ਅਰਜੁਨ ਬਿਜਲਾਨੀ ਨੇ ਪਤਨੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Saturday, Oct 26, 2024 - 01:01 PM (IST)
ਵੈੱਬ ਡੈਸਕ- ਅਰਜੁਨ ਬਿਜਲਾਨੀ ਦੀਆਂ ਆਪਣੀ ਪਤਨੀ ਨਾਲ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ‘ਚ ਉਹ ਤਨਜ਼ਾਨੀਆ ‘ਚ ਛੁੱਟੀਆਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਕਿਹਾ ਕਿ ਆਪਣੇ ਪਾਟਰਨਰ ਨਾਲ ਘੁੰਮਣਾ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ।ਅਰਜੁਨ ਨੇ ਜ਼ਾਂਜ਼ੀਬਾਰ, ਤਨਜ਼ਾਨੀਆ ਵਿੱਚ ਬਿਤਾਏ ਆਪਣੀ ਛੁੱਟੀ ਦੇ ਕੁਝ ਪਿਆਰੇ ਪਲ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ।
ਤਸਵੀਰਾਂ ‘ਚ ਦੋਵੇਂ ਇਕ-ਦੂਜੇ ਨਾਲ ਖੂਬਸੂਰਤ ਪਲ ਬਿਤਾਉਂਦੇ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਅਰਜੁਨ ਬਿਜਲਾਨੀ ਆਪਣੀ ਪਤਨੀ ‘ਤੇ ਕਾਫੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਕੈਮਰੇ ‘ਚ ਕੈਦ ਹੋਈਆਂ ਯਾਦਾਂ ਦਾ ਇਕ ਹੋਰ ਸੈੱਟ, ਆਪਣੇ ਪਾਰਟਨਰ ਨਾਲ ਘੁੰਮਣਾ ਸਭ ਤੋਂ ਵਧੀਆ ਚੀਜ਼ਾਂ ‘ਚੋਂ ਇਕ ਹੈ।’
ਅਰਜੁਨ ਨੇ ਮਈ 2013 ਵਿੱਚ ਆਪਣੀ ਪ੍ਰੇਮਿਕਾ ਨੇਹਾ ਨਾਲ ਵਿਆਹ ਕੀਤਾ ਹੈ। ਜਨਵਰੀ 2015 ਵਿੱਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜੋੜੇ ਨੇ ਬੱਚੇ ਦਾ ਨਾਂ ਅਯਾਨ ਬਿਜਲਾਨੀ ਰੱਖਿਆ ਹੈ। ਅਰਜੁਨ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਏਕਤਾ ਕਪੂਰ ਦੇ ਸ਼ੋਅ ‘ਕਾਰਤਿਕਾ’ ਨਾਲ ਕੀਤੀ ਸੀ।
ਉਹ “ਲੈਫਟ ਰਾਈਟ ਲੈਫਟ”, “ਮਿਲੇ ਜਬ ਹਮ ਤੁਮ”, “ਮੇਰੀ ਆਸ਼ਿਕੀ ਤੁਮ ਸੇ ਹੀ”, “ਨਾਗਿਨ” ਅਤੇ “ਇਸ਼ਕ ਮੈਂ ਮਰਜਾਵਾਂ” ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ।
ਅਰਜੁਨ ਨੂੰ “ਝਲਕ ਦਿਖਲਾ ਜਾ 9” ਅਤੇ “ਸਮਾਰਟ ਜੋੜੀ” ਦੇ ਨਾਲ “ਡਾਂਸ ਦੀਵਾਨੇ” 'ਚ ਵੀ ਦੇਖਿਆ ਗਿਆ ਹੈ।
ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ “ਡਾਇਰੈਕਟ ਇਸ਼ਕ” 2016 'ਚ ਰਿਲੀਜ਼ ਹੋਈ ਸੀ। 2020 'ਚ ਉਨ੍ਹਾਂ ਨੇ ਵੈੱਬ ਸੀਰੀਜ਼ “ਸਟੇਟ ਆਫ ਸੀਜ” ਨਾਲ ਡਿਜੀਟਲ ਦੁਨੀਆ 'ਚ ਸ਼ੁਰੂਆਤ ਕੀਤੀ।
ਅਰਜੁਨ ਨੇ 2021 ਵਿੱਚ “ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 11” 'ਚ ਹਿੱਸਾ ਲਿਆ ਅਤੇ ਜੇਤੂ ਬਣ ਕੇ ਉਭਰੇ। ਇਸ ਤੋਂ ਬਾਅਦ ਉਨ੍ਹਾਂ ਨੇ ਵੈੱਬ ਸੀਰੀਜ਼ ‘‘ਰੂਹਾਨੀਅਤ’’ ‘‘ਚ ਕੰਮ ਕੀਤਾ।
ਉਹ ਆਖਰੀ ਵਾਰ “ਲਾਫਟਰ ਸ਼ੈੱਫ ਫਨ ਅਨਲਿਮਟਿਡ” 'ਚ ਨਜ਼ਰ ਆਏ ਸਨ, ਜਿੱਥੇ ਉਸ ਦੀ ਅਦਾਕਾਰ ਕਰਨ ਕੁੰਦਰਾ ਨਾਲ ਜੋੜੀ ਬਣੀ ਸੀ।