ਬੱਬੂ ਮਾਨ ਨਾਲ ਸਾਹਮਣੇ ਆਈਆਂ ਜਸਬੀਰ ਜੱਸੀ ਤੇ ਰਣਜੀਤ ਬਾਵਾ ਦੀਆਂ ਇਹ ਤਸਵੀਰਾਂ

Saturday, Jun 05, 2021 - 11:54 AM (IST)

ਬੱਬੂ ਮਾਨ ਨਾਲ ਸਾਹਮਣੇ ਆਈਆਂ ਜਸਬੀਰ ਜੱਸੀ ਤੇ ਰਣਜੀਤ ਬਾਵਾ ਦੀਆਂ ਇਹ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੀਤੇ ਦਿਨੀਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਜਸਬੀਰ ਜੱਸੀ ਨਾਲ ਬੱਬੂ ਮਾਨ ਤੇ ਰਣਜੀਤ ਬਾਵਾ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਇਸ ਸ਼ੋਅ ’ਚ ਆ ਸਕਦੇ ਨੇ ਇਕੱਠੇ ਨਜ਼ਰ

ਜਸਬੀਰ ਜੱਸੀ ਵਲੋਂ 3 ਤਸਵੀਰਾਂ ਬੱਬੂ ਮਾਨ ਤੇ ਰਣਜੀਤ ਬਾਵਾ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਤਿੰਨਾਂ ਦੇ ਪ੍ਰਸ਼ੰਸਕਾਂ ਵਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ।

ਤਸਵੀਰਾਂ ਸਾਂਝੀਆਂ ਕਰਦਿਆਂ ਜਸਬੀਰ ਜੱਸੀ ਕੈਪਸ਼ਨ ’ਚ ਲਿਖਦੇ ਹਨ, ‘ਯਾਰ।’ ਦੱਸ ਦੇਈਏ ਕਿ ਤਿੰਨਾਂ ਦੇ ਫੈਨ ਪੇਜਾਂ ਵਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ। ਖ਼ਾਸ ਕਰਕੇ ਬੱਬੂ ਮਾਨ ਦੇ ਕੱਟੜ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਰੱਜ ਕੇ ਵਾਇਰਲ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Jassi (@jassijasbir)

ਦੱਸ ਦੇਈਏ ਕਿ ਜਸਬੀਰ ਜੱਸੀ ਦਾ ਹਾਲ ਹੀ ’ਚ ਗੀਤ ‘ਦਿਲ ਮੰਗਦੀ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ 9.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਨ੍ਹਾਂ ਤਸਵੀਰਾਂ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

sunita

Content Editor

Related News