ਸੋਨਾਕਸ਼ੀ ਸਿਨਹਾ ਨੂੰ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਭੇਜਿਆ ਗਿਫਟ, ਹਰ ਪਾਸੇ ਹੋ ਰਹੀ ਹੈ ਤਾਰੀਫ਼

Sunday, Jun 23, 2024 - 01:32 PM (IST)

ਸੋਨਾਕਸ਼ੀ ਸਿਨਹਾ ਨੂੰ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਭੇਜਿਆ ਗਿਫਟ, ਹਰ ਪਾਸੇ ਹੋ ਰਹੀ ਹੈ ਤਾਰੀਫ਼

ਮੁੰਬਈ- ਆਖ਼ਰਕਾਰ ਉਹ ਪਲ ਆ ਗਿਆ ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਆਪਣੇ ਸੁਪਨਿਆਂ ਦੇ ਰਾਜਕੁਮਾਰ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕਰੇਗੀ। ਅਜਿਹੇ 'ਚ ਅਦਾਕਾਰਾ ਦੇ ਦੋਸਤ ਅਤੇ ਫ਼ਿਲਮ ਇੰਡਸਟਰੀ ਦੇ ਸਿਤਾਰੇ ਉਸ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨਾ ਦੀ 'ਹੀਰਾਮਾਂਡੀ' ਵੈੱਬ ਸੀਰੀਜ਼ ਦੀ ਸਹਿ-ਸਟਾਰ ਅਤੇ ਮਸ਼ਹੂਰ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਉਸ ਲਈ ਵੱਡਾ ਤੋਹਫਾ ਭੇਜਿਆ ਹੈ।

ਇਹ ਖ਼ਬਰ ਵੀ ਪੜ੍ਹੋ- ਪਸ਼ਮੀਨਾ ਰੋਸ਼ਨ ਨੇ ਆਪਣੀ ਛੋਟੀ ਫੈਨਜ਼ ਨਾਲ ਸ਼ੇਅਰ ਕੀਤੀ ਡਾਂਸ ਕਰਦੇ ਦੀ ਕਿਊਟ ਵੀਡੀਓ

ਅਦਾਕਾਰਾ ਨੇ ਆਪਣੀ ਕੋ-ਸਟਾਰ ਸੋਨਾਕਸ਼ੀ ਲਈ ਇਕ ਵੱਡਾ ਤੋਹਫਾ ਭੇਜਿਆ ਹੈ, ਜੋ ਪੂਰੀ ਤਰ੍ਹਾਂ ਪੈਕ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੁੱਲਾਂ ਦਾ ਇੱਕ ਵੱਡਾ ਗੁਲਦਸਤਾ ਵੀ ਭੇਜਿਆ ਹੈ। ਮਨੀਸ਼ਾ ਵੱਲੋਂ ਭੇਜੇ ਗਏ ਇਨ੍ਹਾਂ ਤੋਹਫ਼ਿਆਂ ਨੂੰ ਇੱਕ ਵਿਅਕਤੀ ਸੋਨਾਕਸ਼ੀ ਦੇ ਘਰ ਰਾਮਾਇਣ ਪਹੁੰਚਾ ਰਿਹਾ ਹੈ। ਹਰ ਕੋਈ ਮਨੀਸ਼ਾ ਵੱਲੋਂ ਸੋਨਾਕਸ਼ੀ ਨੂੰ ਦਿੱਤੇ ਗਿਫਟ ਦੀ ਤਾਰੀਫ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਵਿਆਹ ਦੇ 1 ਸਾਲ ਬਾਅਦ ਮਾਂ ਬਣੀ ਇਹ ਸਿੰਗਰ, ਪੁੱਤਰ ਨੂੰ ਦਿੱਤਾ ਜਨਮ- ਕਿਹਾ ਵਾਹਿਗੁਰੂ ਤੇਰਾ ਸ਼ੁਕਰ ਹੈ

ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਯਾਨੀ ਸ਼ਨੀਵਾਰ ਨੂੰ ਉਨ੍ਹਾਂ ਦੇ ਪਿਤਾ ਸ਼ਤਰੂਘਨ ਸਿਨਹਾ ਦੇ ਘਰ ਹਵਨ ਪੂਜਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News