‘ਬਧਾਈ ਦੋ’ ਦੇ ਨਿਰਮਾਤਾਵਾਂ ਨੇ ਗਾਣਾ ‘ਬੰਦੀ ਟੋਟ’ ਕੀਤਾ ਰਿਲੀਜ਼ (ਵੀਡੀਓ)

Wednesday, Feb 09, 2022 - 11:13 AM (IST)

‘ਬਧਾਈ ਦੋ’ ਦੇ ਨਿਰਮਾਤਾਵਾਂ ਨੇ ਗਾਣਾ ‘ਬੰਦੀ ਟੋਟ’ ਕੀਤਾ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਸਟਾਰਰ ਫ਼ਿਲਮ ‘ਬਧਾਈ ਦੋ’ ਦੀ ਰਿਲੀਜ਼ ਹੁਣ ਬਸ ਕੁਝ ਦਿਨਾਂ ਦੀ ਦੂਰੀ ’ਤੇ ਹੈ। ਅਜਿਹੇ ’ਚ ਨਿਰਮਾਤਾਵਾਂ ਨੇ ਹੁਣ ਗਾਣਾ ‘ਬੰਦੀ ਟੋਟ’ ਰਿਲੀਜ਼ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਮਸੀਹਾ ਕਰਾਰ ਦਿੱਤਾ

ਇਸ ਤੋਂ ਪਹਿਲਾਂ ਵੈਡਿੰਗ ਸਾਂਗ ਤੇ ਟਾਈਟਲ ਟਰੈਕ ‘ਬਧਾਈ ਦੋ’, ਸਾਲ ਦਾ ਰੋਮਾਂਟਿਕ ਗੀਤ ‘ਅਟਕ ਗਿਆ’ ਤੇ ਰੈਟਰੋ ਵਾਈਬ ਦੇ ਨਾਲ ਇਕ ਮਜ਼ੇਦਾਰ ਗੀਤ ‘ਗੋਲ ਗੱਪਾ’ ਰਿਲੀਜ਼ ਕੀਤਾ ਸੀ।

ਮਜ਼ੇਦਾਰ ਤੇ ਦਿਲਚਸਪ ਬੋਲਾਂ ਨਾਲ ਗਾਣਾ ‘ਬੰਦੀ ਟੋਟ’ ਨੂੰ ਅੰਕਿਤ ਤਿਵਾਰੀ ਤੇ ਨਿਕਿਤਾ ਗਾਂਧੀ ਨੇ ਅਾਵਾਜ਼ ਦਿੱਤੀ ਹੈ। ਟਰੈਕ ਇਕ ਅਜਿਹੇ ਮੋੜ ’ਤੇ ਆਉਂਦਾ ਹੈ, ਜਿਥੇ ਭੂਮੀ ਪੇਡਨੇਕਰ ਦਾ ਪਾਰਟਨਰ ‘ਚੁਮ ਦਰੰਗ’ ਵਿਆਹ ਤੋਂ ਠੀਕ ਬਾਅਦ ਉਨ੍ਹਾਂ ਦੇ ਤੇ ਰਾਜਕੁਮਾਰ ਦੇ ਨਾਲ ਰਹਿਣ ਲੱਗਦਾ ਹੈ ਤੇ ਨਵ-ਵਿਆਹੁਤਾ ਜੋਡ਼ੇ ਦੇ ਜੀਵਨ ’ਚ ‘ਮਿਸਟਰੀ ਗਰਲ’ ਦੀ ਐਂਟਰੀ ਹੁੰਦੀ ਹੈ।

‘ਬਧਾਈ ਦੋ’ ਦੇ ਨਾਲ ਪਾਵਰਹਾਊਸ ਕਲਾਕਾਰ ਰਾਜਕੁਮਾਰ ਰਾਵ ਤੇ ਭੂਮੀ ਪੇਡਨੇਕਰ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਜੰਗਲੀ ਪਿਕਚਰਸ ਦੀ ‘ਬਧਾਈ ਦੋ’ 11 ਫਰਵਰੀ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News