ਕੀ ਅਸਲੀ ਨਹੀਂ ਹੈ ਸੁਜਾਏ ਘੋਸ਼ ਦੀ ''ਅਹਲਿਆ''?

07/27/2015 10:35:07 PM

ਨਵੀਂ ਦਿੱਲੀ- ਸੁਜਾਏ ਘੋਸ਼ ਦੀ ਫਿਲਮ ''ਅਹਲਿਆ'' ਨਾਲ ਇਕ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ। ਅਸਲ ''ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਜਾਏ ਘੋਸ਼ ਦੀ ਸ਼ਾਰਟ ਫਿਲਮ ਆਹਿਆ ਉਨ੍ਹਾਂ ਦੀ ਮੂਲ ਫਿਲਮ ਨਾ ਹੋ ਕੇ ਸਪੈਨਿਸ਼ ਐਨੀਮੇਸ਼ਨ ਫਿਲਮ ਆਲਮਾ ਤੋਂ ਪ੍ਰੇਰਿਤ ਹੈ। ਰਾਡ੍ਰੀਗੋ ਬਲਾਸ ਦੀ 5 ਮਿੰਟ 29 ਸੈਕਿੰਡ ਦੀ ਇਹ ਫਿਲਮ 2009 ''ਚ ਰਿਲੀਜ਼ ਹੋਈ ਸੀ।
ਆਲਮਾ ''ਚ ਇਕ ਲੜਕੀ ਦੀ ਕਹਾਣੀ ਹੈ, ਜਿਹੜੀ ਇਕ ਗਲੀ ''ਚ ਜਾ ਰਹੀ ਹੈ ਕਿ ਕੋਲ ਖਿਡੌਣਿਆਂ ਦੀ ਇਕ ਦੁਕਾਨ ''ਚ ਆਪਣੀ ਸ਼ਕਲ ਦੀ ਗੁੱਡੀ ਦੇਖਦੀ ਹੈ। ਬਾਅਦ ਵਿਚ ਕਿਵੇਂ ਉਹ ਉਸ ਵਿਚ ਜਾਂਦੀ ਹੈ। ਸੁਜਾਏ ਘੋਸ਼ ਦੀ ਫਿਲਮ ਅਹਾਲਿਆ ''ਚ ਇੰਸਪੈਕਟਰ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ।

Related News