ਸਭ ਤੋਂ ਵਧੀਆ ਹਾਸਰਸ ਪ੍ਰਤਿਭਾਵਾਂ ਨਾਲ ਕੰਮ ਕਰਨਾ ਖ਼ੁਸ਼ਨਸੀਬੀ ਸਮਝਦਾ ਹਾਂ : ਆਯੂਸ਼ਮਾਨ ਖੁਰਾਣਾ

Tuesday, Aug 08, 2023 - 11:02 AM (IST)

ਮੁੰਬਈ (ਬਿਊਰੋ)– ਪ੍ਰਤਿਭਾਸ਼ਾਲੀ ਅਦਾਕਾਰ ਆਯੂਸ਼ਮਾਨ ਖੁਰਾਣਾ ਨੂੰ ‘ਡ੍ਰੀਮ ਗਰਲ 2’ ’ਚ ਪੂਜਾ ਦੀ ਭੂਮਿਕਾ ਲਈ ਉਸ ਦੇ ਯਤਨਸ਼ੀਲ ਚਿੱਤਰਣ ਲਈ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ। ਇਹ ਇਕ ਚੁਣੌਤੀਪੂਰਨ ਭੂਮਿਕਾ ਸੀ ਕਿਉਂਕਿ ਉਸ ਨੂੰ ਕਰਮ ਤੇ ਪੂਜਾ ਦੀਆਂ ਦੋ ਭੂਮਿਕਾਵਾਂ ’ਚ ਲਗਾਤਾਰ ਬਦਲਣਾ ਪੈਂਦਾ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ

ਇਹ ਯਕੀਨੀ ਬਣਾਉਣਾ ਸੀ ਕਿ ਪੰਚ ਤੇ ਕਾਮਿਕ ਟਾਈਮਿੰਗ ਸਹੀ ਨੋਟ ’ਤੇ ਹੋਣ। ਆਯੂਸ਼ਮਾਨ ਕਹਿੰਦੇ ਹਨ, ‘‘ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ‘ਡ੍ਰੀਮ ਗਰਲ 2’ ’ਚ ਪਰੇਸ਼ ਰਾਵਲ, ਅਸਰਾਨੀ, ਅਨੂੰ ਕਪੂਰ, ਰਾਜਪਾਲ ਯਾਦਵ, ਵਿਜੇ ਰਾਜ, ਸੀਮਾ ਪਾਹਵਾ, ਅਭਿਸ਼ੇਕ ਬੈਨਰਜੀ ਤੇ ਮਨਜੋਤ ਸਿੰਘ ਵਰਗੇ ਦੇਸ਼ ਦੇ ਸਭ ਤੋਂ ਵਧੀਆ ਕਾਮਿਕ ਪ੍ਰਤਿਭਾਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।’’

ਆਯੂਸ਼ਮਾਨ ਨੇ ਕਿਹਾ ਕਿ ਫ਼ਿਲਮ ’ਚ ਕਾਮੇਡੀ ਸ਼ੈਲੀ ਦੀਆਂ ਸਭ ਤੋਂ ਵਧੀਆ ਪ੍ਰਤਿਭਾਵਾਂ ਹਨ, ਜਿਨ੍ਹਾਂ ਨੇ ਸਿਨੇਮਾ ’ਚ ਕਾਮੇਡੀ ’ਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ‘ਡ੍ਰੀਮ ਗਰਲ 2’ ਸਾਲ ਦੀ ਸਭ ਤੋਂ ਵੱਡੀ ਕਾਮਿਕ ਮਨੋਰੰਜਨ ਕਰਨ ਦਾ ਵਾਅਦਾ ਕਰਦੀ ਹੈ।

ਆਯੂਸ਼ਮਾਨ ਖੁਰਾਣਾ ਦੀ ਅਦਾਕਾਰੀ, ਅਨਨਿਆ ਦੇ ਆਕਰਸ਼ਣ ਤੇ ਕਲਾਕਾਰਾਂ ਦੀ ਕਾਮਿਕ ਸੈਂਸ ਨਾਲ ‘ਡ੍ਰੀਮ ਗਰਲ 2’ ਸਾਰਿਆਂ ਨੂੰ ਹਸਾਉਣ ਤੇ ਮਨੋਰੰਜਨ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ 25 ਅਗਸਤ ਨੂੰ ਵੱਡੇ ਪਰਦੇ ’ਤੇ ਆਵੇਗੀ ਤੇ ਇਹ ਯਕੀਨੀ ਹੈ ਕਿ ਬਲਾਕਬਸਟਰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News