‘ਖਤਰੋਂ ਕੇ ਖਿਲਾੜੀ 11’ ਕੀੜੇ ਅਤੇ ਸੂਈ ਤੋਂ ਡਰਦੀ ਹੈ ਆਸਥਾ ਗਿੱਲ

Saturday, May 29, 2021 - 07:01 PM (IST)

‘ਖਤਰੋਂ ਕੇ ਖਿਲਾੜੀ 11’ ਕੀੜੇ ਅਤੇ ਸੂਈ ਤੋਂ ਡਰਦੀ ਹੈ ਆਸਥਾ ਗਿੱਲ

ਮੁੰਬਈ: ਆਪਣੀ ਸਿੰਗਿੰਗ ਟੈਲੇਂਟ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਆਸਥਾ ਗਿੱਲ ‘ਖਤਰੋਂ ਕੇ ਖਿਲਾੜੀ 11’ ’ਚ ਆਪਣੇ ਸਾਹਸਿਕ ਸਾਈਡ ਦਾ ਪਤਾ ਲਗਾਉਣ ਲਈ ਤਿਆਰ ਹੈ। ਆਸਥਾ ਗਿੱਲ ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਰਿਐਲਿਟੀ ਸ਼ੋਅ ’ਚ ਹਿੱਸਾ ਲੈਣ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਕੈਪ ਟਾਊਨ ਪਹੁੰਚ ਗਈ ਸੀ। ਉਹ ਹੁਣ ਵੀ ਕੈਪ ਟਾਊਨ ’ਚ ਹੈ ਅਤੇ ਸ਼ੋਅ ਦੇ ਨਾਲ-ਨਾਲ ਹੋਰ ਮੁਕਾਬਲੇਬਾਜ਼ਾਂ ਦੀ ਸੰਗਤ ਨੂੰ ਇੰਜਾਏ ਕਰ ਰਹੀ ਹੈ 

PunjabKesari
ਆਸਥਾ ਗਿੱਲ ਨੇ ਸ਼ੋਅ ਨੂੰ ਲੈ ਕੇ ਆਪਣੀ ਐਕਸਾਈਟਮੈਂਟ ਪਹਿਲਾਂ ਹੀ ਜ਼ਾਹਿਰ ਕਰ ਚੁੱਕੀ ਹੈ। ਹੁਣ ਉਨ੍ਹਾਂ ਨੇ ਇਕ ਇੰਟਰਵਿਊ ’ਚ ਕਿਹਾ ਕਿ ਜਦੋਂ ਮੇਕਅਰਸ ਨੇ ਮੈਨੂੰ ਕਾਲ ਕੀਤੀ ਤਾਂ ਮੈਂ ਨਿਸ਼ਚਿਤ ਨਹੀਂ ਸੀ ਪਰ ਬਾਅਦ ’ਚ ਹਾਮੀ ਭਰ ਦਿੱਤੀ। ਇਹ ਡਰ ’ਤੇ ਕਾਬੂ ਪਾਉਣ ਦਾ ਚੰਗਾ ਮੰਚ ਹੈ। ਇਸ ਤੋਂ ਇਲਾਵਾ ਇਹ ਸਭ ਐਡਵੈਂਚੀਅਰਸ ਹੈ। ਇਸ ਲਈ ਮੈਨੂੰ ਹਿੱਸਾ ਲੈਣ ਬਾਰੇ ਹੋਰ ਕਿਹਾ ਕਿ ਚੱਲੋ ਕਰ ਹੀ ਲੈਂਦੇ ਹਨ। ਆਸਥਾ ਗਿੱਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮਿਊਜ਼ਿਕ ਵੀਡੀਓ ’ਚ ਉਨ੍ਹਾਂ ਦਾ ਕੂਲ ਅਤੇ ਹੌਟ ਅਵਤਾਰ ਦੇਖਿਆ ਅਤੇ ਉਹ ਆਪਣੇ ਦਿਲਚਪਸ ਸਾਈਡ ਨੂੰ ਦਿਖਾਉਣ ਦੀ ਉਡੀਕ ਨਹੀਂ ਕਰ ਸਕਦੀ ਹੈ।

 
 
 
 
 
 
 
 
 
 
 
 
 
 
 

A post shared by Aastha Gill (@aasthagill)

ਉਨ੍ਹਾਂ ਨੇ ਕਿਹਾ ਕਿ ਉਹ ਇਹ ਦੇਖ ਕੇ ਹੈਰਾਨ ਰਹਿ ਜਾਣਗੇ ਕਿ ਆਸਥਾ ਕਿੰਝ ਆਸਾਨੀ ਨਾਲ ਡਰ ਜਾਂਦੀ ਹੈ (ਹੱਸਦੇ ਹੋਏ)। ਮੈਂ ਅਸਲ ’ਚ ਨਹੀਂ ਜਾਣਦੀ ਕਿ ਮੈਂ ਆਪਣੇ ਡਰ ਨੂੰ ਕਿੰਝ ਦੂਰ ਕਰਾਂਗੀ ਪਰ ਮੈਂ ਚਾਹੁੰਦੀ ਹਾਂ ਕਿ ਲੋਕ ਇਸ ਪੱਖ ਨੂੰ ਵੀ ਦੇਖਣ ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ‘ਕੀੜੇ ਅਤੇ ਸੂਈ’ ਤੋਂ ਬਹੁਤ ਡਰ ਵੀ ਲੱਗਦਾ ਹੈ। 


author

Aarti dhillon

Content Editor

Related News