ਕੱਲ ਨੂੰ ਹੋਵੇਗਾ ਆਰੀਅਨ ਦੀ ਜ਼ਮਾਨਤ ’ਤੇ ਫ਼ੈਸਲਾ, ਐੱਨ. ਸੀ. ਬੀ. ਤੋਂ ਹੋਣਗੇ ਜਵਾਬ ਤਲਬ

10/12/2021 1:24:53 PM

ਮੁੰਬਈ (ਬਿਊਰੋ)– ਮੁੰਬਈ ’ਚ ਸਮੁੰਦਰ ’ਚ ਇਕ ਕਰੂਜ਼ ਤੋਂ ਪਾਬੰਦੀਸ਼ੁਦਾ ਨਸ਼ੇ ਵਾਲੇ ਪਦਾਰਥ ਜ਼ਬਤ ਕੀਤੇ ਜਾਣ ਦੇ ਮਾਮਲੇ ’ਚ ਗ੍ਰਿਫ਼ਤਾਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ’ਤੇ ਐੱਨ. ਸੀ. ਬੀ. ਨੂੰ ਸੋਮਵਾਰ ਨੂੰ 13 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਵਿਸ਼ੇਸ਼ ਜੱਜ ਵੀ. ਵੀ. ਪਾਟਿਲ ਇਸ ਮਾਮਲੇ ’ਤੇ ਸੁਣਵਾਈ ਕਰ ਰਹੇ ਹਨ।

ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਐੱਨ. ਸੀ. ਬੀ. ਨੇ ਗੋਆ ਜਾ ਰਹੇ ਕਾਰਡੇਲੀਆ ਕਰੂਜ਼ ’ਤੇ ਛਾਪਾ ਮਾਰ ਕੇ 3 ਅਕਤੂਬਰ ਨੂੰ ਅਾਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਬੰਦ ਹੈ।

ਇਹ ਖ਼ਬਰ ਵੀ ਪੜ੍ਹੋ : ਖਿੜਕੀ ਸਾਹਮਣੇ ਟਾਪਲੈੱਸ ਖੜ੍ਹੀ ਨਜ਼ਰ ਆਈ ਇਹ ਅਦਾਕਾਰਾ, ਦਿੱਤੇ ਬੋਲਡ ਪੌਜ਼

ਆਰੀਅਨ ਨੇ ਪਿਛਲੇ ਹਫਤੇ ਜ਼ਮਾਨਤ ਲਈ ਮੈਜਿਸਟ੍ਰੇਟ ਅਦਾਲਤ ਦਾ ਰੁਖ਼ ਕੀਤਾ ਸੀ, ਜਿਥੇ ਅਦਾਲਤ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਜ਼ਮਾਨਤ ਅਰਜ਼ੀ ’ਤੇ ਵਿਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਮਾਮਲੇ ’ਤੇ ਵਿਸ਼ੇਸ਼ ਅਦਾਲਤ ਸੁਣਵਾਈ ਕਰੇਗੀ। ਇਸ ਤੋਂ ਬਾਅਦ ਆਰੀਅਨ ਨੇ ਖ਼ਾਸ ਅਦਾਲਤ ਦਾ ਰੁਖ਼ ਕੀਤਾ ਸੀ।

ਆਰੀਅਨ ਖ਼ਾਨ ਦੇ ਵਕੀਲ ਅਮਿਤ ਦੇਸਾਈ ਨੇ ਸੋਮਵਾਰ ਨੂੰ ਜ਼ਮਾਨਤ ਅਰਜ਼ੀ ਦਾ ਜ਼ਿਕਰ ਕੀਤਾ ਤਾਂ ਐੱਨ. ਸੀ. ਬੀ. ਦੇ ਵਕੀਲ ਏ. ਐੱਮ. ਚਿਮਲਕਰ ਤੇ ਅਦਵੈਤ ਸੇਠਨਾ ਨੇ ਜਵਾਬ ਦੇਣ ਤੇ ਹਲਫਨਾਮਾ ਦਾਖ਼ਲ ਕਰਨ ਲਈ ਇਕ ਹਫਤੇ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਏਜੰਸੀ ਵਲੋਂ ਕਾਫੀ ਸਮੱਗਰੀ ਇਕੱਠੀ ਕੀਤੀ ਗਈ ਹੈ ਤੇ ਇਸ ਪੱਧਰ ’ਤੇ ਇਹ ਦੇਖਣ ਦੀ ਲੋੜ ਹੈ ਕਿ ਕੀ ਆਰੀਅਨ ਖ਼ਾਨ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਨਾਲ ਮਾਮਲੇ ਦੀ ਜਾਂਚ ’ਚ ਰੁਕਾਵਟ ਆਵੇਗੀ ਜਾਂ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News