਬੱਚਨ ਨੇ ਬਾਦਸ਼ਾਹ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ ਤਾਂ ਉਨ੍ਹਾਂ ਨੇ ਆਪਣਾ ਸਟੇਜ ਦਾ ਨਾਂ ਬਾਦਸ਼ਾਹ ਕਿਉਂ ਰੱਖਿਆ ਹੈ।

ਇਸ ’ਤੇ ਬਾਦਸ਼ਾਹ ਨੇ ਕਿਹਾ, ‘ਸ਼ੁਰੂਆਤ ’ਚ ਮੇਰਾ ਇਕ ਨਾਮ ਸੀ ‘ਕੂਲ ਇਕਲ’, ਜੋ ਕਿ ਮੇਰੀ ਈ-ਮੇਲ ਆਈ. ਡੀ. ਸੀ, ਫਿਰ ਮੈਂ ਇਸ ਨੂੰ ਆਪਣੇ ਸਟੇਜ ਦੇ ਨਾਮ ਵਜੋਂ ਵਰਤਿਆ। ਉਸ ਤੋਂ ਬਾਅਦ ਮੈਂ ਨਾਮ ਬਦਲਣ ਤੇ ਸਟੇਜ ਦਾ ਨਾਮ ਲੱਭ ਰਿਹਾ ਸੀ। ਮੈਂ ਸ਼ਾਹਰੁਖ ਸਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਤੇ ਉਸ ਸਮੇਂ ਦੌਰਾਨ ਉਨ੍ਹਾਂ ਦੀ ਫ਼ਿਲਮ ‘ਬਾਦਸ਼ਾਹ’ ਰਿਲੀਜ਼ ਹੋਈ ਸੀ। ਉਦੋਂ ਤੋਂ ਮੇਰਾ ਸਥਿਰ ਨਾਂ ਬਾਦਸ਼ਾਹ ਪੈਦਾ ਹੋਇਆ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News