ਬਾਬਿਲ ਖਾਨ ਨੇ ਆਪਣੇ ਪਿਤਾ ਇਰਫਾਨ ਖਾਨ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ
Friday, Mar 20, 2026 - 03:49 PM (IST)
ਨਵੀਂ ਦਿੱਲੀ (ਏਜੰਸੀ) - ਅਦਾਕਾਰ ਬਾਬਿਲ ਖਾਨ ਨੇ ਆਪਣੇ ਮਰਹੂਮ ਪਿਤਾ ਅਤੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 'ਸਲੱਡੌਗ ਮਿਲੀਨੇਅਰ', 'ਦਿ ਲੰਚਬਾਕਸ' ਅਤੇ 'ਹਿੰਦੀ ਮੀਡੀਅਮ' ਵਰਗੀਆਂ ਕੀਆਂ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਇਰਫਾਨ ਦਾ 29 ਅਪ੍ਰੈਲ 2020 ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ ਸੀ। ਉਹ 2018 ਤੋਂ ਦੁਰਲੱਭ ਰੂਪ ਦੇ ਕੈਂਸਰ 'ਨਿਊਰੋਐਂਡੋਕ੍ਰਾਈਨ ਟਿਊਮਰ' ਨਾਲ ਜੂਝ ਰਹੇ ਸਨ।
ਬਾਬਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, 'ਇਕ ਨਵੀਂ ਸ਼ੁਰੂਆਤ ਲਈ ਤੁਹਾਨੂੰ ਯਾਦ ਕਰਦੇ ਹੋਏ। ਆਪਣੀਆਂ ਜੜ੍ਹਾਂ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹਾਂ।' ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਬਾਬਿਲ ਨੇ 2022 ਵਿਚ ਨੈੱਟਫਲਿਕਸ ਦੀ ਮਨੋਵਿਗਿਆਨਕ ਡਰਾਮਾ ਫਿਲਮ 'ਕਲਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿਚ ਤ੍ਰਿਪਤੀ ਡਿਮਰੀ ਅਦਾਕਾਰਾ ਸੀ। ਦੱਸ ਦੇਈਏ ਕਿ ਬਾਬਿਲ ਅਕਸਰ ਸੋਸ਼ਲ ਮੀਡੀਆ 'ਤੇ ਇਰਫਾਨ ਖਾਨ ਨਾਲ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਰਫਾਨ ਨੇ ਹਿੰਦੀ ਸਿਨੇਮਾ ਵਿਚ ਅਦਾਕਾਰੀ ਤੋਂ ਇਲਾਵਾ ਹਾਲੀਵੁੱਡ ਫਿਲਮਾਂ ਵਿਚ ਵੀ ਕੰਮ ਕੀਤਾ ਸੀ, ਜਿਨ੍ਹਾਂ ਵਿਚ 'ਦਿ ਵਾਰੀਅਰ', 'ਲਾਈਫ ਆਫ ਪਾਈ' ਅਤੇ 'ਜੁਰਾਸਿਕ ਵਰਲਡ' ਸ਼ਾਮਲ ਹਨ।
Related News
ਸਲਮਾਨ ਖਾਨ ਦੀ ਫਿਲਮ ''ਮਾਤ੍ਰਭੂਮੀ'' ਦਾ ਗੀਤ ''ਚਾਂਦ ਦੇਖ ਲੈਣਾ'' ਰਿਲੀਜ਼, ਚਿੱਤ੍ਰਾਂਗਦਾ ਸਿੰਘ ਨਾਲ ਨਜ਼ਰ ਆਏ ਭਾਈਜਾਨ
