ਆਪਰੇਸ਼ਨ ਸਿੰਦੂਰ ਨੂੰ ਸ਼ਰਮਨਾਕ ਕਹਿਣ ''ਤੇ ਮਾਹਿਰਾ ਖਾਨ ''ਤੇ ਭੜਕੇ ਮਸ਼ਹੂਰ ਅਦਾਕਾਰ

Friday, May 09, 2025 - 04:27 PM (IST)

ਆਪਰੇਸ਼ਨ ਸਿੰਦੂਰ ਨੂੰ ਸ਼ਰਮਨਾਕ ਕਹਿਣ ''ਤੇ ਮਾਹਿਰਾ ਖਾਨ ''ਤੇ ਭੜਕੇ ਮਸ਼ਹੂਰ ਅਦਾਕਾਰ

ਐਂਟਰਟੇਨਮੈਂਟ ਡੈਸਕ- ਭਾਰਤ ਨੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਨੂੰ ਭਾਵੇਂ ਹੀ 6-7 ਮਈ ਦੀ ਰਾਤ ਨੂੰ ਬਦਲਾ ਲੈ ਲਿਆ ਜਿਸ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਵਿੱਚ ਲੁਕੇ ਲਗਭਗ 90 ਅੱਤਵਾਦੀ ਮਾਰੇ ਗਏ ਸਨ। ਹਰ ਕੋਈ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦੀ ਪ੍ਰਸ਼ੰਸਾ ਕਰ ਰਿਹਾ ਹੈ। ਇਸ ਕਾਰਵਾਈ ਦੀ ਭਾਰਤ ਵਿੱਚ ਹਰ ਥਾਂ ਸ਼ਲਾਘਾ ਹੋ ਰਹੀ ਹੈ। ਜਦੋਂ ਕਿ ਪਾਕਿਸਤਾਨੀ ਕਲਾਕਾਰ ਇਸ ਦੀ ਨਿੰਦਾ ਕਰ ਰਹੇ ਹਨ। ਇਸ ਸੂਚੀ ਵਿੱਚ ਅਦਾਕਾਰਾ ਮਾਹਿਰਾ ਖਾਨ ਦਾ ਨਾਮ ਵੀ ਸ਼ਾਮਲ ਹੈ। ਮਾਹਿਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਜ਼ਹਿਰ ਉਗਲ ਰਹੀ ਹੈ। ਉਨ੍ਹਾਂ ਨੇ ਲਿਖਿਆ, 'ਉਹ ਬਹੁਤ ਖੁਸ਼ਕਿਸਮਤ ਹੈ ਕਿ ਉਹ ਇੱਕ ਅਜਿਹੇ ਦੇਸ਼ ਵਿੱਚ ਰਹਿੰਦੀ ਹੈ ਜਿੱਥੇ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਰੋਕਿਆ ਜਾਂਦਾ।' ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ 'ਤੇ ਬਿਨਾਂ ਕਿਸੇ ਸਬੂਤ ਦੇ ਦੋਸ਼ ਲਗਾਏ ਜਾ ਰਹੇ ਹਨ। ਮਾਹਰਾ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਭਾਰਤ ਦੇ ਖਿਲਾਫ ਹੋਰ ਵੀ ਬਹੁਤ ਕੁਝ ਲਿਖਿਆ, ਜਿਸ ਤੋਂ ਬਾਅਦ ਅਵਿਨਾਸ਼ ਨੇ ਉਸ 'ਤੇ ਨਿਸ਼ਾਨਾ ਵੰਨ੍ਹਿਆ।

