ਕਈ ਸਾਲਾਂ ਬਾਅਦ ਆਯੁਸ਼ਮਾਨ ਖੁਰਾਣਾ ਦਾ ਇਹ ਸੁਫ਼ਨਾ ਹੋਇਆ ਪੂਰਾ

7/8/2020 4:57:16 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਉਨ੍ਹਾਂ ਦਾ ਪਰਿਵਾਰ ਪੰਚਕੂਲਾ 'ਚ ਖਰੀਦੇ ਗਏ ਆਪਣੇ ਨਵੇਂ ਘਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਪਰਿਵਾਰ ਦੇ ਮੈਂਬਰਾਂ 'ਚ ਆਯੁਸ਼ਮਾਨ ਦੇ ਮਾਤਾ ਪੂਨਮ ਤੇ ਪਿਤਾ ਪੀ ਖੁਰਾਣਾ, ਪਤਨੀ ਤਾਹਿਰਾ ਅਤੇ ਉਨ੍ਹਾਂ ਦੇ ਭਰਾ ਨੇ ਮਿਲ ਕੇ ਚੰਡੀਗੜ੍ਹ ਦੇ ਸੈਟੇਲਾਈਟ ਟਾਊਨ 'ਚ ਇੱਕ ਕੋਠੀ ਖਰੀਦੀ ਹੈ।

ਆਯੁਸ਼ਮਾਨ ਨੇ ਇਸ ਸਭ 'ਤੇ ਕਿਹਾ ਹੈ ਕਿ 'ਖੁਰਾਣਾ ਪਰਿਵਾਰ ਨੂੰ ਉਨ੍ਹਾਂ ਦਾ ਫੈਮਿਲੀ ਹੋਮ ਮਿਲ ਗਿਆ ਹੈ। ਪੂਰੇ ਪਰਿਵਾਰ ਨੇ ਇਹ ਘਰ ਖਰੀਦਣ ਦਾ ਫ਼ੈਸਲਾ ਲਿਆ ਸੀ ਅਤੇ ਹੁਣ ਪੂਰਾ ਪਰਿਵਾਰ ਇਸ ਘਰ 'ਚ ਇੱਕਠਾ ਰਹਿ ਸਕਦਾ ਹੈ। ਸਾਨੂੰ ਆਪਣੇ ਇਸ ਨਵੇਂ ਪਤੇ 'ਤੇ ਨਵੀਆਂ ਅਤੇ ਖੂਬਸੂਰਤ ਯਾਦਾਂ ਨੂੰ ਬੁਣਨ ਦਾ ਇੰਤਜ਼ਾਰ ਹੈ।'

ਖ਼ਬਰਾਂ ਦੀ ਮੰਨੀਏ ਤਾਂ ਆਯੁਸ਼ਮਾਨ ਖੁਰਾਣਾ ਪਰਿਵਾਰ ਨੂੰ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਘਰ ਦੀ ਤਲਾਸ਼ ਸੀ, ਜਿਸ 'ਚ ਪੂਰਾ ਪਰਿਵਾਰ ਇੱਕਠਾ ਰਹਿ ਸਕੇ। ਹਾਲ ਹੀ 'ਚ ਉਨ੍ਹਾਂ ਨੇ ਇਹ ਪ੍ਰਾਪਰਟੀ ਖਰੀਦੀ ਹੈ ਅਤੇ ਹੁਣ ਉਨ੍ਹਾਂ ਨੂੰ ਇੱਥੇ ਆ ਕੇ ਰਹਿਣ 'ਚ ਥੋੜ੍ਹਾ ਸਮਾਂ ਲੱਗੇਗਾ।


sunita

Content Editor sunita