ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਲਿਆ ਇਹ ਫੈਸਲਾ!

Monday, Nov 04, 2024 - 12:32 PM (IST)

ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਲਿਆ ਇਹ ਫੈਸਲਾ!

ਮੁੰਬਈ- ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਅਫਵਾਹਾਂ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਸਨ। ਦੀਵਾਲੀ ‘ਤੇ ਰਿਲੀਜ਼ ਹੋਈ ਫਿਲਮ ‘ਸਿੰਘਮ ਅਗੇਨ’ ਦੇ ਪ੍ਰਮੋਸ਼ਨ ਦੌਰਾਨ ਜਦੋਂ ਅਰਜੁਨ ਕਪੂਰ ਨੇ ਸਿੰਗਲ ਹੋਣ ਦੀ ਗੱਲ ਕਬੂਲ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਦਾ ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਹੋ ਗਿਆ ਹੈ। ਉਹ ਕਰੀਬ 6 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ। ਅਰਜੁਨ ਕਪੂਰ ਦੀ ਪੁਸ਼ਟੀ ਤੋਂ ਬਾਅਦ ਮਲਾਇਕਾ ਅਰੋੜਾ ਨੇ ਇੱਕ ਕ੍ਰਿਪਟਿਕ ਪੋਸਟ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਦੀ ਮੌਤ ਤੋਂ 7 ਮਿੰਟ ਬਾਅਦ ਹੋ ਗਿਆ ਜਿਊਂਦਾ, ਜਾਣੋ ਮਾਮਲਾ

ਦਰਅਸਲ ਮਲਾਇਕਾ ਅਰੋੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਅਦਾਕਾਰਾ ਨੇ ਲਿਖਿਆ ਕਿ ‘NO’ vember A time to Start Saying ‘NO’ to people, places and things that drain your Energy’।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਮੁੜ ਜਿੱਤਿਆ ਦਿਲ, ਰੋਕਾ ਛੱਡ ਆਈ ਫੈਨਜ਼ ਲਈ ਕੀਤਾ ਇਹ

 ਅਰਜੁਨ ਕਪੂਰ ਨੇ ਕਹੀ ਸੀ ਇਹ ਗੱਲ
ਅਰਜੁਨ ਕਪੂਰ ਨੇ ‘ਸਿੰਘਮ ਅਗੇਨ’ ਦੇ ਪ੍ਰਮੋਸ਼ਨਲ ਈਵੈਂਟ ‘ਚ ਆਪਣੀ ਰਿਲੇਸ਼ਨਸ਼ਿਪ ਸਟੇਟਸ ਬਾਰੇ ਗੱਲ ਕਰਨਾ ਜ਼ਰੂਰੀ ਸਮਝਿਆ। ਈਵੈਂਟ ਦੀ ਵਾਇਰਲ ਹੋਈ ਵੀਡੀਓ ‘ਚ ਅਰਜੁਨ ਪ੍ਰਸ਼ੰਸਕਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ, ‘ਸ਼ਾਂਤ ਹੋ ਜਾਓ, ਮੈਂ ਇਸ ਸਮੇਂ ਸਿੰਗਲ ਹਾਂ।’ ਲੋਕਾਂ ਨੇ ਕਲਿੱਪ ‘ਤੇ ਤਿੱਖੀ ਟਿੱਪਣੀ ਕੀਤੀ ਅਤੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ।

PunjabKesari

ਜ਼ਿਕਰਯੋਗ ਹੈ ਕਿ ਮਲਾਇਕਾ ਅਤੇ ਅਰਜੁਨ ਕਪੂਰ ਦੇ ਵੱਖ ਹੋਣ ਦੀਆਂ ਖਬਰਾਂ ਕਾਫੀ ਪਹਿਲਾਂ ਤੋਂ ਆ ਰਹੀਆਂ ਸਨ ਪਰ ਜਦੋਂ ਮਲਾਇਕਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਜਿਸ ਤਰ੍ਹਾਂ ਨਾਲ ਅਰਜੁਨ ਕਪੂਰ ਨੇ ਮਲਾਇਕਾ ਦਾ ਸਾਥ ਦਿੱਤਾ ਅਤੇ ਹਰ ਪਲ ਅਭਿਨੇਤਰੀ ਨਾਲ ਦੇਖਿਆ ਗਿਆ, ਤਾਂ ਲੋਕਾਂ ਨੂੰ ਲੱਗਾ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ-ਠਾਕ ਹੈ। ਅਤੇ ਉਹ ਪਹਿਲਾਂ ਵਾਂਗ ਇਕੱਠੇ ਹੋਏ ਸਨ, ਪਰ ਅਜਿਹਾ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Priyanka

Content Editor

Related News