PunjabKesari
ਅਵਿਨਾਸ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮਾਹਿਰਾ ਖਾਨ ਦੀ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਓ ਮਾਹਿਰਾ ਦੀਦੀ ਪਾਕਿਸਤਾਨੀ ਨੂੰ ਦੋਸ਼ ਦੇਣ ਦੀ ਕੋਈ ਲੋੜ ਨਹੀਂ ਹੈ, ਪੂਰੀ ਦੁਨੀਆ ਨੇ ਸਬੂਤ ਦੇਖ ਲਏ ਹਨ।' ਹੁਣ ਹਾਲਾਤ ਸੁਧਰਨ ਤੋਂ ਬਾਅਦ ਸਾਡੇ ਭਾਰਤ ਵਿੱਚ ਕੰਮ ਮੰਗਣ ਨਾ ਆ ਜਾਣਾ, ਪਰ ਦਾਤ ਦੇਣੀ ਹੋਵੇਗੀ ਆਪਣੇ ਦੇਸ਼ ਦੀ ਸਾਈਡ ਲੈਣ ਲਈ ਇਥੇ ਕੁਝ ਸਿਤਾਰੇ ਆਪਣੇ ਰੀਚ ਅਤੇ ਫੋਲੋਅਰਜ਼ਡ ਕਾਊਂਟ 'ਚ ਗੱਦਾਰ ਬਣ ਰਹੇ ਹਨ ਪਰ ਟੈਂਸ਼ਨ ਨਹੀਂ ਬਾਅਦ 'ਚ ਉਨ੍ਹਾਂ ਦਾ ਨੰਬਰ ਵੀ ਆਵੇਗਾ।

PunjabKesari
ਅਵਿਨਾਸ਼ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਭਾਰਤੀ ਸੈਲੇਬ੍ਰਿਟੀਜ਼ ਨੂੰ ਵੀ ਫਟਕਾਰ ਲਗਾਈ। ਉਨ੍ਹਾਂ ਲਿਖਿਆ, 'ਸਰਹੱਦ ਪਾਰ ਦੀਆਂ ਮਸ਼ਹੂਰ ਹਸਤੀਆਂ ਜਿਨ੍ਹਾਂ ਨੇ ਭਾਰਤੀ ਦਰਸ਼ਕਾਂ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ, ਹੁਣ ਅੱਤਵਾਦ ਵਿਰੁੱਧ ਭਾਰਤ ਦੀ ਕਾਰਵਾਈ ਨੂੰ ਸ਼ਰਮਨਾਕ ਅਤੇ ਕਾਇਰਤਾਪੂਰਨ ਦੱਸ ਰਹੀਆਂ ਹਨ।' ਇਹ ਪਖੰਡ ਦੀ ਸਿਖਰ ਹੈ। ਸਾਡੇ ਮਸ਼ਹੂਰ ਹਸਤੀਆਂ ਇਸ ਵੇਲੇ ਕਿੱਥੇ ਹਨ? ਜੇਕਰ ਤੁਸੀਂ ਸਿਰਫ਼ ਆਪਣੇ ਬ੍ਰਾਂਡ ਜਾਂ ਫਾਲੋਅਰਜ਼ ਦੀ ਗਿਣਤੀ ਨੂੰ ਬਚਾਉਣ ਲਈ ਆਪਣੇ ਦੇਸ਼ ਲਈ ਨਹੀਂ ਬੋਲ ਸਕਦੇ ਤਾਂ ਅਜਿਹਾ ਕਰਨ ਦਾ ਦਿਖਾਵਾ ਨਾ ਕਰੋ। ਚੁੱਪ ਰਹਿਣਾ ਨਿਰਪੱਖ ਨਹੀਂ ਹੈ, ਇਹ ਕਾਇਰਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਵਿਨਾਸ਼ ਤੋਂ ਪਹਿਲਾਂ ਰੂਪਾਲੀ ਗਾਂਗੁਲੀ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਖਰੀ-ਖਰੀ ਸੁਣਾ ਚੁੱਕੀ ਹੈ। ਉਨ੍ਹਾਂ ਦਾ ਗੁੱਸਾ ਫਵਾਦ ਖਾਨ 'ਤੇ ਫੁੱਟਿਆ ਸੀ। ਹੁਣ ਬਿੱਗ ਬੌਸ 18 ਫੇਮ ਅਵਿਨਾਸ਼ ਮਿਸ਼ਰਾ ਨੇ ਮਾਹਿਰਾ ਖਾਨ ਦੀ ਨਿੰਦਾ ਕੀਤੀ ਹੈ ਅਤੇ ਭਾਰਤੀ ਮਸ਼ਹੂਰ ਹਸਤੀਆਂ ਨੂੰ ਵੀ ਸਟੈਂਡ ਨਾ ਲੈਣ ਲਈ ਫਟਕਾਰ ਲਗਾਈ ਹੈ।


author

Aarti dhillon

Content Editor

Related News