‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

10/03/2022 1:16:34 PM

ਚੰਡੀਗੜ੍ਹ (ਬਿਊਰੋ)– ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟਾਈਟਲ ਟਰੈਕ ਅੱਜ ਰਿਲੀਜ਼ ਹੋ ਗਿਆ ਹੈ, ਜੋ ਬੇਹੱਦ ਮਜ਼ੇਦਾਰ ਹੈ।

ਇਸ ਟਾਈਟਲ ਟਰੈਕ ’ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਸਮੇਤ ਪੂਰੀ ਸਟਾਰਕਾਸਟ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਗੀਤ ਨੂੰ ਆਵਾਜ਼ ਦਿਲਜੀਤ ਦੋਸਾਂਝ ਨੇ ਦਿੱਤੀ ਹੈ। ਇਸ ਦੇ ਬੋਲ ਸਿੰਮੂ ਧਾਲੀਵਾਲ ਨੇ ਲਿਖੇ ਹਨ ਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਦਿਲਜੀਤ ਦੋਸਾਂਝ, ਸਰਗੁਣ ਮਹਿਤਾ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੇਸਿਕਾ ਗਿੱਲ, ਸੰਗਤਾਰ ਸਿੰਘ, ਲਖਨ ਪਾਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵੇ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News