ਆਇਸ਼ਾ ਖ਼ਾਨ ਨੇ ਮੁਨੱਵਰ ’ਤੇ ਲਗਾਏ ਵੱਡੇ ਇਲਜ਼ਾਮ, ਕਿਹਾ– ‘ਮੈਂ ਦੋ ਮਹੀਨਿਆਂ ਤੱਕ ਹਰ ਰੋਜ਼...’

Sunday, Dec 24, 2023 - 03:08 PM (IST)

ਆਇਸ਼ਾ ਖ਼ਾਨ ਨੇ ਮੁਨੱਵਰ ’ਤੇ ਲਗਾਏ ਵੱਡੇ ਇਲਜ਼ਾਮ, ਕਿਹਾ– ‘ਮੈਂ ਦੋ ਮਹੀਨਿਆਂ ਤੱਕ ਹਰ ਰੋਜ਼...’

ਮੁੰਬਈ (ਬਿਊਰੋ)– ਮੁਨੱਵਰ ਫਾਰੂਕੀ ਤੇ ਉਸ ਦੀ ਗਰਲਫਰੈਂਡ ਆਇਸ਼ਾ ਖ਼ਾਨ ਇਸ ਸਮੇਂ ‘ਬਿੱਗ ਬੌਸ 17’ ’ਚ ਕਾਫ਼ੀ ਸੁਰਖ਼ੀਆਂ ਬਟੋਰ ਰਹੇ ਹਨ। ਆਇਸ਼ਾ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਮੁਨੱਵਰ ਦੀ ਪੂਰੀ ਖੇਡ ਹੀ ਬਦਲ ਗਈ ਹੈ। ਆਇਸ਼ਾ ਇਕ ਤੋਂ ਬਾਅਦ ਇਕ ਮੁਨੱਵਰ ਦੇ ਕਈ ਰਾਜ਼ ਖੋਲ੍ਹ ਰਹੀ ਹੈ।

ਆਇਸ਼ਾ ਨੇ ਮੁਨੱਵਰ ’ਤੇ ਡਬਲ ਡੇਟਿੰਗ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਉਸ ਨੇ ਕੈਮਰੇ ਦੇ ਸਾਹਮਣੇ ਉਸ ਤੋਂ ਮੁਆਫ਼ੀ ਵੀ ਮੰਗੀ ਸੀ। ਇਸ ਦੇ ਨਾਲ ਹੀ ਹੁਣ ਆਇਸ਼ਾ ਨੇ ਮੁਨੱਵਰ ’ਤੇ ਇਕ ਹੋਰ ਵੱਡਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੂੰ ਝੂਠਾ ਕਿਹਾ ਹੈ।

ਆਇਸ਼ਾ ਨੇ ਮੁਨੱਵਰ ਫਾਰੂਕੀ ’ਤੇ ਲਗਾਇਆ ਵੱਡਾ ਇਲਜ਼ਾਮ
ਅਸਲ ’ਚ ਕੁਝ ਸਮਾਂ ਪਹਿਲਾਂ ਬਿੱਗ ਬੌਸ ਦੇ ਘਰ ’ਚ ਮੁਨੱਵਰ ਫਾਰੂਕੀ ਨੇ ਸਾਰਿਆਂ ਨੂੰ ਦੱਸਿਆ ਸੀ ਕਿ ਸ਼ੋਅ ’ਚ ਆਉਣ ਤੋਂ ਪਹਿਲਾਂ ਉਹ ਕਰੀਬ ਦੋ ਮਹੀਨੇ ਆਪਣੇ ਪੁੱਤਰ ਨਾਲ ਰਹੇ ਸਨ। ਦੋਵਾਂ ਨੇ ਕਾਫ਼ੀ ਸਮਾਂ ਇਕੱਠਿਆਂ ਬਿਤਾਇਆ ਸੀ ਤੇ ਕਾਫ਼ੀ ਖ਼ੁਸ਼ ਸਨ। ਇਸ ਦੇ ਨਾਲ ਹੀ ਆਇਸ਼ਾ ਨੇ ਹੁਣ ਦਾਅਵਾ ਕੀਤਾ ਹੈ ਕਿ ਮੁਨੱਵਰ ਨੇ ਸਾਰਿਆਂ ਨਾਲ ਝੂਠ ਬੋਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ, ਸਲਮਾਨ ਖ਼ਾਨ ਨੇ ਆਖੀ ਸੀ ਇਹ ਗੱਲ

