ਸਲਮਾਨ ਖ਼ਾਨ ਨਾਲ ਵਿਵਾਦ ਵਿਚਾਲੇ ਕੇ. ਆਰ. ਕੇ. ਨੇ ਅਰਜੁਨ ਕਪੂਰ ਨੂੰ ਦੱਸਿਆ ਆਪਣਾ ‘ਅਸਲੀ ਦੋਸਤ ਤੇ ਮਰਦ’

Saturday, Jun 05, 2021 - 03:24 PM (IST)

ਸਲਮਾਨ ਖ਼ਾਨ ਨਾਲ ਵਿਵਾਦ ਵਿਚਾਲੇ ਕੇ. ਆਰ. ਕੇ. ਨੇ ਅਰਜੁਨ ਕਪੂਰ ਨੂੰ ਦੱਸਿਆ ਆਪਣਾ ‘ਅਸਲੀ ਦੋਸਤ ਤੇ ਮਰਦ’

ਮੁੰਬਈ (ਬਿਊਰੋ)– ਖ਼ੁਦ ਨੂੰ ਫ਼ਿਲਮ ਸਮੀਖਿਅਕ ਮੰਨਣ ਵਾਲੇ ਕਮਾਲ ਰਾਸ਼ਿਦ ਖ਼ਾਨ ਉਰਫ ਕੇ. ਆਰ. ਕੇ. ਦੀ ਵਿਵਾਦਾਂ ਨਾਲ ਪੁਰਾਣੀ ਦੋਸਤੀ ਰਹੀ ਹੈ। ਇਨ੍ਹੀਂ ਦਿਨੀਂ ਸਲਮਾਨ ਖ਼ਾਨ ਨਾਲ ਪੰਗਾ ਲੈਣ ਕਾਰਨ ਕੇ. ਆਰ. ਕੇ. ਸੁਰਖ਼ੀਆਂ ’ਚ ਬਣੇ ਹੋਏ ਹਨ। ਸਲਮਾਨ ਖ਼ਾਨ ਨਾਲ ਸ਼ੁਰੂ ਹੋਇਆ ਇਹ ਵਿਵਾਦ ਹੁਣ ਵੱਡਾ ਹੁੰਦਾ ਜਾ ਰਿਹਾ ਹੈ।

ਕੇ. ਆਰ. ਕੇ. ਨੇ ਆਪਣੇ ਇਸ ਮਾਮਲੇ ’ਚ ਗਾਇਕ ਮੀਕਾ ਸਿੰਘ ਨੂੰ ਘੜੀਸ ਕੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਇਸ ਤੋਂ ਬਾਅਦ ਕੇ. ਆਰ. ਕੇ. ਨੇ ਗੋਵਿੰਦਾ ਦੇ ਨਾਂ ਟਵੀਟ ਲਿਖ ਕੇ ਉਨ੍ਹਾਂ ਨੂੰ ਧੰਨਵਾਦ ਕਿਹਾ ਤੇ ਹੁਣ ਉਨ੍ਹਾਂ ਨੇ ਅਦਾਕਾਰ ਅਰਜੁਨ ਕਪੂਰ ਨੂੰ ਆਪਣਾ ਖ਼ਾਸ ਦੋਸਤ ਤੇ ਅਸਲੀ ਮਰਦ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਲੋਕਾਂ ਨੇ ਘੇਰ ਲਈ ਸੀ ਸ਼ਾਹਰੁਖ ਖ਼ਾਨ ਦੀ ਕਾਰ, ਰੋ ਪਈ ਸੀ ਸ਼ਾਹਰੁਖ ਦੀ ਧੀ ਸੁਹਾਨਾ

ਕੇ. ਆਰ. ਕੇ. ਨੇ ਮੀਕਾ ਸਿੰਘ ਨਾਲ ਪੰਗਾ ਲੈਣ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ ਨੂੰ ਪ੍ਰਾਈਵੇਟ ਕਰ ਦਿੱਤਾ ਸੀ। ਹਾਲਾਂਕਿ ਉਹ ਵਾਪਸ ਆ ਗਏ ਹਨ ਤੇ ਇਕ ਤੋਂ ਬਾਅਦ ਇਕ ਅਦਾਕਾਰ ਦਾ ਨਾਂ ਆਪਣੇ ਮਾਮਲੇ ’ਚ ਘੜੀਸ ਰਹੇ ਹਨ। ਗੋਵਿੰਦਾ ਤੋਂ ਬਾਅਦ ਹੁਣ ਕੇ. ਆਰ. ਕੇ. ਨੇ ਟਵੀਟ ਕਰਕੇ ਦੱਸਿਆ ਹੈ ਕਿ ਅਰਜੁਨ ਕਪੂਰ ਨੇ ਉਨ੍ਹਾਂ ਨਾਲ ਕਾਫੀ ਦੇਰ ਤਕ ਫੋਨ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹੁਣ ਸਮਝ ਆਇਆ ਕਿ ਅਰਜੁਨ ਹੀ ਉਸ ਦੇ ਸੱਚੇ ਦੋਸਤ ਹਨ। ਇੰਨਾ ਹੀ ਨਹੀਂ, ਕੇ. ਆਰ. ਕੇ. ਨੇ ਲਿਖਿਆ ਕਿ ਹੁਣ ਉਹ ਉਸ ਦੀਆਂ ਫ਼ਿਲਮਾਂ ਨੂੰ ਨੈਗੇਟਿਵ ਰੀਵਿਊ ਨਹੀਂ ਦੇਣਗੇ।

ਕੇ. ਆਰ. ਕੇ. ਨੇ ਅਦਾਕਾਰ ਅਰਜੁਨ ਕਪੂਰ ਨੂੰ ਟੈਗ ਕਰਦਿਆਂ ਟਵੀਟ ਕੀਤਾ, ‘ਬਹੁਤ-ਬਹੁਤ ਧੰਨਵਾਦ ਅਰਜੁਨ ਕਪੂਰ ਭਰਾ, ਤੁਹਾਡੀ ਕਾਲ ਤੇ ਲੰਮੀ ਗੱਲਬਾਤ ਲਈ। ਮੈਂ ਹੁਣ ਸਮਝ ਗਿਆ ਹਾਂ ਕਿ ਬਾਲੀਵੁੱਡ ’ਚ ਸਿਰਫ ਤੁਸੀਂ ਹੀ ਮੇਰੇ ਅਸਲੀ ਦੋਸਤ ਹੋ ਤੇ ਸਿਰਫ ਤੁਸੀਂ ਹੀ ਅਸਲੀ ਮਰਦ ਹੋ ਜੋ ਕਿਸੇ ਤੋਂ ਨਹੀਂ ਡਰਦੇ। ਹੁਣ ਮੈਂ ਕਦੇ ਵੀ ਤੁਹਾਡੀਆਂ ਫ਼ਿਲਮਾਂ ਦਾ ਨੈਗੇਟਿਵ ਰੀਵਿਊ ਨਹੀਂ ਕਰਾਂਗਾ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News