B'DAY Special : 43 ਸਾਲ ਦੀ ਹੋਈ ਮਸ਼ਹੂਰ TV ਅਦਾਕਾਰਾ ਸ਼ਵੇਤਾ ਤਿਵਾਰੀ, ਹੁਣ ਹੈ ਕਰੋੜਾਂ ਰੁਪਏ ਦੀ ਮਾਲਕਣ

Wednesday, Oct 04, 2023 - 01:36 PM (IST)

B'DAY Special : 43 ਸਾਲ ਦੀ ਹੋਈ ਮਸ਼ਹੂਰ TV ਅਦਾਕਾਰਾ ਸ਼ਵੇਤਾ ਤਿਵਾਰੀ, ਹੁਣ ਹੈ ਕਰੋੜਾਂ ਰੁਪਏ ਦੀ ਮਾਲਕਣ

ਮੁੰਬਈ (ਬਿਊਰੋ) : ਮਸ਼ਹੂਰ ਟੀ.ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' ਨਾਲ ਘਰ-ਘਰ 'ਚ ਪਹਿਚਾਣੀ ਜਾਣ ਵਾਲੀ ਸ਼ਵੇਤਾ ਤਿਵਾਰੀ ਨੂੰ ਅੱਜ ਕੌਣ ਨਹੀਂ ਜਾਣਦਾ। ਅਦਾਕਾਰਾ ਨਾ ਸਿਰਫ਼ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ, ਬਲਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਸ਼ਵੇਤਾ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜ੍ਹਾਅ ਦੇਖੇ, ਪਰ ਕਦੀ ਹਾਰ ਨਹੀਂ ਮੰਨੀ ਅਤੇ ਸਿੰਗਲ ਮਦਰ ਦੇ ਤੌਰ 'ਤੇ ਵੀ ਇਕ ਮਿਸਾਲ ਕਾਇਮ ਕੀਤੀ। ਆਓ ਅੱਜ ਸ਼ਵੇਤਾ ਦੇ 43ਵੇਂ ਜਨਮ ਦਿਨ 'ਤੇ ਜਾਣਦੇ ਹਾਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...

ਸ਼ੁਰੂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ ਸ਼ਵੇਤਾ
ਸ਼ਵੇਤਾ ਹਮੇਸ਼ਾ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ। ਉਸ ਨੇ 12 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਕੰਮ ਲਈ ਉਸ ਨੂੰ 500 ਰੁਪਏ ਮਿਲੇ ਸਨ। ਉਹ ਇਕ ਟ੍ਰੈਵਲ ਏਜੰਸੀ 'ਚ ਕੰਮ ਕਰਦੀ ਸੀ ਅਤੇ ਅੱਜ ਉਹ ਇਕ ਲਗਜ਼ਰੀ ਲਾਈਫ ਜੀਅ ਰਹੀ ਹੈ। 

PunjabKesari

'ਕਸੌਟੀ ਜ਼ਿੰਦਗੀ ਕੀ' ਨਾਲ ਬਣਾਈ ਪਛਾਣ
ਉਸ ਨੇ ਦੂਰਦਰਸ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪਰ ਏਕਤਾ ਕਪੂਰ ਦਾ ਸ਼ੋਅ 'ਕਸੌਟੀ ਜ਼ਿੰਦਗੀ ਕੀ' ਉਸ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ ਅਤੇ ਇਸ ਸ਼ੋਅ ਨਾਲ ਉਸ ਦੀ ਖ਼ਾਸ ਪਛਾਣ ਬਣ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ

ਦੋਵਾਂ ਵਿਆਹਾਂ 'ਚ ਮਿਲਿਆ ਧੋਖਾ
4 ਅਕਤੂਬਰ 1980 ਨੂੰ ਪੈਦਾ ਹੋਈ ਸ਼ਵੇਤਾ ਤਿਵਾਰੀ ਨੇ 1998 'ਚ ਰਾਜਾ ਚੌਧਰੀ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਉਸ ਨੂੰ ਇਕ ਬੇਟੀ ਹੋਈ ਸੀ, ਜਿਸ ਦਾ ਨਾਂ ਪਲਕ ਤਿਵਾਰੀ ਹੈ। ਪਰ 2013 'ਚ ਸ਼ਵੇਤਾ ਰਾਜ ਚੌਧਰੀ ਤੋਂ ਵੱਖ ਹੋ ਗਈ। ਇਸ ਤੋਂ ਬਾਅਦ ਉਸ ਨੇ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ ਅਤੇ ਇਸ ਵਿਆਹ ਤੋਂ ਉਨ੍ਹਾਂ ਨੂੰ ਇਕ ਪੁੱਤਰ ਹੋਇਆ ਜਿਸ ਦਾ ਨਾਂ ਰਿਯਾਂਸ਼ ਕੋਹਲੀ ਰੱਖਿਆ ਗਿਆ। ਵਧੀਆ ਰਿਸ਼ਤੇ ਨਾ ਹੋਣ ਕਾਰਨ ਇਹ ਵਿਆਹ ਵੀ 2017 'ਚ ਟੁੱਟ ਗਿਆ। 

PunjabKesari

ਕਦੀ ਹਾਰ ਨਾ ਮੰਨਣਾ
ਦੋ ਵਿਆਹ ਟੁੱਟਣ ਤੋਂ ਬਾਅਦ ਸ਼ਵੇਤਾ ਨੂੰ ਲੋਕਾਂ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਪਰ ਉਸ ਨੇ ਕਦੀ ਹਾਰ ਨਹੀਂ ਮੰਨੀ ਅਤੇ ਅੱਜ ਉਹ ਲੋਕਾਂ ਲਈ ਇਕ ਉਦਾਹਰਨ ਬਣੀ ਹੋਈ ਹੈ। 43 ਸਾਲਾ ਸ਼ਵੇਤਾ ਦੋਵਾਂ ਬੱਚਿਆਂ ਨੂੰ ਇਕੱਲੇ ਪਾਲ ਰਹੀ ਹੈ। 


PunjabKesari

ਕਰੋੜਾਂ ਦੀ ਮਾਲਕਿਣ ਹੈ ਸ਼ਵੇਤਾ
ਸੂਤਰਾਂ ਅਨੁਸਾਰ ਸ਼ਵੇਤਾ ਹਰੇਕ ਮਹੀਨੇ 60 ਲੱਖ ਤੋਂ ਵੀ ਵੱਧ ਕਮਾਈ ਕਰਦੀ ਹੈ ਅਤੇ ਉਸ ਦੀ ਸਾਲਾਨਾ ਆਮਦਨ 10 ਕਰੋੜ ਦੇ ਕਰੀਬ ਹੈ। ਜਾਣਕਾਰੀ ਅਨੁਸਾਰ ਸ਼ਵੇਤਾ ਹਰ ਐਪੀਸੋਡ ਲਈ ਲਗਭਗ 3 ਲੱਖ ਰੁਪਏ ਫੀਸ ਲੈਂਦੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Anuradha

Content Editor

Related News