ਆਇਸ਼ਾ ਨੇ ਇਹ ਗੱਲ ਈਸ਼ਾ ਮਾਲਵੀਆ, ਅੰਕਿਤਾ ਲੋਖੰਡੇ ਤੇ ਸਮਰਥ ਜੁਰੇਲ ਦੇ ਸਾਹਮਣੇ ਆਖੀ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਆਪਣੇ ਪੁੱਤਰ ਬਾਰੇ ਸਾਰਿਆਂ ਨਾਲ ਝੂਠ ਬੋਲ ਰਿਹਾ ਹੈ। ਆਇਸ਼ਾ ਨੇ ਦੱਸਿਆ ਕਿ ਬਿੱਗ ਬੌਸ ’ਚ ਆਉਣ ਤੋਂ ਪਹਿਲਾਂ ਮੈਂ ਤੇ ਮੁਨੱਵਰ ਦੋ ਮਹੀਨੇ ਤੱਕ ਹਰ ਰੋਜ਼ ਇਕੱਠੇ ਹੁੰਦੇ ਸੀ ਪਰ ਉਨ੍ਹਾਂ ਨੇ ਮੁਨੱਵਰ ਦੇ ਪੁੱਤਰ ਨੂੰ ਨਹੀਂ ਦੇਖਿਆ।

ਆਇਸ਼ਾ ਖ਼ਾਨ ਨੇ ਮੁਨੱਵਰ ਫਾਰੂਕੀ ਨੂੰ ਕਿਹਾ ਝੂਠਾ
ਆਇਸ਼ਾ ਨੇ ਅੱਗੇ ਕਿਹਾ, ‘‘ਜਦੋਂ ਵੀ ਮੈਂ ਟੀ. ਵੀ. ’ਤੇ ਮੁਨੱਵਰ ਨੂੰ ਸੁਣਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਇਹ ਵਿਅਕਤੀ ਕਿੰਨਾ ਝੂਠ ਬੋਲਦਾ ਹੈ। ਸ਼ੋਅ ’ਤੇ ਮੈਂ ਉਸ ਨੂੰ ਇਹ ਕਹਿੰਦਿਆਂ ਸੁਣਿਆ ਕਿ ਉਹ 6 ਮਹੀਨੇ ਆਪਣੇ ਪੁੱਤਰ ਨਾਲ ਸੀ, ਮੈਂ ਦੋ ਮਹੀਨੇ ਤੁਹਾਡੇ ਨਾਲ ਸੀ। ਤੁਹਾਡਾ ਪੁੱਤਰ ਤੁਹਾਡੇ ਨਾਲ ਨਹੀਂ ਰਹਿੰਦਾ। ਕੀ ਉਸ ਨੇ ਇਹ ਸਭ ਸਿਰਫ਼ ਆਪਣੀ ਖੇਡ ਲਈ ਕੀਤਾ ਹੈ? ਉਸ ਨੂੰ ਕੁੜੀਆਂ ਨਾਲ ਝੂਠ ਬੋਲਣ ਤੇ ਉਨ੍ਹਾਂ ਨੂੰ ਧੋਖਾ ਦੇਣ ਦੀ ਆਦਤ ਹੈ। ਇਹ ਉਸ ਦਾ ਪੈਟਰਨ ਰਿਹਾ ਹੈ, ਧੋਖਾਧੜੀ ਉਸ ਦਾ ਪੈਟਰਨ ਰਿਹਾ ਹੈ, ਮੇਰੇ ਕੋਲ ਉਸ ਦੇ ਸਾਰੇ ਝੂਠ ਦੇ ਸਬੂਤ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News