Shama Sikander ਨੂੰ ਬਿਕਨੀ ''ਚ ਦੇਖ ਕੇ ਫੈਨਜ਼ ਦਾ ਧੜਕਿਆ ਦਿਲ, 42 ਸਾਲ ਦੀ ਉਮਰ ''ਚ ਵੀ ਹੈ ਹੌਟ

Wednesday, Jun 19, 2024 - 11:30 AM (IST)

ਮੁੰਬਈ- ਸ਼ਮਾ ਸਿਕੰਦਰ ਜਦੋਂ ਵੀ ਸੋਸ਼ਲ ਮੀਡੀਆ 'ਤੇ ਕੋਈ ਫੋਟੋ ਸ਼ੇਅਰ ਕਰਦੀ ਹੈ ਤਾਂ ਉਹ ਅੱਗ ਦੀ ਤਰ੍ਹਾਂ ਫੈਲ ਜਾਂਦੀਆਂ ਹਨ। ਜਿਸ ਤਰ੍ਹਾਂ ਉਸ ਨੇ 42 ਸਾਲ ਦੀ ਉਮਰ 'ਚ ਆਪਣੇ ਆਪ ਨੂੰ ਸੰਭਾਲਿਆ ਹੈ, ਉਹ ਵਾਕਈ ਸ਼ਲਾਘਾਯੋਗ ਹੈ। ਫੈਨਜ਼ ਵੀ ਸ਼ਮਾ ਦੀਆਂ ਫੋਟੋਆਂ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਉਸ ਨੇ ਬਿਕਨੀ ਪਹਿਨੇ ਇੱਕ ਸੈਕਸੀ ਵੀਡੀਓ ਪੋਸਟ ਕੀਤਾ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਸ਼ਰਧਾ ਕਪੂਰ ਨੇ ਆਪਣਾ ਰਿਲੇਸ਼ਨ ਕੀਤਾ ਆਫੀਸ਼ੀਅਲ, ਜਾਣੋ ਕੌਣ ਹੈ ਅਦਾਕਾਰਾ ਦੇ ਦਿਲ ਦਾ ਰਾਜਾ

ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦਿਲ ਬੈਠੇ ਹਾਰ

ਇਸ ਤੋਂ ਪਹਿਲਾਂ ਅਦਾਕਾਰਾ ਨੇ ਕਾਲੇ ਰੰਗ ਦੇ ਬਾਡੀਸੂਟ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਪੂਲ ਦੇ ਕੋਲ ਖੜ੍ਹੀ ਅਦਾਕਾਰਾ ਕਾਫੀ ਹੌਟ ਲੱਗ ਰਹੀ ਸੀ। ਇਸ ਦੇ ਨਾਲ ਹੀ ਉਹ ਕਾਲੇ ਰੰਗ ਦੇ ਸਨਗਲਾਸ 'ਚ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆਈ। ਸ਼ਮਾ ਨੇ ਇਸ ਤਸਵੀਰ 'ਤੇ ਕੈਪਸ਼ਨ ਲਿਖਿਆ, 'ਛੁੱਟੀਆਂ ਲਈ ਤਿਆਰ?'

ਇਹ ਖ਼ਬਰ ਵੀ ਪੜ੍ਹੋ- ਵਾਲ-ਵਾਲ ਬਚੀ ਪ੍ਰਿਯੰਕਾ ਚੋਪੜਾ , ਗਰਦਨ 'ਤੇ ਲੱਗਾ ਭਿਆਨਕ ਕੱਟ, ਤਸਵੀਰ ਕੀਤੀ ਸ਼ੇਅਰ

ਕਈ ਟੀਵੀ ਸ਼ੋਅਜ਼ 'ਚ ਕੀਤਾ ਕੰਮ ਕੀਤਾ 
ਸ਼ਮਾ ਸਿਕੰਦਰ ਨੇ 'ਬਾਲ ਵੀਰ', 'ਯੇ ਮੇਰੀ ਲਾਈਫ ਹੈ' ਅਤੇ 'ਮਾਇਆ: ਸਲੇਵ ਆਫ ਹਰ ਡਿਜ਼ਾਇਰਸ' ਵਰਗੇ ਕਈ ਸ਼ੋਅਜ਼ 'ਚ ਕੰਮ ਕੀਤਾ ਹੈ। ਭਾਵੇਂ ਉਹ ਲੰਬੇ ਸਮੇਂ ਤੋਂ ਟੈਲੀਵਿਜ਼ਨ ਸਕ੍ਰੀਨ ਤੋਂ ਦੂਰ ਹੈ, ਪਰ ਉਹ ਅਕਸਰ ਆਪਣੇ ਸ਼ਾਨਦਾਰ ਫੈਸ਼ਨ ਸੈਂਸ ਕਾਰਨ ਆਪਣੇ ਪ੍ਰਸ਼ੰਸਕਾਂ 'ਚ ਹਰਮਨ ਪਿਆਰੀ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ- Cotton Candy ਡਰੈੱਸ 'ਚ ਨਜ਼ਰ ਆਈ ਲਾੜੀ, ਲਵ ਬਰਡ ਰਾਧਿਕਾ-ਅਨੰਤ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ

ਇਸ ਸੀਰੀਅਲ ਤੋਂ ਮਿਲੀ ਪਛਾਣ
ਅਦਾਕਾਰਾ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ ਪਰ ਉਸ ਨੂੰ ਅਸਲੀ ਪਛਾਣ ਟੀ.ਵੀ. ਸ਼ੋਅ 'ਯੇ ਮੇਰੀ ਲਾਈਫ ਹੈ' ਤੋਂ ਮਿਲੀ। ਸ਼ਮਾ ਆਮਿਰ ਖਾਨ ਅਤੇ ਮਨੀਸ਼ਾ ਕੋਇਰਾਲਾ ਸਟਾਰਰ ਫਿਲਮ 'ਮਨ' 'ਚ ਵੀ ਨਜ਼ਰ ਆ ਚੁੱਕੀ ਹੈ। ਇਕ ਇੰਟਰਵਿਊ 'ਚ ਸ਼ਮਾ ਨੇ ਦੱਸਿਆ ਸੀ ਕਿ ਹੁਣ ਉਹ ਸਿਰਫ ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ। ਉਸ ਦਾ ਟੈਲੀਵਿਜ਼ਨ 'ਤੇ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਟੀ.ਵੀ .ਸ਼ੋਅ ਨਹੀਂ ਦੇਖਿਆ ਹੈ ਅਤੇ ਹੁਣ ਮੈਂ ਆਪਣਾ ਧਿਆਨ ਸਿਰਫ ਵੈੱਬ ਸੀਰੀਜ਼ ਅਤੇ ਫੀਚਰ ਫਿਲਮਾਂ 'ਤੇ ਕੇਂਦਰਿਤ ਕਰ ਰਹੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News