ਅਰਸ਼ੀਨ ਮਹਿਤਾ ਦੀ ‘ਸਖਤ ਮਿਹਨਤ’

Thursday, Sep 05, 2024 - 12:57 PM (IST)

ਅਰਸ਼ੀਨ ਮਹਿਤਾ ਦੀ ‘ਸਖਤ ਮਿਹਨਤ’

ਮੁੰਬਈ (ਬਿਊਰੋ) - ਹਾਲੀਆ ਰਿਲੀਜ਼ ਫਿਲਮ ‘ਦਿ ਡਾਇਰੀ ਆਫ ਵੈਸਟ ਬੰਗਾਲ’ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਰਸ਼ੀਨ ਮਹਿਤਾ ਨੇ ਇਸ ’ਚ ਸੁਹਾਸਿਨੀ ਭੱਟਾਚਾਰੀਆ ਦੀ ਭੂਮਿਕਾ ਲਈ ਕੀਤੀ ਗਈ ਤਿਆਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਫਿਲਮ ’ਚ ਮੁੱਖ ਭੂਮਿਕਾ ਦੇ ਰੂਪ ’ਚ ਅਰਸ਼ੀਨ ਨੇ ਬੰਗਲਾਦੇਸ਼ ਦੀ ਇਕ ਹਿੰਦੂ ਬ੍ਰਾਹਮਣ ਲੜਕੀ ਦਾ ਕਿਰਦਾਰ ਨਿਭਾਇਆ ਜੋ ਆਪਣੇ ਦੇਸ਼ ’ਚ ਹਿੰਦੂਆਂ ਦੇ ਵਿਰੁੱਧ ਹੋ ਰਹੇ ਅੱਤਿਆਚਾਰਾਂ ਨੂੰ ਦੇਖਣ ਤੋਂ ਬਾਅਦ ਭਾਰਤ ਦੇ ਪੱਛਮੀ ਬੰਗਾਲ ’ਚ ਸ਼ਰਣ ਲੈਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਆਪਣੇ ਕਿਰਦਾਰ ਨੂੰ ਲੈ ਕੇ ਉਸ ਨੇ ਕਈ ਨਿੱਜੀ ਚੁਣੌਤੀਆਂ ਦਾ ਸਾਹਮਣਾ ਕੀਤਾ। ਫਿਲਮ ‘ਬਜਰੰਗੀ ਭਾਈਜਾਨ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਰਸ਼ੀਨ ਨੇ ਦੱਸਿਆ, ‘‘ਮੈਂ ਕਿਰਦਾਰ ’ਚ ਰਹਿਣਾ ਚਾਹੁੰਦੀ ਸੀ, ਇਸ ਲਈ ਮੈਂ ਸੁਹਾਸਿਨੀ ਦੀ ਭੂਮਿਕਾ ਨੂੰ ਅਪਣਾਇਆ, ਜੋ ਇਕ ਸ਼ਰਣਾਰਥੀ ਹੈ, ਜਿਸ ਦੇ ਕੋਲ ਵਿਲਾਸਿਤਾ ਦੀਆਂ ਚੀਜ਼ਾਂ ਦੀ ਪਹੁੰਚ ਨਹੀਂ ਹੈ। ਮੈਂ ਕੁਰਸੀਆਂ ’ਤੇ ਬੈਠਣ ਤੋਂ ਪ੍ਰਹੇਜ਼ ਕੀਤਾ ਅਤੇ ਜ਼ਮੀਨ ’ਤੇ ਬੈਠਣਾ ਪਸੰਦ ਕੀਤਾ, ਕਿਸੇ ਨਾਲ ਜ਼ਿਆਦਾ ਗੱਲ ਨਾ ਕਰ ਕੇ ਆਪਣੇ ਕਿਰਦਾਰ ਦੀ ਮਾਨਸਿਕਤਾ ’ਚ ਰਹਿਣਾ ਪਸੰਦ ਕੀਤਾ। ਸੁਹਾਸਿਨੀ ਦੇ ਇੰਨੇ ਸਾਰੇ ਤਜਰਬੇ ਸਨ ਅਤੇ ਹਮੇਸ਼ਾ ਆਪਣੇ ਦਾਇਰੇ ’ਚ ਰਹਿੰਦੀ ਸੀ ਅਤੇ ਮੈਂ ਵੀ ਉਸੇ ਦਾਇਰੇ ’ਚ ਰਹਿਣ ਦੀ ਕੋਸ਼ਿਸ਼ ਕੀਤੀ।’’

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਉਸ ਨੇ ਕਿਹਾ, ‘‘ਮੈਂ ਲਗਾਤਾਰ ਸੰਗੀਤ ਸੁਣਦੀ, ਕਿਸੇ ਨਾਲ ਗੱਲ ਕਰਨ ਤੋਂ ਬਚਦੀ ਅਤੇ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਚੁਪਚਾਪ ਘਰ ਚਲੀ ਜਾਂਦੀ ਅਤੇ ਕਿਰਦਾਰ ਦੀ ਮਾਨਸਿਕਤਾ ’ਚ ਰਹਿੰਦੀ। ਸੁਹਾਸਿਨੀ ਦੇ ਕਿਰਦਾਰ ਨੂੰ ਈਮਾਨਦਾਰੀ ਅਤੇ ਪ੍ਰਮਾਣਿਕਤਾ ਦੇ ਨਾਲ ਨਿਭਾਉਣ ਲਈ ਮੇਰੇ ਲਈ ਉਸ ਦਾਇਰੇ ’ਚ ਰਹਿਣਾ ਮਹੱਤਵਪੂਰਨ ਸੀ ਤਾਂਕਿ ਲੋਕ ਉਸ ਨਾਲ ਸਹੀ ਮਾਇਨੇ ’ਚ ਜੁੜ ਸਕਣ। ਇਹ ਫਿਲਮ ਸੁਹਾਸਿਨੀ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜਿਸ ’ਚ ਉਹ ਲਵ ਜਿਹਾਦ ਦਾ ਸ਼ਿਕਾਰ ਬਣਨ ਦੇ ਨਾਲ ਕਈ ਔਕੜਾਂ ਨਾਲ ਜੂਝਦੀ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News