ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੇ ਐਲਾਨ ਕੀਤੀ ਆਪਣੀ ਫ਼ਿਲਮ, ਸੰਭਾਲ ਰਹੇ ਵੱਡੀ ਜ਼ਿੰਮੇਵਾਰੀ

12/07/2022 2:46:31 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੇ ਆਪਣੇ ਪਹਿਲੇ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਸਟਾਰ ਕਿੱਡ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਪ੍ਰਾਜੈਕਟ ਰਾਹੀਂ ਆਰੀਅਨ ਬਤੌਰ ਡਾਇਰੈਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਬੰਗਾਲੀਆਂ ’ਤੇ ਵਿਵਾਦਿਤ ਟਿੱਪਣੀ ਕਰ ਮੁਸ਼ਕਿਲਾਂ ’ਚ ਘਿਰੇ ਪਰੇਸ਼ ਰਾਵਲ, ਪੁਲਸ ਨੇ ਕੀਤਾ ਤਲਬ

ਪੋਸਟ ਰਾਹੀਂ ਆਰੀਅਨ ਨੇ ਦੱਸਿਆ ਕਿ ਰਾਈਟਿੰਗ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਤੇ ਉਹ ਜਲਦ ਹੀ ਰੈੱਡ ਚਿੱਲੀਜ਼ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

6 ਦਸੰਬਰ ਯਾਨੀ ਮੰਗਲਵਾਰ ਦੀ ਸ਼ਾਮ ਨੂੰ ਕਿੰਗ ਖ਼ਾਨ ਦੇ ਪੁੱਤਰ ਆਰੀਅਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਆਪਣੇ ਡੈਬਿਊ ਪ੍ਰਾਜੈਕਟ ਦਾ ਐਲਾਨ ਕੀਤਾ। ਪੋਸਟ ਸਾਂਝੀ ਕਰਦਿਆਂ ਆਰੀਅਨ ਨੇ ਲਿਖਿਆ, ‘‘ਰਾਈਟਿੰਗ ਕੰਪਲੀਟ ਕਰ ਲਈ ਹੈ, ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦਾ ਹਾਂ।’’

ਹਾਲਾਂਕਿ ਪੋਸਟ ’ਚ ਕਿਤੇ ਆਰੀਅਨ ਨੇ ਇਹ ਰਿਵੀਲ ਨਹੀਂ ਕੀਤਾ ਕਿ ਉਹ ਕਿਸ ਫ਼ਿਲਮ ’ਤੇ ਕੰਮ ਕਰ ਰਹੇ ਹਨ ਜਾਂ ਕੋਈ ਵੈੱਬ ਸੀਰੀਜ਼ ਬਣਾਉਣ ਵਾਲੇ ਹਨ। ਇਹ ਆਰੀਅਨ ਖ਼ਾਨ ਦੇ ਕਰੀਅਰ ਦਾ ਪਹਿਲਾ ਪ੍ਰਾਜੈਕਟ ਹੈ। ਅਜਿਹੇ ’ਚ ਐੱਸ. ਆਰ. ਕੇ. ਪ੍ਰਸ਼ੰਸਕ ਉਨ੍ਹਾਂ ਦੇ ਨਵੇਂ ਪ੍ਰਾਜੈਕਟ ਲਈ ਬੇਹੱਦ ਉਤਸ਼ਾਹਿਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News