ਆਯੁਸ਼ਮਾਨ ਖੁਰਾਣਾ ਦੀ ਚੰਡੀਗੜ੍ਹ ''ਚ ਇਸ ਕੁੜੀ ਨਾਲ ਚੱਲ ਰਹੀ ਹੈ ਆਸ਼ਕੀ, ਤਸਵੀਰਾਂ ਵਾਇਰਲ

10/23/2020 9:31:18 AM

ਜਲੰਧਰ (ਬਿਊਰੋ) - ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਕਲਾਕਾਰਾਂ ਤੇ ਨਿਰਮਾਤਾਵਾਂ ਨੇ ਆਪਣੀਆਂ ਫ਼ਿਲਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਇਕ ਹੈ ਅਭਿਸ਼ੇਕ ਕਪੂਰ, ਜਿਨ੍ਹਾਂ ਨੇ ਹਾਲ ਹੀ ਵਿਚ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ ਦੇ ਨਾਂ ਦੇ ਐਲਾਨ ਦੇ ਨਾਲ-ਨਾਲ ਫ਼ਿਲਮ ਦੀ ਲੀਡ ਕਾਸਟ ਆਯੁਸ਼ਮਾਨ ਖੁਰਾਣਾ ਅਤੇ ਵਾਨੀ ਕਪੂਰ ਦੀ ਤਸਵੀਰ ਸਾਂਝੀ ਕੀਤੀ ਹੈ।
PunjabKesari

ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਅਗਲੀ ਫ਼ਿਲਮ ਦਾ ਟਾਈਟਲ ‘ਚੰਡੀਗੜ੍ਹ ਕਰੇ ਆਸ਼ਿਕੀ’ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਵਾਨੀ ਫ਼ਿਲਮ ਦੀ ਤਿਆਰੀ ਲਈ ਚੰਡੀਗੜ੍ਹ ਪਹੁੰਚੀ ਸੀ। 

PunjabKesari
ਹਾਲ ਹੀ ਵਿਚ ਅਦਾਕਾਰਾ ਨੇ ਦੱਸਿਆ ਸੀ ਕਿ ਫ਼ਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਾਨੀ ਕਪੂਰ ਅਤੇ ਫ਼ਿਲਮ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari
ਖਾਸ ਗੱਲ ਇਹ ਹੈ ਕਿ ਇਹ ਅਭਿਸ਼ੇਕ ਕਪੂਰ ਦੀ ਚੌਥੀ ਫ਼ਿਲਮ ਹੈ, ਜਦੋਂ ਕਿ ਆਯੁਸ਼ਮਾਨ ਖੁਰਾਣਾ ਇਸ ਸਮੇਂ ਹਰ ਕਿਸੇ ਦੀ ਹਿੱਟ ਲਿਸਟ ‘ਚ ਹਨ। ਬਾਕਸ ਆਫਿਸ ‘ਤੇ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੇ ਬਰਾਬਰ ਹਨ, ਕਿਉਂਕਿ ਅੱਜ ਕੱਲ੍ਹ ਆਯੁਸ਼ਮਾਨ ਖੁਰਾਣਾ ਜਿਸ ‘ਤੇ ਵੀ ਆਪਣਾ ਹੱਥ ਰੱਖਦੇ ਹਨ ਉਹ ਚੀਜ਼ ਚਮਕ ਜਾਂਦੀ ਹੈ।


sunita

Content Editor sunita