7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ

Tuesday, Nov 12, 2024 - 05:45 PM (IST)

7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ

ਮੁੰਬਈ- ਬਾਲੀਵੁੱਡ ਦਾ ਉਹ ਅਦਾਕਾਰ ਜਿਸ ਨੂੰ ਤੁਸੀਂ ਜ਼ਿਆਦਾਤਰ ਫਿਲਮਾਂ ‘ਚ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਹੋਵੇਗਾ। ‘ਧੜਕਨ’ ‘ਚ ‘ਬੌਬੀ’ ਦਾ ਕਿਰਦਾਰ ਨਿਭਾ ਕੇ ਪਰਮੀਤ ਸੇਠੀ ਘਰ-ਘਰ ‘ਚ ਮਸ਼ਹੂਰ ਹੋ ਗਏ ਸਨ। ਅਦਾਕਾਰ ਨੇ ਕਈ ਫਿਲਮਾਂ ‘ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਈਆਂ ਪਰ ਹਰ ਵਾਰ ਉਹ ਆਪਣੇ ਕਿਰਦਾਰ ਨਾਲ ਦਰਸ਼ਕਾਂ ‘ਤੇ ਆਪਣੀ ਛਾਪ ਛੱਡਣ ‘ਚ ਸਫਲ ਰਹੇ। ਪਰਮੀਤ ਸੇਠੀ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਅਤੇ ਅਰਚਨਾ ਪੂਰਨ ਸਿੰਘ ਦੀ ਪ੍ਰੇਮ ਕਹਾਣੀ ਕਾਫੀ ਫਿਲਮੀ ਹੈ।

ਇਹ ਵੀ ਪੜ੍ਹੋ-ਮੁੰਬਈ ਦੇ ਰੈਸਟੋਰੈਂਟ 'ਚ ਅਨੁਸ਼ਕਾ-ਵਿਰਾਟ ਨੇ ਡੋਸਾ ਡੇਟ ਦਾ ਮਾਣਿਆ ਆਨੰਦ
ਪਰਮੀਤ ਸੇਠੀ ਅਤੇ ਅਰਚਨਾ ਪੂਰਨ ਸਿੰਘ ਦੀ ਮੁਲਾਕਾਤ ਇੱਕ ਪਾਰਟੀ ਵਿੱਚ ਹੋਈ। ਅਦਾਕਾਰਾ ਪਾਰਟੀ ਦੇ ਇੱਕ ਕੋਨੇ ਵਿੱਚ ਬੈਠੀ ਮੈਗਜ਼ੀਨ ਪੜ੍ਹ ਰਹੀ ਸੀ ਤਾਂ ਪਰਮੀਤ ਨੇ ਉਨ੍ਹਾਂ ਦੇ ਹੱਥੋਂ ਮੈਗਜ਼ੀਨ ਖੋਹ ਲਈ ਸੀ। ਅਰਚਨਾ ਨੂੰ ਅਦਾਕਾਰ ਪਹਿਲੀ ਮੁਲਾਕਾਤ ‘ਚ ਕਾਫੀ ਖੜੂਸ ਲੱਗੇ ਸੀ, ਪਰ ਜਦੋਂ ਉਨ੍ਹਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਤਾਂ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਹੋ ਗਈ।

PunjabKesari
ਜੋੜੇ ਨੇ ਬਗਾਵਤ ਕਰ ਕਰਵਾਇਆ ਵਿਆਹ
ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਹੌਲੀ-ਹੌਲੀ ਅੱਗੇ ਵਧਦਾ ਗਿਆ ਅਤੇ ਗੱਲ ਪਿਆਰ ਤੱਕ ਪਹੁੰਚ ਗਈ। ਜਦੋਂ ਦੋਵਾਂ ਨੇ ਪਰਿਵਾਰ ਦੇ ਸਾਹਮਣੇ ਵਿਆਹ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਪਰਮੀਤ ਸੇਠੀ ਦਾ ਪਰਿਵਾਰ ਅਰਚਨਾ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਸਖਤ ਖਿਲਾਫ ਸੀ। ਅਰਚਨਾ ਅਦਾਕਾਰ ਪਰਮੀਤ ਤੋਂ 7 ਸਾਲ ਵੱਡੀ ਹੈ ਅਤੇ ਉਸ ਦਾ ਪਹਿਲਾਂ ਹੀ ਤਲਾਕ ਹੋ ਚੁੱਕਾ ਸੀ, ਜਿਸ ਕਾਰਨ ਅਦਾਕਾਰ ਦਾ ਪਰਿਵਾਰ ਇਸ ਦੇ ਖਿਲਾਫ ਸੀ।

PunjabKesari
ਪੰਡਿਤ ਨੇ ਰਾਤ ਨੂੰ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ
ਪਤੀ-ਪਤਨੀ ਨੇ ਆਪਣੇ ਪਰਿਵਾਰ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਦੋਹਾਂ ਨੇ ਰਾਤ ਨੂੰ ਘਰੋਂ ਭੱਜ ਕੇ ਮੰਦਰ ‘ਚ ਜਾ ਕੇ ਸੱਤ ਫੇਰੇ ਲੈਣ ਦਾ ਫੈਸਲਾ ਕੀਤਾ ਪਰ ਜਦੋਂ ਪੰਡਿਤ ਨੇ ਰਾਤ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਅਗਲੇ ਦਿਨ ਉਨ੍ਹਾਂ ਦਾ ਵਿਆਹ ਕੀਤਾ।

ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ

PunjabKesari
ਦੁਨੀਆ ਤੋਂ ਲੁਕਾ ਕੇ ਰੱਖਿਆ ਵਿਆਹ 
ਵਿਆਹ ਦੇ ਬੰਧਨ ‘ਚ ਬੱਝਣ ਤੋਂ ਬਾਅਦ ਜੋੜੇ ਨੇ ਆਪਣੇ ਵਿਆਹ ਨੂੰ 4 ਸਾਲ ਤੱਕ ਦੁਨੀਆ ਤੋਂ ਲੁਕੋ ਕੇ ਰੱਖਿਆ। ਉਨ੍ਹਾਂ ਨੇ ਫਿਲਮੀ ਦੁਨੀਆ ‘ਚ ਵੀ ਆਪਣੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ। ਸਾਲ 1992 ਵਿੱਚ ਵਿਆਹ ਕਰਵਾਉਣ ਵਾਲੇ ਇਸ ਜੋੜੇ ਦੇ ਦੋ ਬੱਚੇ ਹਨ।

ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Aarti dhillon

Content Editor

Related News