Arti Singh ਨੇ ਗੋਵਿੰਦਾ ਦੇ ਪੁੱਤਰ ਨਾਲ ਮਨਾਈ ਰੱਖੜੀ, ਗੁੱਸਾ ਭੁੱਲ ਕੇ ਮਾਮੀ ਸੁਨੀਤਾ ਵੀ ਹੋਈ ਸ਼ਾਮਲ

Tuesday, Aug 20, 2024 - 12:35 PM (IST)

Arti Singh ਨੇ ਗੋਵਿੰਦਾ ਦੇ ਪੁੱਤਰ ਨਾਲ ਮਨਾਈ ਰੱਖੜੀ, ਗੁੱਸਾ ਭੁੱਲ ਕੇ ਮਾਮੀ ਸੁਨੀਤਾ ਵੀ ਹੋਈ ਸ਼ਾਮਲ

ਮੁੰਬਈ- ਗੋਵਿੰਦਾ ਦੀ ਭਤੀਜੀ ਆਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਖੁਸ਼ ਹੈ। ਕੁਝ ਸਮਾਂ ਪਹਿਲਾਂ ਉਸ ਦਾ ਵਿਆਹ ਹੋਇਆ ਹੈ। ਅਦਾਕਾਰ ਗੋਵਿੰਦਾ ਵੀ ਸਾਲਾਂ ਦੀ ਕੁੜੱਤਣ ਭੁੱਲ ਕੇ ਆਰਤੀ ਸਿੰਘ ਦੇ ਵਿਆਹ 'ਚ ਪਹੁੰਚੇ। ਹੁਣ ਆਰਤੀ ਸਿੰਘ ਨੇ ਗੋਵਿੰਦਾ ਦੇ ਬੱਚਿਆਂ ਨਾਲ ਰੱਖੜੀ ਮਨਾਈ।

PunjabKesari

ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਅਤੇ ਆਰਤੀ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਵਿਚਾਲੇ ਤਕਰਾਰ ਹੋ ਗਈ ਸੀ। ਜਿਸ ਕਾਰਨ ਉਨ੍ਹਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਸਕੀ। ਆਰਤੀ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ। ਪਰ ਆਰਤੀ ਦੇ ਵਿਆਹ 'ਚ ਪਹੁੰਚਣ ਤੋਂ ਬਾਅਦ ਗੋਵਿੰਦਾ ਨੇ ਦੂਰੀ ਨੂੰ ਘੱਟ ਕਰਨ ਲਈ ਕਦਮ ਚੁੱਕਿਆ। ਹੁਣ ਆਰਤੀ ਵੀ ਉਹੀ ਕਰ ਰਹੀ ਹੈ।ਤਸਵੀਰਾਂ ਦੇ ਕੈਪਸ਼ਨ 'ਚ ਆਰਤੀ ਨੇ ਲਿਖਿਆ- ਰਾਖੀ। ਮੈ ਤੁਹਾਨੂੰ ਸਾਰਿਆ ਨੂੰ ਪਿਆਰ ਕਰਦੀ ਹਾਂ, ਉਸ ਨੇ ਕੈਪਸ਼ਨ 'ਚ ਆਪਣੇ ਚਚੇਰੇ ਭਰਾ ਨੂੰ ਟੈਗ ਕੀਤਾ। ਤਸਵੀਰਾਂ 'ਚ ਉਹ ਆਪਣੇ ਸਾਰੇ ਭੈਣ-ਭਰਾਵਾਂ ਨਾਲ ਨਜ਼ਰ ਆ ਰਹੀ ਹੈ।

PunjabKesari

ਆਰਤੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ ਦੀ ਕਾਫੀ ਚਰਚਾ ਹੈ। ਦਰਅਸਲ, ਤਸਵੀਰ 'ਚ ਆਰਤੀ ਗੋਵਿੰਦਾ ਦੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਗੋਵਿੰਦਾ ਦੀ ਪਤਨੀ ਸੁਨੀਤਾ ਤਸਵੀਰ ਦੇ ਪਿੱਛੇ ਨਜ਼ਰ ਆ ਰਹੀ ਹੈ। ਇਸ ਤਸਵੀਰ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।ਹੋਰ ਤਸਵੀਰਾਂ 'ਚ ਉਹ ਆਪਣੇ ਭਰਾ ਕ੍ਰਿਸ਼ਨਾ ਅਭਿਸ਼ੇਕ ਨਾਲ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।

PunjabKesari

ਇੱਕ ਤਸਵੀਰ 'ਚ ਉਹ ਰਾਗਿਨੀ ਖੰਨਾ ਨਾਲ ਵੀ ਨਜ਼ਰ ਆ ਰਹੀ ਸੀ। ਪਤਾ ਲੱਗਾ ਹੈ ਕਿ ਵਿਆਹ ਤੋਂ ਬਾਅਦ ਆਰਤੀ ਦੀ ਇਹ ਪਹਿਲੀ ਰੱਖੜੀ ਹੈ। ਅਪ੍ਰੈਲ 2024 'ਚ ਉਨ੍ਹਾਂ ਦਾ ਵਿਆਹ ਹੋਇਆ ਹੈ। ਆਰਤੀ ਦਾ ਵਿਆਹ ਕਾਰੋਬਾਰੀ ਦੀਪਕ ਚੌਹਾਨ ਨਾਲ ਹੋਇਆ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਆਰਤੀ ਸਿੰਘ 'ਬਿੱਗ ਬੌਸ 13' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ 'ਸ਼ਰਾਵਣੀ' 'ਚ ਨਜ਼ਰ ਆਈ ਸੀ। ਉਸ ਨੇ ਇਸ ਸ਼ੋਅ 'ਚ ਇੱਕ ਸਾਲ ਤੱਕ ਕੰਮ ਕੀਤਾ। ਆਰਤੀ ਨੇ 'ਵਾਰਿਸ', 'ਸਸੁਰਾਲ ਸਿਮਰ ਕਾ', 'ਉਡਾਨ', 'ਦੇਵੋਂ ਕੇ ਦੇਵ...ਮਹਾਦੇਵ', 'ਉਤਰਨ', 'ਪਰਿਚੈ', 'ਮਾਯਕਾ', 'ਗ੍ਰਹਿਸਥੀ' ਵਰਗੇ ਸ਼ੋਅ ਕੀਤੇ ਹਨ।

PunjabKesari


author

Priyanka

Content Editor

Related News