ਗੁਰਦਾਸਪੁਰ ਦਾ ਰਣਜੀਤ ਸਿੰਘ ਗੋਰਾਇਆ ਫਰਾਂਸ ਦੇ ਬੋਬਿਗਨੀ ਸ਼ਹਿਰ ਦਾ ਬਣਿਆ ਡਿਪਟੀ ਮੇਅਰ, ਪਿੰਡ ’ਚ ਖੁਸ਼ੀ ਦੀ ਲਹਿਰ

Saturday, Apr 04, 2026 - 04:32 PM (IST)

ਗੁਰਦਾਸਪੁਰ ਦਾ ਰਣਜੀਤ ਸਿੰਘ ਗੋਰਾਇਆ ਫਰਾਂਸ ਦੇ ਬੋਬਿਗਨੀ ਸ਼ਹਿਰ ਦਾ ਬਣਿਆ ਡਿਪਟੀ ਮੇਅਰ, ਪਿੰਡ ’ਚ ਖੁਸ਼ੀ ਦੀ ਲਹਿਰ

ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ): ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਾ ਨਾਲ ਸੰਬੰਧਿਤ ਰਣਜੀਤ ਸਿੰਘ ਗੋਰਾਇਆ ਨੇ ਫਰਾਂਸ ਵਿੱਚ ਡਿਪਟੀ ਮੇਅਰ ਬਣ ਕੇ ਜਿੱਥੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਆਪਣੇ ਜੱਦੀ ਪਿੰਡ ਸੇਖਾ ਦਾ ਵੀ ਮਾਣ ਵਧਾਇਆ ਹੈ। ਇਸ ਸਬੰਧੀ ਫੋਨ ਰਾਹੀਂ ਗੱਲਬਾਤ ਕਰਦਿਆਂ ਰਣਜੀਤ ਸਿੰਘ ਗੋਰਾਇਆ ਨੇ ਦੱਸਿਆ ਕਿ ਹਾਲ ਹੀ ਵਿੱਚ ਫਰਾਂਸ ਵਿੱਚ ਮਿਊਂਸਪਲ ਚੋਣਾਂ ਹੋਈਆਂ, ਜਿਨ੍ਹਾਂ ਵਿੱਚ ਛੇ ਸਾਲ ਦੀ ਮਿਆਦ ਪੂਰੀ ਹੋਣ ਉਪਰੰਤ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਨਵੇਂ ਮੇਅਰ ਚੁਣੇ।

ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

ਇਨ੍ਹਾਂ ਚੋਣਾਂ ਵਿੱਚ ਰੀਪਬਲਿਕ ਮਾਰਚ, ਮੋਡਮ, ਫਰੈਂਚ ਕਮਿਊਨਿਸਟ, ਸੋਸ਼ਲਿਸਟ, ਯੂਰਪ ਇਕੋਲੋਜੀ ਗ੍ਰੀਨ ਅਤੇ ਲਾ ਫਰਾਂਸ ਇਨਸੂਮੀਜ਼ ਸਮੇਤ ਕਈ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ, ਜਦਕਿ ਵੱਡੀ ਗਿਣਤੀ ਵਿੱਚ ਅਜ਼ਾਦ ਉਮੀਦਵਾਰ ਵੀ ਚੋਣ ਲੜੇ। ਫਰਾਂਸ ਦੀ ਰਾਜਧਾਨੀ ਪੈਰਿਸ ਨਾਲ ਲੱਗਦੇ ਪ੍ਰਮੁੱਖ ਸ਼ਹਿਰ ਬੋਬਿਗਨੀ ਵਿੱਚ ਅਬਦਲ ਸੈਦੀ ਨੇ ਵੱਡੀ ਗਿਣਤੀ ਵਿੱਚ ਵੋਟਾਂ ਹਾਸਲ ਕਰਕੇ ਦੂਜੀ ਵਾਰ ਮੇਅਰ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ ਆਪਣੀ ਟੀਮ ਵਿੱਚ ਪੰਜਾਬੀ ਭਾਈਚਾਰੇ ਦੇ ਉੱਘੇ ਨੌਜਵਾਨ ਆਗੂ ਅਤੇ ਪੀਐਚਡੀ ਹੋਲਡਰ ਰਣਜੀਤ ਸਿੰਘ ਗੋਰਾਇਆ ਨੂੰ ਸ਼ਾਮਲ ਕਰਦੇ ਹੋਏ ਮੁੜ ਦੂਜੀ ਵਾਰ ਡਿਪਟੀ ਮੇਅਰ ਨਿਯੁਕਤ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਮੁੰਡਾ ਰੱਖੀ ਬੈਠਾ ਸੀ ਅੱਧਾ ਕਿਲੋ ਤੋਂ ਵੱਧ IED, ਹੋ ਜਾਣੀ ਸੀ ਵੱਡੀ ਵਾਰਦਾਤ

ਰਣਜੀਤ ਸਿੰਘ ਗੋਰਾਇਆ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਰਪ ਦੇ ਕਨਵੀਨਰ ਜੱਥੇਦਾਰ ਭਾਈ ਚੈਨ ਸਿੰਘ ਸੇਖਾ ਦੇ ਵੱਡੇ ਪੁੱਤਰ ਹਨ, ਲੰਬੇ ਸਮੇਂ ਤੋਂ ਫਰਾਂਸ ਵਿੱਚ ਰਹਿ ਰਹੇ ਹਨ। ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਮਾਤਭੂਮੀ ਨਾਲ ਨਾਤਾ ਕਾਇਮ ਰੱਖਿਆ ਹੈ ਅਤੇ ਪੰਜਾਬੀ ਸਭਿਆਚਾਰ ਅਤੇ ਸਿੱਖੀ ਸਰੂਪ ਨੂੰ ਸੰਭਾਲਿਆ ਹੈ। ਉਨ੍ਹਾਂ ਨੇ ਫਰਾਂਸ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਨਾਲ ਆਪਣੇ ਕਾਰੋਬਾਰ ਅਤੇ ਸਮਾਜਿਕ ਸੇਵਾਵਾਂ ਰਾਹੀਂ ਇੱਕ ਵੱਖਰੀ ਪਛਾਣ ਬਣਾਈ ਹੈ। ਇਸਦੇ ਨਾਲ ਹੀ ਫਰਾਂਸ ਦੀ ਰਾਜਨੀਤੀ ਵਿੱਚ ਵੀ ਉਨ੍ਹਾਂ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update

ਜਾਣਕਾਰੀ ਅਨੁਸਾਰ ਰਣਜੀਤ ਸਿੰਘ ਗੋਰਾਇਆ ਬੋਬਿਗਨੀ ਸ਼ਹਿਰ ਦੇ ਡਿਪਟੀ ਮੇਅਰ ਬਣਨ ਵਾਲੇ ਪਹਿਲੇ ਪੰਜਾਬੀ ਅਤੇ ਸਿੱਖ ਹਨ। ਉਨ੍ਹਾਂ ਦੀ ਇਸ ਉਪਲਬਧੀ ਨਾਲ ਜਿੱਥੇ ਪੂਰੇ ਪੰਜਾਬ ਦਾ ਮਾਣ ਵਧਿਆ ਹੈ, ਉੱਥੇ ਹੀ ਗੁਰਦਾਸਪੁਰ ਜ਼ਿਲ੍ਹੇ ਲਈ ਵੀ ਇਹ ਇਕ ਮਾਣ ਵਾਲੀ ਗੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News